ਅਹਿਮਦਾਬਾਦ: ਭਾਰਤੀ ਟੀਮ ਅੱਜ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਆਸਟਰੇਲੀਆ ਨਾਲ ਵਿਸ਼ਵ ਕੱਪ 2023 ਦਾ ਫਾਈਨਲ ਮੈਚ ਖੇਡ ਰਹੀ ਹੈ। ਇਹ ਮੈਚ ਭਾਰਤੀ ਕ੍ਰਿਕਟ ਪ੍ਰੇਮੀਆਂ ਲਈ ਕਿਸੇ ਤਿਉਹਾਰ ਤੋਂ ਘੱਟ ਨਹੀਂ ਹੈ। ਅੱਜ ਪੂਰਾ ਦੇਸ਼ ਭਾਰਤ ਲਈ ਵਿਸ਼ਵ ਕੱਪ 2023 ਦਾ ਖਿਤਾਬ ਜਿੱਤਣ ਲਈ ਅਰਦਾਸ ਕਰ ਰਿਹਾ ਹੈ। ਭਾਰਤੀ ਟੀਮ ਅਤੇ ਆਪਣੇ ਚਹੇਤੇ ਖਿਡਾਰੀਆਂ ਦਾ ਸਮਰਥਨ ਕਰਨ ਲਈ ਪ੍ਰਸ਼ੰਸਕ ਦੂਰ-ਦੂਰ ਤੋਂ ਅਹਿਮਦਾਬਾਦ ਪਹੁੰਚੇ ਹਨ। ਅੱਜ ਮੋਟੇਰਾ ਸਟੇਡੀਅਮ ਬਿਲਕੁਲ ਨੀਲਾ ਦਿਖਾਈ ਦੇ ਰਿਹਾ ਹੈ। 1 ਲੱਖ ਤੋਂ ਵੱਧ ਪ੍ਰਸ਼ੰਸਕ ਇਸ ਫਾਈਨਲ ਮੈਚ ਦਾ ਆਨੰਦ ਲੈ ਰਹੇ ਹਨ।
ਵਿਰਾਟ ਕੋਹਲੀ ਨੂੰ ਗਲੇ ਲਗਾਉਣ ਲਈ ਫੈਨਜ਼ ਮੈਦਾਨ 'ਚ ਪਹੁੰਚੇ: ਇਸ ਮੈਚ 'ਚ ਅਦਭੁਤ ਨਜ਼ਾਰਾ ਦੇਖਣ ਨੂੰ ਮਿਲਿਆ। ਇਹ ਨਜ਼ਾਰਾ ਉਦੋਂ ਦੇਖਣ ਨੂੰ ਮਿਲਿਆ ਜਦੋਂ ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਕਰੀਜ਼ 'ਤੇ ਬੱਲੇਬਾਜ਼ੀ ਕਰ ਰਹੇ ਸਨ। ਇਸ ਦੌਰਾਨ, ਸਟੈਂਡ ਤੋਂ ਇੱਕ ਪ੍ਰਸ਼ੰਸਕ ਮੈਦਾਨ 'ਤੇ ਦੌੜਿਆ ਅਤੇ ਕੋਹਲੀ ਕੋਲ ਪਹੁੰਚ ਗਿਆ। ਉਸ ਪ੍ਰਸ਼ੰਸਕ ਨੇ ਕੋਹਲੀ ਨੂੰ ਜੱਫੀ ਪਾਉਣ ਦੀ ਕੋਸ਼ਿਸ਼ ਕੀਤੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਭਾਰਤ ਤੋਂ ਇਲਾਵਾ ਵਿਦੇਸ਼ਾਂ 'ਚ ਵੀ ਵਿਰਾਟ ਕੋਹਲੀ ਦੇ ਕਈ ਪ੍ਰਸ਼ੰਸਕ ਹਨ।