- IND vs SA LIVE Updates: ਭਾਰਤ ਨੇ 243 ਦੌੜਾਂ ਨਾਲ ਜਿੱਤਿਆ ਮੈਚ
- IND vs SA LIVE Updates: 27ਵੇਂ ਓਵਰ ਵਿੱਚ ਡਿੱਗੀ ਦੱਖਣੀ ਅਫਰੀਕਾ ਦੀ 9ਵੀਂ ਵਿਕਟ
ਭਾਰਤ ਦੇ ਸਟਾਕ ਸਪਿਨਰ ਰਵਿੰਦਰ ਜਡੇਜਾ ਨੇ 27ਵੇਂ ਓਵਰ ਦੀ ਦੂਜੀ ਗੇਂਦ 'ਤੇ ਕਾਗਿਸੋ ਰਬਾਡਾ (6) ਨੂੰ ਕੈਚ ਦੇ ਕੇ ਪੈਵੇਲੀਅਨ ਦਾ ਰਸਤਾ ਦਿਖਾਇਆ। 27 ਓਵਰਾਂ ਤੋਂ ਬਾਅਦ ਦੱਖਣੀ ਅਫਰੀਕਾ ਦਾ ਸਕੋਰ (83/9)
- IND vs SA LIVE Updates: ਦੱਖਣੀ ਅਫਰੀਕਾ ਨੂੰ 26ਵੇਂ ਓਵਰ ਵਿੱਚ ਲੱਗਾ 8ਵਾਂ ਝਟਕਾ
ਭਾਰਤ ਦੇ ਸਟਾਰ ਸਪਿਨਰ ਕੁਲਦੀਪ ਯਾਦਵ ਨੇ 26ਵੇਂ ਓਵਰ ਦੀ ਚੌਥੀ ਗੇਂਦ 'ਤੇ ਮਾਰਕੋ ਜਾਨਸਨ (14) ਨੂੰ ਰਵਿੰਦਰ ਜਡੇਜਾ ਹੱਥੋਂ ਕੈਚ ਆਊਟ ਕਰਵਾ ਦਿੱਤਾ। 26 ਓਵਰਾਂ ਤੋਂ ਬਾਅਦ ਦੱਖਣੀ ਅਫਰੀਕਾ ਦਾ ਸਕੋਰ (79/8)
- IND vs SA LIVE Updates: ਦੱਖਣੀ ਅਫਰੀਕਾ ਨੂੰ ਲੱਗਿਆ ਸੱਤਵਾਂ ਝਟਕਾ
ਰਵਿੰਦਰ ਜਡੇਜਾ ਨੇ ਕੇਸ਼ਵ ਮਹਾਰਾਜ ਨੂੰ 7 ਦੌੜਾਂ 'ਤੇ ਆਊਟ ਕਰਕੇ ਭਾਰਤ ਨੂੰ 7ਵੀਂ ਵਿਕਟ ਦਿਵਾਈ।
- IND vs SA LIVE Updates: ਦੱਖਣੀ ਅਫਰੀਕਾ ਨੂੰ ਲੱਗਿਆ ਛੇਵਾਂ ਝਟਕਾ ਲੱਗਾ
ਡੇਵਿਡ ਮਿਲਰ ਦੇ ਰੂਪ 'ਚ ਦੱਖਣੀ ਅਫਰੀਕਾ ਨੂੰ ਛੇਵਾਂ ਝਟਕਾ ਲੱਗਾ। ਜਡੇਜਾ ਨੇ ਮਿਲਰ ਨੂੰ 11 ਦੌੜਾਂ 'ਤੇ ਆਊਟ ਕੀਤਾ।
- IND vs SA LIVE Updates: ਦੱਖਣੀ ਅਫਰੀਕਾ ਨੂੰ ਪੰਜਵਾਂ ਝਟਕਾ ਲੱਗਾ
ਮੁਹੰਮਦ ਸ਼ਮੀ ਨੇ ਰਾਸੀ ਵੈਨ ਡੇਰ ਡੁਸਨ ਨੂੰ 13 ਦੌੜਾਂ 'ਤੇ ਆਊਟ ਕਰਕੇ ਭਾਰਤ ਨੂੰ ਪੰਜਵਾਂ ਵਿਕਟ ਦਿਵਾਇਆ।
- IND vs SA LIVE Updates: ਦੱਖਣੀ ਅਫਰੀਕਾ ਨੂੰ ਚੌਥਾ ਝਟਕਾ
ਰਵਿੰਦਰ ਜੇਡੇਜਾ ਨੇ ਹੇਨਰਿਕ ਕਲਾਸੇਨ ਨੂੰ ਆਊਟ ਕਰਕੇ ਭਾਰਤ ਨੂੰ ਚੌਥੀ ਸਫਲਤਾ ਦਿਵਾਈ। ਜਡੇਜਾ ਨੇ ਹੇਨਰਿਕ ਕਲਾਸੇਨ ਨੂੰ 1 ਰਨ ਦੇ ਸਕੋਰ 'ਤੇ ਪਵੇਲੀਅਨ ਭੇਜਿਆ।
- IND vs SA LIVE Updates: ਦੱਖਣੀ ਅਫਰੀਕਾ ਨੂੰ ਤੀਜਾ ਝਟਕਾ ਲੱਗਾ
ਮੁਹੰਮਦ ਸ਼ਮੀ ਨੇ ਏਡਨ ਮਾਰਕਰਮ ਨੂੰ ਰਾਹੁਲ ਦੇ ਹੱਥੋਂ ਆਊਟ ਕਰਵਾ ਕੇ ਦੱਖਣੀ ਅਫਰੀਕਾ ਨੂੰ ਤੀਜਾ ਝਟਕਾ ਦਿੱਤਾ।
- IND vs SA LIVE Updates: ਦੱਖਣੀ ਅਫਰੀਕਾ ਨੂੰ ਦੂਜਾ ਝਟਕਾ
ਦੱਖਣੀ ਅਫਰੀਕਾ ਨੂੰ ਦੂਜਾ ਝਟਕਾ ਤੇਂਬਾ ਬਾਵੁਮਾ ਦੇ ਰੂਪ 'ਚ ਲੱਗਾ ਹੈ। ਰਵਿੰਦਰ ਜਡੇਜਾ ਨੇ ਆਉਂਦੇ ਹੀ ਤੇਂਬਾ ਬਾਵੁਮਾ ਨੂੰ 11 ਦੌੜਾਂ ਦੇ ਸਕੋਰ 'ਤੇ ਪੈਵੇਲੀਅਨ ਭੇਜ ਦਿੱਤਾ।
- IND vs SA LIVE Updates: ਦੱਖਣੀ ਅਫਰੀਕਾ ਨੂੰ ਪਹਿਲਾ ਝਟਕਾ ਲੱਗਾ
ਦੱਖਣੀ ਅਫਰੀਕਾ ਨੂੰ ਪਹਿਲਾ ਝਟਕਾ ਕਵਿੰਟਨ ਡੀ ਕਾਕ ਦੇ ਰੂਪ 'ਚ ਲੱਗਾ। ਮੁਹੰਮਦ ਸਿਰਾਜ ਨੇ ਪਾਰੀ ਦੇ ਦੂਜੇ ਓਵਰ ਵਿੱਚ ਹੀ ਕਵਿੰਟਨ ਡੀ ਕਾਕ ਨੂੰ 5 ਦੌੜਾਂ ਦੇ ਸਕੋਰ 'ਤੇ ਆਊਟ ਕਰ ਦਿੱਤਾ।IND vs SA
- IND vs SA LIVE Updates: ਦੱਖਣੀ ਅਫਰੀਕਾ ਦੀ ਪਾਰੀ ਸ਼ੁਰੂ - ਪਹਿਲੇ ਓਵਰ ਵਿੱਚ 2 ਦੌੜਾਂ ਬਣਾਈਆਂ।
ਭਾਰਤ ਵੱਲੋਂ ਦਿੱਤੇ 327 ਦੌੜਾਂ ਦਾ ਪਿੱਛਾ ਕਰਦੇ ਹੋਏ ਦੱਖਣੀ ਅਫਰੀਕਾ ਲਈ ਕਵਿੰਟਨ ਡੀ ਕਾਕ ਅਤੇ ਟੇਂਬਾ ਬਾਵੁਮਾ ਨੇ ਪਾਰੀ ਦੀ ਸ਼ੁਰੂਆਤ ਕੀਤੀ। ਇਸ ਦੇ ਨਾਲ ਹੀ ਜਸਪ੍ਰੀਤ ਬੁਮਰਾਹ ਨੇ ਭਾਰਤ ਲਈ ਪਹਿਲਾ ਓਵਰ ਸੁੱਟਿਆ। ਬੁਮਰਾਹ ਨੇ ਇਸ ਓਵਰ 'ਚ ਸਿਰਫ 2 ਦੌੜਾਂ ਦਿੱਤੀਆਂ।
- IND vs SA LIVE Updates: ਭਾਰਤ ਨੇ ਬਣਾਈਆਂ 326 ਦੌੜਾਂ, ਵਿਰਾਟ ਕੋਹਲੀ ਨੇ ਲਗਾਇਆ 49ਵਾਂ ਸੈਂਕੜਾ
ਭਾਰਤੀ ਕ੍ਰਿਕਟ ਟੀਮ ਨੇ 50 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 326 ਦੌੜਾਂ ਬਣਾਈਆਂ ਹਨ। ਹੁਣ ਦੱਖਣੀ ਅਫਰੀਕਾ ਨੂੰ ਜਿੱਤ ਲਈ 50 ਓਵਰਾਂ ਵਿੱਚ 327 ਦੌੜਾਂ ਦੀ ਲੋੜ ਹੈ। ਇਸ ਮੈਚ 'ਚ ਵਿਰਾਟ ਕੋਹਲੀ ਨੇ ਜਨਮਦਿਨ ਦੇ ਮੌਕੇ 'ਤੇ ਆਪਣੇ ਵਨਡੇ ਕਰੀਅਰ ਦਾ 49ਵਾਂ ਸੈਂਕੜਾ ਲਗਾਇਆ। ਉਸ ਨੇ 121 ਗੇਂਦਾਂ ਵਿੱਚ 10 ਚੌਕਿਆਂ ਦੀ ਮਦਦ ਨਾਲ 101 ਦੌੜਾਂ ਦੀ ਪਾਰੀ ਖੇਡੀ।
ਵਿਰਾਟ ਕੋਹਲੀ ਤੋਂ ਇਲਾਵਾ ਸ਼੍ਰੇਅਸ ਅਈਅਰ ਨੇ ਭਾਰਤ ਲਈ 87 ਗੇਂਦਾਂ 'ਤੇ 7 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 77 ਦੌੜਾਂ ਦੀ ਪਾਰੀ ਖੇਡੀ। ਉਥੇ ਹੀ ਕਪਤਾਨ ਰੋਹਿਤ ਸ਼ਰਮਾ ਨੇ 24 ਗੇਂਦਾਂ 'ਚ 6 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 40 ਦੌੜਾਂ ਬਣਾਈਆਂ। ਅੰਤ ਵਿੱਚ ਰਵਿੰਦਰ ਜਡੇਜਾ ਨੇ ਵੀ ਬੱਲੇ ਨਾਲ ਦੌੜਾਂ ਬਣਾਈਆਂ।ਉਸ ਨੇ 15 ਗੇਂਦਾਂ ਵਿੱਚ 3 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 29 ਦੌੜਾਂ ਦੀ ਪਾਰੀ ਖੇਡੀ। ਦੱਖਣੀ ਅਫ਼ਰੀਕਾ ਲਈ ਮਾਰਕੋ ਜੇਨਸਨ, ਤਬਰੇਜ਼ ਸ਼ਮਸ਼ੀ, ਕੇਸ਼ਵ ਮਹਾਰਾਜ, ਕਾਗਿਸੋ ਰਬਾਡਾ ਅਤੇ ਲੁੰਗੀ ਐਨਗਿਡੀ ਨੇ 1-1 ਵਿਕਟ ਲਿਆ।
- IND vs SA LIVE Updates: ਵਿਰਾਟ ਕੋਹਲੀ ਨੇ 49ਵਾਂ ਸੈਂਕੜਾ ਜੜਿਆ
ਵਿਰਾਟ ਕੋਹਲੀ ਨੇ ਦੱਖਣੀ ਅਫਰੀਕਾ ਖਿਲਾਫ ਸੈਂਕੜਾ ਲਗਾਇਆ ਹੈ। ਉਸ ਨੇ 119 ਗੇਂਦਾਂ 'ਚ 10 ਚੌਕਿਆਂ ਦੀ ਮਦਦ ਨਾਲ 100 ਦੌੜਾਂ ਪੂਰੀਆਂ ਕੀਤੀਆਂ। ਉਸਨੇ ਕੋਲਕਾਤਾ ਦੇ ਈਡਨ ਗਾਰਡਨ ਵਿੱਚ ਆਪਣੇ ਇੱਕ ਰੋਜ਼ਾ ਕਰੀਅਰ ਦਾ 49ਵਾਂ ਸੈਂਕੜਾ ਲਗਾਇਆ। ਇਹ ਸੈਂਕੜਾ ਉਨ੍ਹਾਂ ਦੇ 35ਵੇਂ ਜਨਮਦਿਨ 'ਤੇ ਆਇਆ ਹੈ। ਵਿਸ਼ਵ ਕੱਪ 2023 ਵਿੱਚ ਵਿਰਾਟ ਕੋਹਲੀ ਦਾ ਇਹ ਦੂਜਾ ਸੈਂਕੜਾ ਹੈ। ਇਸ ਸੈਂਕੜੇ ਦੇ ਨਾਲ ਉਸ ਨੇ ਵਨਡੇ ਕ੍ਰਿਕਟ 'ਚ ਸਚਿਨ ਤੇਂਦੁਲਕਰ ਦੇ ਸਭ ਤੋਂ ਵੱਧ 49 ਸੈਂਕੜਿਆਂ ਦੀ ਬਰਾਬਰੀ ਕਰ ਲਈ ਹੈ। ਹੁਣ ਵਿਰਾਟ ਕੋਹਲੀ ਸਚਿਨ ਦੇ ਨਾਲ ਵਨਡੇ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਵਾਲੇ ਦੁਨੀਆ ਦੇ ਬੱਲੇਬਾਜ਼ ਬਣ ਗਏ ਹਨ।
- IND vs SA LIVE Updates: ਭਾਰਤ ਨੂੰ ਪੰਜਵਾਂ ਝਟਕਾ ਲੱਗਾ
ਭਾਰਤ ਨੂੰ ਪੰਜਵਾਂ ਝਟਕਾ ਸੂਰਿਆਕੁਮਾਰ ਯਾਦਵ ਦੇ ਰੂਪ 'ਚ ਲੱਗਾ ਹੈ। ਸੂਰਿਆ 14 ਗੇਂਦਾਂ ਵਿੱਚ 22 ਦੌੜਾਂ ਬਣਾ ਕੇ ਆਊਟ ਹੋ ਗਏ।
- IND vs SA LIVE Updates: ਭਾਰਤ ਨੇ 46 ਓਵਰਾਂ ਵਿੱਚ 285 ਦੌੜਾਂ ਬਣਾਈਆਂ
ਭਾਰਤ ਨੇ 46 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 285 ਦੌੜਾਂ ਬਣਾ ਲਈਆਂ ਹਨ।
- IND vs SA LIVE Updates: ਭਾਰਤ ਨੇ ਗੁਆਇਆ ਚੌਥਾ ਵਿਕਟ
ਕੇਐੱਲ ਰਾਹੁਲ 8 ਦੌੜਾਂ ਬਣਾ ਕੇ ਆਊਟ ਹੋਏ। ਇਸ ਨਾਲ ਭਾਰਤ ਨੂੰ ਚੌਥਾ ਝਟਕਾ ਲੱਗਾ ਹੈ। ਟੀਮ ਇੰਡੀਆ ਨੇ 42 ਓਵਰਾਂ 'ਚ 4 ਵਿਕਟਾਂ 'ਤੇ 249 ਦੌੜਾਂ ਬਣਾਈਆਂ ਹਨ।
- IND vs SA LIVE Updates: ਭਾਰਤ ਨੇ 40 ਓਵਰਾਂ ਵਿੱਚ 239 ਦੌੜਾਂ ਬਣਾਈਆਂ
ਵਿਰਾਟ ਕੋਹਲੀ ਦੀਆਂ 75 ਦੌੜਾਂ ਅਤੇ ਕੇਐੱਲ ਰਾਹੁਲ ਦੀਆਂ 7 ਦੌੜਾਂ ਦੀ ਬਦੌਲਤ ਭਾਰਤੀ ਟੀਮ ਨੇ 40 ਓਵਰਾਂ 'ਚ 3 ਵਿਕਟਾਂ ਦੇ ਨੁਕਸਾਨ 'ਤੇ 239 ਦੌੜਾਂ ਬਣਾ ਲਈਆਂ ਹਨ।
- IND vs SA LIVE Updates: ਭਾਰਤ ਨੂੰ ਤੀਜਾ ਝਟਕਾ ਲੱਗਾ ਹੈ
ਟੀਮ ਇੰਡੀਆ ਨੂੰ ਤੀਜਾ ਝਟਕਾ ਸ਼੍ਰੇਅਸ ਅਈਅਰ ਦੇ ਰੂਪ 'ਚ ਲੱਗਾ ਹੈ। ਅਈਅਰ 86 ਗੇਂਦਾਂ 'ਚ 7 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 77 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਿਆ। ਉਹ ਲੁੰਗੀ ਨਗਦੀ ਨੇ ਮਾਰਕਰਮ ਦੇ ਹੱਥੋਂ ਕੈਚ ਆਊਟ ਹੋ ਗਿਆ।
- IND vs SA LIVE Updates: ਭਾਰਤ ਨੇ 35 ਓਵਰਾਂ ਵਿੱਚ 222 ਦੌੜਾਂ ਬਣਾਈਆਂ
ਵਿਰਾਟ ਕੋਹਲੀ (67) ਅਤੇ ਸ਼੍ਰੇਅਸ ਅਈਅਰ (73) ਦੀ ਧਮਾਕੇਦਾਰ ਸ਼ੁਰੂਆਤ ਤੋਂ ਬਾਅਦ ਭਾਰਤ ਨੇ 35 ਓਵਰਾਂ ਵਿੱਚ 2 ਵਿਕਟਾਂ ਗੁਆ ਕੇ 222 ਦੌੜਾਂ ਪੂਰੀਆਂ ਕਰ ਲਈਆਂ ਹਨ।
- IND vs SA LIVE Updates: ਸ਼੍ਰੇਅਸ ਅਈਅਰ ਨੇ ਅਰਧ ਸੈਂਕੜਾ ਪੂਰਾ ਕੀਤਾ
- IND vs SA LIVE Updates: ਵਿਰਾਟ ਕੋਹਲੀ ਨੇ ਪੂਰਾ ਕੀਤਾ ਅਰਧ ਸੈਂਕੜਾ
ਵਿਰਾਟ ਕੋਹਲੀ ਨੇ 67 ਗੇਂਦਾਂ 'ਚ 5 ਚੌਕਿਆਂ ਦੀ ਮਦਦ ਨਾਲ 50 ਦੌੜਾਂ ਪੂਰੀਆਂ ਕੀਤੀਆਂ। ਇਹ ਉਸਦੇ ਵਨਡੇ ਕਰੀਅਰ ਦਾ 71ਵਾਂ ਅਰਧ ਸੈਂਕੜਾ ਹੈ।
- ਸ਼੍ਰੇਅਸ ਅਈਅਰ ਨੇ 64 ਗੇਂਦਾਂ 'ਚ 4 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ ਆਪਣਾ ਅਰਧ ਸੈਂਕੜਾ ਪੂਰਾ ਕੀਤਾ।
- IND vs SA LIVE Updates: ਭਾਰਤ ਨੂੰ ਲੱਗਿਆ ਦੂਜਾ ਝਟਕਾ
ਭਾਰਤੀ ਟੀਮ ਨੇ 11ਵੇਂ ਓਵਰ ਵਿੱਚ ਸ਼ੁਭਮਨ ਗਿੱਲ ਦੇ ਰੂਪ ਵਿੱਚ ਆਪਣਾ ਦੂਜਾ ਵਿਕਟ ਗਵਾ ਦਿੱਤਾ। ਗਿੱਲ 23 ਦੌੜਾਂ ਬਣਾ ਕੇ ਕੇਸ਼ਵ ਮਹਾਰਾਜ ਦੇ ਹੱਥੋਂ ਕਲੀਨ ਬੋਲਡ ਹੋ ਗਏ।
- IND vs SA LIVE Updates: ਭਾਰਤ ਨੇ 10 ਓਵਰਾਂ ਵਿੱਚ 91 ਦੌੜਾਂ ਪੂਰੀਆਂ ਕੀਤੀਆਂ
ਭਾਰਤੀ ਟੀਮ ਨੇ ਹਮਲਾਵਰ ਬੱਲੇਬਾਜ਼ੀ ਕਰਦੇ ਹੋਏ 10 ਓਵਰਾਂ 'ਚ 1 ਵਿਕਟ ਦੇ ਨੁਕਸਾਨ 'ਤੇ 90 ਦੌੜਾਂ ਪੂਰੀਆਂ ਕਰ ਲਈਆਂ। ਇਸ ਸਮੇਂ ਭਾਰਤ ਲਈ ਵਿਰਾਟ ਕੋਹਲੀ (18) ਅਤੇ ਸ਼ੁਭਮਨ ਗਿੱਲ (23) ਦੌੜਾਂ ਬਣਾ ਕੇ ਕ੍ਰੀਜ਼ 'ਤੇ ਮੌਜੂਦ ਹਨ।
- IND vs SA LIVE Updates: Birthday boy ਵਿਰਾਟ ਆਇਆ ਮੈਦਾਨ 'ਤੇ - ਪ੍ਰਸ਼ੰਸਕਾਂ ਨੇ ਕੀਤਾ ਨਿੱਘਾ ਸਵਾਗਤ
ਰੋਹਿਤ ਸ਼ਰਮਾ ਦੇ ਆਊਟ ਹੋਣ ਤੋਂ ਬਾਅਦ ਵਿਰਾਟ ਕੋਹਲੀ ਮੈਦਾਨ 'ਤੇ ਉਤਰੇ ਹਨ। ਅੱਜ ਵਿਰਾਟ ਦਾ 35ਵਾਂ ਜਨਮਦਿਨ ਹੈ।
- IND vs SA LIVE Updates: ਭਾਰਤ ਨੂੰ ਪਹਿਲਾ ਝਟਕਾ ਲੱਗਾ
ਭਾਰਤ ਨੂੰ ਪਹਿਲਾ ਝਟਕਾ ਰੋਹਿਤ ਸ਼ਰਮਾ ਦੇ ਰੂਪ 'ਚ ਲੱਗਾ ਹੈ। ਰੋਹਿਤ 24 ਗੇਂਦਾਂ ਵਿੱਚ 40 ਦੌੜਾਂ ਬਣਾ ਕੇ ਆਊਟ ਹੋਏ। ਕਾਗਿਸੋ ਰਬਾਡਾ ਨੇ ਰੋਹਿਤ ਨੂੰ ਤੇਂਬਾ ਬਾਵੁਮਾ ਹੱਥੋਂ ਕੈਚ ਆਊਟ ਕਰਵਾਇਆ।
- IND vs SA LIVE Updates: ਭਾਰਤ ਨੇ 5 ਓਵਰਾਂ ਵਿੱਚ 50 ਦਾ ਅੰਕੜਾ ਪਾਰ ਕਰ ਲਿਆ
ਭਾਰਤੀ ਟੀਮ ਨੇ ਰੋਹਿਤ ਸ਼ਰਮਾ (34) ਅਤੇ ਸ਼ੁਭਮਨ ਗਿੱਲ (12) ਦੀ ਸ਼ਾਨਦਾਰ ਸ਼ੁਰੂਆਤ ਤੋਂ ਬਾਅਦ ਸਿਰਫ਼ 4.3 ਓਵਰਾਂ ਵਿੱਚ ਹੀ ਆਪਣੀਆਂ 50 ਦੌੜਾਂ ਪੂਰੀਆਂ ਕਰ ਲਈਆਂ ਹਨ। 5 ਓਵਰਾਂ ਤੋਂ ਬਾਅਦ ਟੀਮ ਦਾ ਸਕੋਰ ਬਿਨਾਂ ਕਿਸੇ ਨੁਕਸਾਨ ਦੇ 61 ਦੌੜਾਂ ਹੈ।
- IND vs SA LIVE Updates: ਭਾਰਤ ਨੇ ਤਿੰਨ ਓਵਰਾਂ ਵਿੱਚ 35 ਦੌੜਾਂ ਬਣਾਈਆਂ
ਰੋਹਿਤ ਸ਼ਰਮਾ (15) ਅਤੇ ਸ਼ੁਭਮਨ ਗਿੱਲ (12) ਦੀ ਦਮਦਾਰ ਸ਼ੁਰੂਆਤ ਦੀ ਬਦੌਲਤ ਭਾਰਤ ਨੇ 3 ਓਵਰਾਂ ਵਿੱਚ 35 ਦੌੜਾਂ ਬਣਾਈਆਂ।
- IND vs SA LIVE Updates: ਭਾਰਤ ਦੀ ਪਾਰੀ ਸ਼ੁਰੂ - ਪਹਿਲੇ ਓਵਰ ਵਿੱਚ 5 ਦੌੜਾਂ ਬਣਾਈਆਂ
ਭਾਰਤੀ ਟੀਮ ਦੀ ਪਾਰੀ ਸ਼ੁਰੂ ਹੋ ਚੁੱਕੀ ਹੈ। ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਨੇ ਪਾਰੀ ਦੀ ਸ਼ੁਰੂਆਤ ਕੀਤੀ ਹੈ। ਦੱਖਣੀ ਅਫ਼ਰੀਕਾ ਲਈ ਲੂੰਗੀ ਨਗਿਡੀ ਪਹਿਲਾ ਓਵਰ ਸੁੱਟ ਰਿਹਾ ਹੈ। ਉਸ ਨੇ ਇਸ ਓਵਰ 'ਚ 5 ਦੌੜਾਂ ਦਿੱਤੀਆਂ। ਓਵਰ ਦੀ ਚੌਥੀ ਗੇਂਦ 'ਤੇ ਰੋਹਿਤ ਸ਼ਰਮਾ ਨੇ ਉਸ ਨੂੰ ਕਵਰ 'ਤੇ ਚੌਕਾ ਜੜ ਦਿੱਤਾ।
- IND vs SA LIVE Updates: ਦੱਖਣੀ ਅਫ਼ਰੀਕਾ ਦਾ ਪਲੇਇੰਗ 11
ਕਵਿੰਟਨ ਡੀ ਕਾਕ (ਡਬਲਯੂ.ਕੇ.), ਟੇਂਬਾ ਬਾਵੁਮਾ (ਕਪਤਾਨ), ਰਾਸੀ ਵੈਨ ਡੇਰ ਡੁਸੇਨ, ਏਡੇਨ ਮਾਰਕਰਾਮ, ਹੇਨਰਿਕ ਕਲਾਸੇਨ, ਡੇਵਿਡ ਮਿਲਰ, ਮਾਰਕੋ ਜੇਨਸਨ, ਤਬਰੇਜ਼ ਸ਼ਮਸ਼ੀ, ਕੇਸ਼ਵ ਮਹਾਰਾਜ, ਕਾਗਿਸੋ ਰਬਾਡਾ, ਲੁੰਗੀ ਐਨਗਿਡੀ।
- IND vs SA LIVE Updates: ਭਾਰਤ ਦਾ ਪਲੇਇੰਗ 11
ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ (ਵਿਕਟਕੀਪਰ), ਸੂਰਿਆਕੁਮਾਰ ਯਾਦਵ, ਰਵਿੰਦਰ ਜਡੇਜਾ, ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ, ਕੁਲਦੀਪ ਯਾਦਵ, ਮੁਹੰਮਦ ਸਿਰਾਜ।
-
IND vs SA LIVE Updates: ਰੋਹਿਤ ਸ਼ਰਮਾ ਨੇ ਜਿੱਤਿਆ ਟਾਸ - ਭਾਰਤ ਪਹਿਲਾਂ ਕਰੇਗਾ ਬੱਲੇਬਾਜ਼ੀ
ਕੋਲਕਾਤਾ ਦੇ ਈਡਨ ਗਾਰਡਨ 'ਚ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਇਸ ਨਾਲ ਦੱਖਣੀ ਅਫਰੀਕਾ ਦੀ ਟੀਮ ਪਹਿਲਾਂ ਗੇਂਦਬਾਜ਼ੀ ਕਰਦੀ ਨਜ਼ਰ ਆਵੇਗੀ। ਰੋਹਿਤ ਨੇ ਟੀਮ 'ਚ ਕੋਈ ਬਦਲਾਅ ਨਹੀਂ ਕੀਤਾ ਹੈ, ਟੀਮ ਪਿਛਲੇ ਮੈਚ ਦੇ ਵਿਨਿੰਗ ਕੰਬੀਨੇਸ਼ਨ ਨਾਲ ਆਈ ਹੈ। ਉਥੇ ਹੀ ਦੱਖਣੀ ਅਫਰੀਕਾ ਦੀ ਟੀਮ 'ਚ ਇਕ ਬਦਲਾਅ ਕੀਤਾ ਗਿਆ ਹੈ। ਉਨ੍ਹਾਂ ਨੇ ਤਬਰੇਜ਼ ਸ਼ਮਸ਼ੀ ਨੂੰ ਟੀਮ 'ਚ ਜਗ੍ਹਾ ਦਿੱਤੀ ਹੈ।
- IND vs SA LIVE Updates: ਭਾਰਤ ਅਤੇ ਦੱਖਣੀ ਅਫਰੀਕਾ ਆਹਮੋ-ਸਾਹਮਣੇ ਹਨ
- ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਖੇਡੇ ਗਏ ਕੁੱਲ ਮੈਚ - 90
- ਭਾਰਤ ਜਿੱਤਿਆ - 37 ਮੈਚ। ਦੱਖਣੀ ਅਫਰੀਕਾ ਜਿੱਤਿਆ - 50 ਮੈਚ
- ਨਿਰਣਾਇਕ - 3 ਮੈਚ
- IND vs SA LIVE Updates: BCCI ਨੇ ਵਿਰਾਟ ਨੂੰ ਉਸਦੇ ਜਨਮਦਿਨ 'ਤੇ ਦਿੱਤੀ ਵਧਾਈ
ਜਿੱਥੇ ਵਿਰਾਟ ਕੋਹਲੀ ਦਾ ਜਨਮਦਿਨ ਈਡਨ ਗਾਰਡਨ 'ਚ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ, ਉਥੇ ਹੀ ਬੀਸੀਸੀਆਈ ਨੇ ਵੀ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਵਿਰਾਟ ਕੋਹਲੀ ਨੂੰ ਵਧਾਈ ਦਿੱਤੀ ਹੈ।
- IND vs SA LIVE Updates: ਵਿਰਾਟ ਕੋਹਲੀ ਅੱਜ ਆਪਣਾ 35ਵਾਂ ਜਨਮਦਿਨ ਮਨਾ ਰਹੇ ਹਨ
ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਅਤੇ ਸਾਬਕਾ ਕਪਤਾਨ ਵਿਰਾਟ ਕੋਹਲੀ ਅੱਜ ਆਪਣਾ 35ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮਦਿਨ ਅੱਜ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ 'ਚ ਮਨਾਇਆ ਜਾ ਰਿਹਾ ਹੈ। ਪਾਰੀ ਦੇ ਬ੍ਰੇਕ ਦੌਰਾਨ ਉਨ੍ਹਾਂ ਦੇ ਜਨਮਦਿਨ ਲਈ ਵਿਸ਼ੇਸ਼ ਤਿਆਰੀਆਂ ਕੀਤੀਆਂ ਗਈਆਂ ਹਨ। ਭਾਰਤ ਅਤੇ ਦੱਖਣੀ ਅਫਰੀਕਾ ਦੇ ਮੈਚ ਲਈ ਆਉਣ ਵਾਲੇ ਦਰਸ਼ਕਾਂ ਨੂੰ ਕੋਹਲੀ ਦੀਆਂ ਪੋਸਟਾਂ ਵੀ ਦਿੱਤੀਆਂ ਜਾ ਰਹੀਆਂ ਹਨ।
- IND vs SA LIVE Updates: ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ 1.30 ਵਜੇ ਟਾਸ
ਕੋਲਕਾਤਾ: ਆਈਸੀਸੀ ਵਿਸ਼ਵ ਕੱਪ 2023 ਦਾ 37ਵਾਂ ਮੈਚ ਭਾਰਤ ਅਤੇ
ਦੱਖਣੀ ਅਫਰੀਕਾ ਵਿਚਾਲੇ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ਵਿੱਚ ਦੁਪਹਿਰ 2 ਵਜੇ ਤੋਂ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਰੋਹਿਤ ਸ਼ਰਮਾ ਭਾਰਤ ਦੀ ਕਮਾਨ ਸੰਭਾਲਦੇ ਨਜ਼ਰ ਆਉਣਗੇ ਜਦਕਿ ਦੱਖਣੀ ਅਫਰੀਕਾ ਦੀ ਕਮਾਨ ਟੇਂਬਾ ਬਾਵੁਮਾ ਸੰਭਾਲਣਗੇ। ਭਾਰਤ ਅਤੇ ਦੱਖਣੀ ਅਫਰੀਕਾ ਦੀਆਂ ਟੀਮਾਂ ਪਹਿਲਾਂ ਹੀ ਸੈਮੀਫਾਈਨਲ ਵਿੱਚ ਪਹੁੰਚ ਚੁੱਕੀਆਂ ਹਨ। ਅਜਿਹੇ 'ਚ ਇਹ ਮੈਚ ਦੋਵਾਂ ਲਈ ਸੈਮੀਫਾਈਨਲ ਦੀ ਤਿਆਰੀ ਵਾਂਗ ਹੋਣ ਵਾਲਾ ਹੈ।
ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਹੁਣ ਤੱਕ ਕੁੱਲ 90 ਵਨਡੇ ਮੈਚ ਖੇਡੇ ਜਾ ਚੁੱਕੇ ਹਨ। ਇਸ ਦੌਰਾਨ ਭਾਰਤ ਨੇ 37 ਮੈਚ ਜਿੱਤੇ ਹਨ ਜਦਕਿ ਦੱਖਣੀ ਅਫਰੀਕਾ ਨੇ 50 ਮੈਚ ਜਿੱਤੇ ਹਨ। ਇਨ੍ਹਾਂ ਦੋਵਾਂ ਵਿਚਾਲੇ 3 ਮੈਚਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ ਹੈ।