ਮੁੰਬਈ:ਆਈਸੀਸੀ ਵਿਸ਼ਵ ਕੱਪ 2023 ਦਾ 33ਵਾਂ ਮੈਚ ਭਾਰਤ ਅਤੇ ਸ੍ਰੀਲੰਕਾ ਵਿਚਾਲੇ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਇਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਮੁਸ਼ਕਿਲ ਸਮੇਂ 'ਚ ਟੀਮ ਲਈ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੂੰ ਮੈਚ ਦੀ ਦੂਜੀ ਹੀ ਗੇਂਦ 'ਤੇ ਰੋਹਿਤ ਸ਼ਰਮਾ (4) ਦੇ ਰੂਪ 'ਚ ਝਟਕਾ ਲੱਗਾ। ਇਸ ਤੋਂ ਬਾਅਦ ਵਿਰਾਟ ਨੇ ਕ੍ਰੀਜ਼ 'ਤੇ ਆ ਕੇ ਗਿੱਲ ਦੇ ਨਾਲ ਪਾਰੀ ਦੀ ਜ਼ਿੰਮੇਵਾਰੀ ਸੰਭਾਲੀ ਅਤੇ ਸਕੋਰ ਨੂੰ ਅੱਗੇ ਵਧਾਇਆ।
ਵਿਰਾਟ ਨੇ ਲਗਾਇਆ ਆਪਣਾ ਚੌਥਾ ਅਰਧ ਸੈਂਕੜਾ: ਵਿਰਾਟ ਕੋਹਲੀ ਨੇ ਇਸ ਮੈਚ 'ਚ ਆਪਣਾ ਅਰਧ ਸੈਂਕੜਾ ਪੂਰਾ ਕਰ ਲਿਆ ਹੈ। ਵਿਰਾਟ ਨੇ ਆਪਣੀਆਂ 50 ਦੌੜਾਂ 50 ਗੇਂਦਾਂ 'ਚ ਪੂਰੀਆਂ ਕੀਤੀਆਂ। ਇਸ ਪਾਰੀ ਦੌਰਾਨ ਵਿਰਾਟ ਨੇ 8 ਚੌਕੇ ਲਗਾਏ। ਵਿਸ਼ਵ ਕੱਪ 2023 ਵਿੱਚ ਵਿਰਾਟ ਕੋਹਲੀ ਦਾ ਇਹ ਚੌਥਾ ਅਰਧ ਸੈਂਕੜਾ ਹੈ। ਜਦਕਿ ਇਹ ਉਸਦੇ ਵਨਡੇ ਕਰੀਅਰ ਦਾ 70ਵਾਂ ਸੈਂਕੜਾ ਹੈ।
ਵਿਰਾਟ ਕੋਹਲੀ ਨੇ ਬਣਾਈਆਂ 1 ਹਜ਼ਾਰ ਦੌੜਾਂ:ਵਿਰਾਟ ਕੋਹਲੀ ਹੁਣ ਵਨਡੇ ਕ੍ਰਿਕਟ ਕੈਲੰਡਰ ਸਾਲ ਵਿੱਚ 1000 ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਵਿਰਾਟ ਨੇ ਸਾਲ 2023 'ਚ ਵਨਡੇ ਕ੍ਰਿਕਟ 'ਚ 1 ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ ਹਨ। ਉਸ ਨੇ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਆਪਣੀਆਂ 1000 ਦੌੜਾਂ ਪੂਰੀਆਂ ਕਰ ਲਈਆਂ ਹਨ। ਆਪਣੇ ਕਰੀਅਰ ਵਿੱਚ 8ਵੀਂ ਵਾਰ ਉਹ ਇੱਕ ਕੈਲੰਡਰ ਸਾਲ ਵਿੱਚ 1000 ਦੌੜਾਂ ਬਣਾਉਣ ਵਾਲੇ ਦੁਨੀਆ ਦੇ ਪਹਿਲੇ ਬੱਲੇਬਾਜ਼ ਬਣ ਗਏ ਹਨ।
ਉਨ੍ਹਾਂ ਨੇ ਇਸ ਮਾਮਲੇ 'ਚ ਸਚਿਨ ਤੇਂਦੁਲਕਰ ਨੂੰ ਪਿੱਛੇ ਛੱਡ ਦਿੱਤਾ ਹੈ। ਕੋਹਲੀ ਨੇ 8 ਵਾਰ 1000 ਦੌੜਾਂ ਬਣਾਈਆਂ ਹਨ। ਜਦਕਿ ਸਚਿਨ ਤੇਂਦੁਲਕਰ ਇਕ ਕੈਲੰਡਰ ਸਾਲ 'ਚ 7 ਵਾਰ 1000 ਦੌੜਾਂ ਬਣਾਉਣ 'ਚ ਕਾਮਯਾਬ ਰਹੇ। ਹੁਣ ਵਿਰਾਟ ਸਚਿਨ ਨੂੰ ਪਿੱਛੇ ਛੱਡ ਕੇ ਅੱਗੇ ਵਧ ਗਏ ਹਨ।
ਇੱਕ ਕੈਲੰਡਰ ਸਾਲ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ
1 - ਵਿਰਾਟ ਕੋਹਲੀ - 8
2 - ਸਚਿਨ ਤੇਂਦੁਲਕਰ - 7