- IND vs SL Live Match Updates: ਭਾਰਤ ਨੇ ਵਿਸ਼ਵ ਕੱਪ 2023 ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਈ
ਭਾਰਤ ਨੇ ਸ਼੍ਰੀਲੰਕਾ ਨੂੰ 302 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ ਲਗਾਤਾਰ 7ਵਾਂ ਮੈਚ ਜਿੱਤਿਆ ਹੈ। ਟੀਮ ਇੰਡੀਆ 14 ਅੰਕਾਂ ਦੇ ਨਾਲ ਅੰਕ ਸੂਚੀ ਵਿੱਚ ਸਿਖਰ 'ਤੇ ਪਹੁੰਚ ਗਈ ਹੈ ਅਤੇ ਵਿਸ਼ਵ ਕੱਪ 2023 ਦੇ ਸੈਮੀਫਾਈਨਲ ਵਿੱਚ ਪਹੁੰਚਣ ਵਾਲੀ ਅਧਿਕਾਰਤ ਤੌਰ 'ਤੇ ਪਹਿਲੀ ਟੀਮ ਬਣ ਗਈ ਹੈ। ਹਾਲਾਂਕਿ ਉਸ ਨੂੰ ਅਜੇ ਵੀ ਦੱਖਣੀ ਅਫਰੀਕਾ ਅਤੇ ਨੀਦਰਲੈਂਡ ਖਿਲਾਫ 2 ਹੋਰ ਲੀਗ ਮੈਚ ਖੇਡਣੇ ਹਨ।
- IND vs SL ਲਾਈਵ ਮੈਚ ਅੱਪਡੇਟ: ਭਾਰਤ ਨੇ ਸ਼੍ਰੀਲੰਕਾ ਨੂੰ 302 ਦੌੜਾਂ ਨਾਲ ਹਰਾਇਆ
ਭਾਰਤ ਨੇ ਸ਼੍ਰੀਲੰਕਾ ਨੂੰ 302 ਦੌੜਾਂ ਨਾਲ ਹਰਾਇਆ ਹੈ। ਭਾਰਤ ਵੱਲੋਂ ਦਿੱਤੇ 357 ਦੌੜਾਂ ਦੇ ਟੀਚੇ ਦੇ ਜਵਾਬ ਵਿੱਚ ਸ੍ਰੀਲੰਕਾ ਦੀ ਪੂਰੀ ਟੀਮ 19.4 ਓਵਰਾਂ ਵਿੱਚ ਸਿਰਫ਼ 55 ਦੌੜਾਂ ਦੇ ਸਕੋਰ ’ਤੇ ਆਲ ਆਊਟ ਹੋ ਗਈ। ਇਸ ਤਰ੍ਹਾਂ ਭਾਰਤ ਨੇ 303 ਦੌੜਾਂ ਨਾਲ ਵੱਡੀ ਜਿੱਤ ਹਾਸਲ ਕੀਤੀ, ਜੋ ਵਿਸ਼ਵ ਕੱਪ ਵਿੱਚ ਟੀਮ ਇੰਡੀਆ ਦੀ ਸਭ ਤੋਂ ਵੱਡੀ ਜਿੱਤ ਹੈ। ਭਾਰਤ ਲਈ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਸਭ ਤੋਂ ਵੱਧ 5 ਵਿਕਟਾਂ ਆਪਣੇ ਨਾਂ ਕੀਤੀਆਂ। ਮੁਹੰਮਦ ਸਿਰਾਜ ਨੂੰ 3 ਜਦਕਿ ਜਸਪ੍ਰੀਤ ਬੁਮਰਾਹ ਅਤੇ ਰਵਿੰਦਰ ਜਡੇਜਾ ਨੂੰ 1-1 ਸਫਲਤਾ ਮਿਲੀ। ਇਸ ਜਿੱਤ ਨਾਲ ਟੂਰਨਾਮੈਂਟ ਵਿੱਚ ਭਾਰਤ ਦੀ ਅਜੇਤੂ ਮੁਹਿੰਮ ਜਾਰੀ ਹੈ ਅਤੇ ਉਸ ਨੇ ਆਪਣਾ ਲਗਾਤਾਰ 7ਵਾਂ ਮੈਚ ਜਿੱਤ ਲਿਆ ਹੈ।
- IND vs SL Live Match Updates: ਸ਼੍ਰੀਲੰਕਾ ਦੀ 9ਵੀਂ ਵਿਕਟ 18ਵੇਂ ਓਵਰ ਵਿੱਚ ਡਿੱਗੀ
ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ 14 ਦੌੜਾਂ ਦੇ ਨਿੱਜੀ ਸਕੋਰ 'ਤੇ 18ਵੇਂ ਓਵਰ ਦੀ ਆਖਰੀ ਗੇਂਦ 'ਤੇ ਕਸੂਨ ਰਜਿਥਾ ਨੂੰ ਸਲਿੱਪ 'ਤੇ ਸ਼ੁਭਮਨ ਗਿੱਲ ਦੇ ਹੱਥੋਂ ਕੈਚ ਕਰਵਾ ਦਿੱਤਾ। ਇਸ ਵਿਕਟ ਦੇ ਨਾਲ ਉਸ ਨੇ ਮੈਚ ਵਿੱਚ 5 ਵਿਕਟਾਂ ਪੂਰੀਆਂ ਕਰ ਲਈਆਂ ਅਤੇ ਉਹ ਕ੍ਰਿਕਟ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਬਣ ਗਿਆ।
IND vs SL ਲਾਈਵ ਮੈਚ ਅੱਪਡੇਟ: ਸ਼੍ਰੀਲੰਕਾ ਦੀ 8ਵੀਂ ਵਿਕਟ 14ਵੇਂ ਓਵਰ ਵਿੱਚ ਡਿੱਗੀ।
ਭਾਰਤ ਦੇ ਸਟਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ 14ਵੇਂ ਓਵਰ ਦੀ ਪਹਿਲੀ ਗੇਂਦ 'ਤੇ 12 ਦੌੜਾਂ ਦੇ ਨਿੱਜੀ ਸਕੋਰ 'ਤੇ ਐਂਜੇਲੋ ਮੈਥਿਊਜ਼ ਨੂੰ ਕਲੀਨ ਬੋਲਡ ਕਰ ਦਿੱਤਾ। 14 ਓਵਰਾਂ ਤੋਂ ਬਾਅਦ ਸ਼੍ਰੀਲੰਕਾ ਦਾ ਸਕੋਰ (36/8)
- IND vs SL Live Match Updates: ਭਾਰਤ ਨੇ ਸ਼੍ਰੀਲੰਕਾ ਨੂੰ ਦਿੱਤਾ 358 ਦੌੜਾਂ ਦਾ ਟੀਚਾ
- IND vs SL ਲਾਈਵ ਮੈਚ ਅਪਡੇਟਸ: ਭਾਰਤ ਨੂੰ 48ਵੇਂ ਓਵਰ ਵਿੱਚ ਛੇਵਾਂ ਝਟਕਾ ਲੱਗਾ
ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ ਦਿਲਸ਼ਾਨ ਮਦੁਸ਼ੰਕਾ ਨੇ ਸ਼੍ਰੇਅਸ ਅਈਅਰ ਨੂੰ ਆਊਟ ਕਰਕੇ ਮੈਚ 'ਚ 5 ਵਿਕਟਾਂ ਪੂਰੀਆਂ ਕੀਤੀਆਂ। 48ਵੇਂ ਓਵਰ ਦੀ ਤੀਜੀ ਗੇਂਦ 'ਤੇ ਉਹ 82 ਦੌੜਾਂ ਦੇ ਨਿੱਜੀ ਸਕੋਰ 'ਤੇ ਸ਼੍ਰੇਅਸ ਅਈਅਰ ਨੂੰ ਮਹਿਸ਼ ਥੀਕਸ਼ਾਨਾ ਹੱਥੋਂ ਕੈਚ ਆਊਟ ਕਰਵਾ ਗਿਆ। 48 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ (339/6)
- IND vs SL Live Match Updates: ਸ਼੍ਰੇਅਸ ਅਈਅਰ ਨੇ ਸ਼ਾਨਦਾਰ ਅਰਧ ਸੈਂਕੜਾ ਲਗਾਇਆ
ਭਾਰਤ ਦੇ ਸੱਜੇ ਹੱਥ ਦੇ ਬੱਲੇਬਾਜ਼ ਸ਼੍ਰੇਅਸ ਅਈਅਰ ਨੇ 36 ਗੇਂਦਾਂ 'ਚ ਸ਼ਾਨਦਾਰ ਅਰਧ ਸੈਂਕੜਾ ਪੂਰਾ ਕੀਤਾ। ਇਸ ਪਾਰੀ 'ਚ ਅਈਅਰ ਨੇ ਹੁਣ ਤੱਕ 4 ਛੱਕੇ ਅਤੇ 2 ਚੌਕੇ ਲਗਾਏ ਹਨ।
- IND vs SL Live Match Updates:ਭਾਰਤ ਦੀ 5ਵੀਂ ਵਿਕਟ 42ਵੇਂ ਓਵਰ ਵਿੱਚ ਡਿੱਗੀ
ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ ਦਿਲਸ਼ਾਨ ਮਦੁਸ਼ੰਕਾ ਨੇ 12 ਦੌੜਾਂ ਦੇ ਨਿੱਜੀ ਸਕੋਰ 'ਤੇ ਸੂਰਿਆਕੁਮਾਰ ਯਾਦਵ ਨੂੰ 42ਵੇਂ ਓਵਰ ਦੀ ਤੀਜੀ ਗੇਂਦ 'ਤੇ ਕੁਸਲ ਮੈਂਡਿਸ ਹੱਥੋਂ ਵਿਕਟ ਦੇ ਪਿੱਛੇ ਕੈਚ ਆਊਟ ਕਰਵਾ ਦਿੱਤਾ। 42 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ (279/5)
- IND vs SL Live Match Updates: ਭਾਰਤ ਦਾ ਚੌਥਾ ਵਿਕਟ 40ਵੇਂ ਓਵਰ ਵਿੱਚ ਡਿੱਗਿਆ
ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ ਦੁਸ਼ਮੰਥਾ ਚਮੀਰਾ ਨੇ 40ਵੇਂ ਓਵਰ ਦੀ ਦੂਜੀ ਗੇਂਦ 'ਤੇ ਕੇਐੱਲ ਰਾਹੁਲ (21) ਨੂੰ ਦੁਸ਼ਨ ਹੇਮੰਥਾ ਹੱਥੋਂ ਕੈਚ ਆਊਟ ਕਰਵਾ ਦਿੱਤਾ। 40 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ (264/4)
- IND vs SL Live Match Updates: ਭਾਰਤ ਨੂੰ 32ਵੇਂ ਓਵਰ ਵਿੱਚ ਤੀਜਾ ਝਟਕਾ ਲੱਗਾ
ਸ਼੍ਰੀਲੰਕਾ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਦਿਲਸ਼ਾਨ ਮਦੁਸ਼ੰਕਾ ਨੇ ਵਿਰਾਟ ਨੂੰ ਆਊਟ ਕਰਕੇ ਮੈਚ ਦਾ ਤੀਜਾ ਵਿਕਟ ਲਿਆ। ਮਦੁਸ਼ੰਕਾ ਨੇ 88 ਦੌੜਾਂ ਬਣਾ ਕੇ ਬੱਲੇਬਾਜ਼ੀ ਕਰ ਰਹੇ ਵਿਰਾਟ ਕੋਹਲੀ ਨੂੰ 32ਵੇਂ ਓਵਰ ਦੀ ਤੀਜੀ ਗੇਂਦ 'ਤੇ ਪਥੁਮ ਨਿਸਾਂਕਾ ਹੱਥੋਂ ਕੈਚ ਆਊਟ ਕਰਵਾ ਦਿੱਤਾ। 32 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ (199/3)
- IND vs SL Live Match Updates: ਭਾਰਤ ਦੀ ਦੂਜੀ ਵਿਕਟ 30ਵੇਂ ਓਵਰ ਵਿੱਚ ਡਿੱਗੀ
ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ ਦਿਲਸ਼ਾਨ ਮਦੁਸ਼ੰਕਾ ਨੇ ਧੀਮੀ ਗੇਂਦ 'ਤੇ ਸ਼ਾਨਦਾਰ ਬੱਲੇਬਾਜ਼ੀ ਕਰ ਰਹੇ ਸ਼ੁਭਮਨ ਗਿੱਲ ਨੂੰ 30ਵੇਂ ਓਵਰ 'ਚ 92 ਦੌੜਾਂ ਦੇ ਨਿੱਜੀ ਸਕੋਰ 'ਤੇ ਕੁਸਲ ਮੈਂਡਿਸ ਹੱਥੋਂ ਕੈਚ ਆਊਟ ਕਰਵਾ ਦਿੱਤਾ। 30 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ (193/2)
- IND vs SL Live Match Updates: ਸ਼ੁਭਮਨ ਗਿੱਲ ਨੇ ਸ਼ਾਨਦਾਰ ਅਰਧ ਸੈਂਕੜਾ ਲਗਾਇਆ
ਭਾਰਤ ਦੇ ਸੱਜੇ ਹੱਥ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੇ ਟੂਰਨਾਮੈਂਟ ਦਾ ਆਪਣਾ ਦੂਜਾ ਅਰਧ ਸੈਂਕੜਾ ਅਤੇ 11ਵਾਂ ਵਨਡੇ 55 ਗੇਂਦਾਂ ਵਿੱਚ ਪੂਰਾ ਕੀਤਾ। ਗਿੱਲ ਨੇ ਇਸ ਪਾਰੀ 'ਚ ਹੁਣ ਤੱਕ 8 ਚੌਕੇ ਲਗਾਏ ਹਨ।
- IND vs SL Live Match Updates: ਵਿਰਾਟ ਅਤੇ ਸ਼ੁਭਮਨ ਵਿਚਕਾਰ ਸੈਂਕੜੇ ਵਾਲੀ ਸਾਂਝੇਦਾਰੀ