ਹੈਦਰਾਬਾਦ:ਕ੍ਰਿਕਟ ਇੱਕ ਟੀਮ ਗੇਮ ਹੈ, ਇਸ ਵਿੱਚ ਜਿੱਤਣ ਲਈ ਸਾਰੇ 11 ਖਿਡਾਰੀਆਂ ਦਾ ਚੰਗਾ ਪ੍ਰਦਰਸ਼ਨ ਕਰਨਾ ਜ਼ਰੂਰੀ ਹੈ। ਕ੍ਰਿਕਟ ਵਿਸ਼ਵ ਕੱਪ 2023 ਵਿੱਚ ਟੀਮ ਇੰਡੀਆ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਭਾਰਤ ਆਪਣੇ ਸਾਰੇ 5 ਮੈਚ ਜਿੱਤਣ ਤੋਂ ਬਾਅਦ ਟੂਰਨਾਮੈਂਟ 'ਚ ਅਜੇਤੂ ਹੈ। ਭਾਰਤ ਦੀਆਂ ਇਨ੍ਹਾਂ ਸਾਰੀਆਂ ਜਿੱਤਾਂ ਵਿੱਚ ਕਿਸੇ ਇੱਕ ਖਿਡਾਰੀ ਦਾ ਯੋਗਦਾਨ ਨਹੀਂ ਹੈ। ਸਗੋਂ ਇਹ ਸਾਰੇ ਖਿਡਾਰੀਆਂ ਦੀ ਸਖ਼ਤ ਮਿਹਨਤ ਰਹੀ ਹੈ। ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਾਰੇ ਮੈਚਾਂ 'ਚ ਟੀਮ ਇੰਡੀਆ ਦੀ ਜਿੱਤ 'ਚ ਇਕ ਨਵਾਂ ਸਿਤਾਰਾ ਚਮਕਿਆ ਹੈ।
ਨਵਾਂ ਮੈਚ- ਨਵਾਂ ਸਿਤਾਰਾ:ਚੇਨਈ ਦੇ ਚੇਪੌਕ ਸਟੇਡੀਅਮ ਵਿੱਚ 5 ਅਕਤੂਬਰ ਨੂੰ ਆਸਟਰੇਲੀਆ ਖ਼ਿਲਾਫ਼ ਸ਼ੁਰੂ ਹੋਏ ਵਿਸ਼ਵ ਕੱਪ 2023 ਵਿੱਚ ਭਾਰਤ ਦੀ ਜੇਤੂ ਮੁਹਿੰਮ ਅਜੇ ਵੀ ਜਾਰੀ ਹੈ। ਭਾਰਤ ਇਸ ਟੂਰਨਾਮੈਂਟ ਦੀ ਇਕਲੌਤੀ ਟੀਮ ਹੈ ਜਿਸ ਨੇ ਆਪਣੇ ਸਾਰੇ ਮੈਚ ਜਿੱਤੇ ਹਨ ਪਰ ਦਿਲਚਸਪ ਗੱਲ ਇਹ ਹੈ ਕਿ ਸਾਰੇ ਮੈਚਾਂ ਵਿੱਚ ਵੱਖ-ਵੱਖ ਖਿਡਾਰੀਆਂ ਨੇ ਪਲੇਅਰ ਆਫ ਦਾ ਮੈਚ ਦਾ ਐਵਾਰਡ ਜਿੱਤਿਆ ਹੈ। ਆਸਟ੍ਰੇਲੀਆ ਖਿਲਾਫ ਪਹਿਲੇ ਮੈਚ 'ਚ ਵਿਕਟਕੀਪਰ ਬੱਲੇਬਾਜ਼ ਕੇਐੱਲ ਰਾਹੁਲ 'ਪਲੇਅਰ ਆਫ ਦਿ ਮੈਚ' ਬਣੇ ਸੀ।