ਅਹਿਮਦਾਬਾਦ:ਵਿਸ਼ਵ ਕੱਪ 2023 ਦੇ 12ਵੇਂ ਮੈਚ ਵਿੱਚ ਪਾਕਿਸਤਾਨ ਨੂੰ ਭਾਰਤ ਹੱਥੋਂ 7 ਵਿਕਟਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ।ਇਸ ਹਾਰ ਤੋਂ ਬਾਅਦ ਪਾਕਿਸਤਾਨ ਟੀਮ ਦੇ ਡਾਇਰੈਕਟਰ ਅਤੇ ਕੋਚ ਮਿਕੀ ਆਰਥਰ ਨੇ ਵਿਵਾਦਿਤ ਬਿਆਨ ਦਿੱਤਾ ਹੈ। ਉਨ੍ਹਾਂ ਨੇ ਆਈਸੀਸੀ ਵਿਸ਼ਵ ਕੱਪ 2023 ਨੂੰ ਆਈਸੀਸੀ ਦਾ ਨਹੀਂ ਸਗੋਂ ਬੀਸੀਸੀਆਈ ਦਾ ਈਵੈਂਟ ਕਿਹਾ ਹੈ। ਉਨ੍ਹਾਂ ਨੇ ਵਿਸ਼ਵ ਕੱਪ 2023 ਦੀ ਤੁਲਨਾ ਦੁਵੱਲੀ ਲੜੀ ਨਾਲ ਕੀਤੀ ਹੈ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ 1,30,000 ਦਰਸ਼ਕ ਮੌਜੂਦ ਸਨ, ਜਿਨ੍ਹਾਂ 'ਚੋਂ ਕੋਈ ਵੀ ਪਾਕਿਸਤਾਨ ਦਾ ਪ੍ਰਸ਼ੰਸਕ ਨਹੀਂ ਸੀ। ਅਜਿਹੇ 'ਚ ਆਰਥਰ ਇਸ ਗੱਲ ਤੋਂ ਵੀ ਕਾਫੀ ਨਾਰਾਜ਼ ਨਜ਼ਰ ਆ ਰਹੇ ਸਨ।
ਮੈਂ ਝੂਠ ਨਹੀਂ ਬੋਲਾਂਗਾ - ਆਰਥਰਅਹਿਮਦਾਬਾਦ ਵਿੱਚ ਦਰਸ਼ਕਾਂ ਨੇ ਭਾਰਤੀ ਟੀਮ ਦਾ ਜ਼ੋਰਦਾਰ ਸਵਾਗਤ ਕੀਤਾ ਅਤੇ ਇੰਡੀਆ-ਇੰਡੀਆ ਦੇ ਨਾਅਰੇ ਲਾਏ। ਨਰਿੰਦਰ ਮੋਦੀ ਸਟੇਡੀਅਮ 'ਚ ਪਾਕਿਸਤਾਨ ਨੂੰ ਕੋਈ ਸਪੋਟ ਨਹੀਂ ਮਿਲੀ। ਇਸ ਮੈਚ 'ਚ ਹਾਰ ਤੋਂ ਬਾਅਦ ਮਿਕੀ ਆਰਥਰ ਤੋਂ ਪੁੱਛਿਆ ਗਿਆ ਕਿ ਮੈਦਾਨ 'ਤੇ ਮੌਜੂਦ ਭਾਰੀ ਭੀੜ ਪਾਕਿਸਤਾਨ ਦੇ ਖ਼ਰਾਬ ਪ੍ਰਦਰਸ਼ਨ ਦਾ ਕਾਰਨ ਸੀ।