ਇੰਗਲੈਂਡ ਨੇ ਆਪਣੇ ਆਖਰੀ ਲੀਗ ਮੈਚ ਵਿੱਚ ਪਾਕਿਸਤਾਨ ਨੂੰ 93 ਦੌੜਾਂ ਨਾਲ ਹਰਾਇਆ ਹੈ। ਇੰਗਲੈਂਡ ਵੱਲੋਂ ਦਿੱਤੇ 338 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਪਾਕਿਸਤਾਨ ਦੀ ਪੂਰੀ ਟੀਮ 43.3 ਓਵਰਾਂ ਵਿੱਚ ਸਿਰਫ਼ 244 ਦੌੜਾਂ ਦੇ ਸਕੋਰ ’ਤੇ ਸਿਮਟ ਗਈ ਅਤੇ 93 ਦੌੜਾਂ ਨਾਲ ਮੈਚ ਹਾਰ ਗਈ। ਪਾਕਿਸਤਾਨ ਲਈ ਆਗਾ ਸਲਮਾਨ ਨੇ ਸਭ ਤੋਂ ਵੱਧ 51 ਦੌੜਾਂ ਬਣਾਈਆਂ। ਬਾਬਰ ਆਜ਼ਮ ਨੇ ਵੀ 38 ਦੌੜਾਂ ਦੀ ਪਾਰੀ ਖੇਡੀ। ਜਦਕਿ ਇੰਗਲੈਂਡ ਲਈ ਤੇਜ਼ ਗੇਂਦਬਾਜ਼ ਡੇਵਿਡ ਵਿਲੀ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ। ਇਸ ਹਾਰ ਨਾਲ ਪਾਕਿਸਤਾਨ ਦਾ ਸੈਮੀਫਾਈਨਲ 'ਚ ਪਹੁੰਚਣ ਦਾ ਸੁਪਨਾ ਚਕਨਾਚੂਰ ਹੋ ਗਿਆ। ਇਨ੍ਹਾਂ 4 ਟੀਮਾਂ ਭਾਰਤ, ਦੱਖਣੀ ਅਫਰੀਕਾ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੀ ਸੈਮੀਫਾਈਨਲ 'ਚ ਜਗ੍ਹਾ ਪੱਕੀ ਹੋ ਗਈ ਸੀ। ਪਹਿਲਾ ਸੈਮੀਫਾਈਨਲ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 15 ਨਵੰਬਰ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡਿਆ ਜਾਵੇਗਾ। ਦੱਖਣੀ ਅਫਰੀਕਾ ਅਤੇ ਆਸਟ੍ਰੇਲੀਆ ਵਿਚਾਲੇ ਦੂਜਾ ਸੈਮੀਫਾਈਨਲ 16 ਨਵੰਬਰ ਨੂੰ ਕੋਲਕਾਤਾ ਦੇ ਈਡਨ ਗਾਰਡਨ 'ਚ ਖੇਡਿਆ ਜਾਵੇਗਾ।
ENG vs PAK Live Match Updates: ENG ਬਨਾਮ PAK ਲਾਈਵ ਮੈਚ ਅਪਡੇਟਸ: ਪਾਕਿਸਤਾਨ ਨੂੰ ਤੀਜਾ ਝਟਕਾ
ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ 45 ਗੇਂਦਾਂ ਵਿੱਚ 6 ਚੌਕਿਆਂ ਦੀ ਮਦਦ ਨਾਲ 38 ਦੌੜਾਂ ਬਣਾ ਕੇ ਆਊਟ ਹੋ ਗਏ।
ENG vs PAK Live Match Updates: ਪਾਕਿਸਤਾਨ ਨੇ 10 ਓਵਰਾਂ ਵਿੱਚ 43 ਦੌੜਾਂ ਬਣਾਈਆਂ
ਪਾਕਿਸਤਾਨ ਦੀ ਟੀਮ ਨੇ 10 ਓਵਰਾਂ 'ਚ 2 ਵਿਕਟਾਂ ਗੁਆ ਕੇ 43 ਦੌੜਾਂ ਬਣਾ ਲਈਆਂ ਹਨ। ਇਸ ਸਮੇਂ ਪਾਕਿਸਤਾਨ ਲਈ ਬਾਬਰ ਆਜ਼ਮ 33 ਦੌੜਾਂ ਅਤੇ ਮੁਹੰਮਦ ਰਿਜ਼ਵਾਨ 9 ਦੌੜਾਂ ਬਣਾ ਕੇ ਖੇਡ ਰਹੇ ਹਨ।
ENG vs PAK Live Match Updates: ਪਾਕਿਸਤਾਨ ਨੂੰ ਦੂਜਾ ਝਟਕਾ
ਪਾਕਿਸਤਾਨ ਨੂੰ ਦੂਜਾ ਝਟਕਾ ਫਖਰ ਜ਼ਮਾਨ ਦੇ ਰੂਪ 'ਚ ਲੱਗਾ ਹੈ। ਜ਼ਮਾਨ 1 ਦੌੜ ਬਣਾ ਕੇ ਡੇਵਿਡ ਵਿਲੀ ਦਾ ਦੂਜਾ ਸ਼ਿਕਾਰ ਬਣੇ।
ENG vs PAK Live Match Updates: ਪਾਕਿਸਤਾਨ ਦੀ ਪਾਰੀ ਸ਼ੁਰੂ - ਪਹਿਲੇ ਹੀ ਓਵਰ ਵਿੱਚ ਝਟਕਾ
ਪਾਕਿਸਤਾਨ ਲਈ ਅਬਦੁੱਲਾ ਸ਼ਫੀਕ ਅਤੇ ਫਖਰ ਜ਼ਮਾਨ ਪਾਰੀ ਦੀ ਸ਼ੁਰੂਆਤ ਕਰਨ ਆਏ। ਇੰਗਲੈਂਡ ਲਈ ਡੇਵਿਡ ਵਿਲੀ ਪਹਿਲਾ ਓਵਰ ਗੇਂਦਬਾਜ਼ੀ ਕਰਨ ਆਏ ਅਤੇ ਉਨ੍ਹਾਂ ਨੇ ਇਸ ਓਵਰ ਦੀ ਦੂਜੀ ਗੇਂਦ 'ਤੇ ਸ਼ਫੀਕ ਨੂੰ ਆਊਟ ਕਰ ਦਿੱਤਾ।
ENG vs PAK Live Match Updates: ਇੰਗਲੈਂਡ ਦੀ ਪਾਰੀ 337 ਦੌੜਾਂ 'ਤੇ ਸਮਾਪਤ ਹੋਈ
ਇੰਗਲੈਂਡ ਦੀ ਟੀਮ ਨੇ 50 ਓਵਰਾਂ 'ਚ 9 ਵਿਕਟਾਂ ਗੁਆ ਕੇ 337 ਦੌੜਾਂ ਬਣਾਈਆਂ ਹਨ। ਇਸ ਮੈਚ 'ਚ ਇੰਗਲੈਂਡ ਲਈ ਜੌਨੀ ਬੇਅਰਸਟੋ, ਜੋ ਰੂਟ ਅਤੇ ਬੇਨ ਸਟੋਕਸ ਨੇ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਜੌਨੀ ਬੇਅਰਸਟੋ ਨੇ 61 ਗੇਂਦਾਂ ਵਿੱਚ 7 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 59 ਦੌੜਾਂ ਬਣਾਈਆਂ। ਇਸ ਤਰ੍ਹਾਂ ਜੋ ਰੂਟ 72 ਗੇਂਦਾਂ 'ਚ 4 ਚੌਕਿਆਂ ਦੀ ਮਦਦ ਨਾਲ 60 ਦੌੜਾਂ ਬਣਾ ਕੇ ਆਊਟ ਹੋ ਗਏ। ਬੇਨ ਸਟੋਕਸ ਨੇ 76 ਗੇਂਦਾਂ ਵਿੱਚ 11 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ ਸਭ ਤੋਂ ਵੱਧ 84 ਦੌੜਾਂ ਬਣਾਈਆਂ। ਪਾਕਿਸਤਾਨ ਲਈ ਹੈਰਿਸ ਰੌਫ ਨੇ 3 ਅਤੇ ਸ਼ਾਹੀਨ ਅਫਰੀਦੀ ਅਤੇ ਮੁਹੰਮਦ ਵਸੀਮ ਜੂਨੀਅਰ ਨੇ 2-2 ਵਿਕਟਾਂ ਲਈਆਂ।
ENG vs PAK Live Match Updates: ਇੰਗਲੈਂਡ ਨੇ 46 ਓਵਰਾਂ ਵਿੱਚ 300 ਦੌੜਾਂ ਪੂਰੀਆਂ ਕੀਤੀਆਂ
ਇੰਗਲੈਂਡ ਦੀ ਟੀਮ ਨੇ 46.1 ਓਵਰਾਂ ਵਿੱਚ ਆਪਣੀਆਂ 300 ਦੌੜਾਂ ਪੂਰੀਆਂ ਕਰ ਲਈਆਂ ਹਨ। ਇਸ ਸਮੇਂ ਇੰਗਲੈਂਡ ਲਈ ਹੈਰੀ ਬਰੂਕ 28 ਦੌੜਾਂ ਅਤੇ ਜੋਸ ਬਟਲਰ 22 ਦੌੜਾਂ ਬਣਾ ਕੇ ਖੇਡ ਰਹੇ ਹਨ।
ENG vs PAK Live Match Updates: ਇੰਗਲੈਂਡ ਨੂੰ ਚੌਥਾ ਝਟਕਾ ਲੱਗਾ
ਇੰਗਲੈਂਡ ਦਾ ਜੋ ਰੂਟ (60) ਸ਼ਾਹੀਨ ਅਫਰੀਦੀ ਦੀ ਗੇਂਦ 'ਤੇ 60 ਦੌੜਾਂ ਬਣਾ ਕੇ ਆਊਟ ਹੋਇਆ।
ENG vs PAK Live Match Updates: ਇੰਗਲੈਂਡ ਦੀ ਟੀਮ ਨੇ 42 ਓਵਰਾਂ ਵਿੱਚ 257 ਦੌੜਾਂ ਬਣਾਈਆਂ।
ਇੰਗਲੈਂਡ ਦੀ ਟੀਮ ਨੇ 42 ਓਵਰਾਂ 'ਚ 3 ਵਿਕਟਾਂ ਗੁਆ ਕੇ 257 ਦੌੜਾਂ ਬਣਾ ਲਈਆਂ ਹਨ। ਜੋ ਰੂਟ 60 ਅਤੇ ਜੋਸ ਬਟਲਰ 8 ਦੌੜਾਂ ਬਣਾ ਕੇ ਖੇਡ ਰਹੇ ਹਨ।
ENG vs PAK Live Match Updates: ਬੈਨ ਸਟੋਕਸ ਬਾਹਰ
ਇੰਗਲੈਂਡ ਨੂੰ ਬੇਨ ਸਟੋਕਸ (84) ਦੇ ਰੂਪ 'ਚ ਤੀਜਾ ਝਟਕਾ ਲੱਗਾ ਹੈ।
ENG vs PAK Live Match Updates: ਬੇਨ ਸਟੋਕਸ ਨੇ ਅਰਧ ਸੈਂਕੜਾ ਪੂਰਾ ਕੀਤਾ
ਬੇਨ ਸਟੋਕਸ ਨੇ ਆਪਣਾ ਅਰਧ ਸੈਂਕੜਾ ਪੂਰਾ ਕਰ ਲਿਆ ਹੈ। ਉਸ ਨੇ ਇੰਗਲੈਂਡ ਲਈ ਇਸ ਮੈਚ ਦਾ ਦੂਜਾ ਅਰਧ ਸੈਂਕੜਾ ਲਗਾਇਆ ਹੈ।
ENG vs PAK Live Match Updates: ਇੰਗਲੈਂਡ ਨੇ 31 ਓਵਰਾਂ ਤੋਂ ਬਾਅਦ 170 ਦਾ ਸਕੋਰ ਪਾਰ ਕੀਤਾ
ਇੰਗਲੈਂਡ ਦੀ ਟੀਮ ਨੇ 31 ਓਵਰਾਂ 'ਚ 2 ਵਿਕਟਾਂ ਦੇ ਨੁਕਸਾਨ 'ਤੇ 172 ਦੌੜਾਂ ਬਣਾ ਲਈਆਂ ਹਨ। ਫਿਲਹਾਲ ਇੰਗਲੈਂਡ ਲਈ ਜੋ ਰੂਟ (33) ਅਤੇ ਬੇਨ ਸਟੋਕਸ (41) ਦੌੜਾਂ ਬਣਾ ਕੇ ਖੇਡ ਰਹੇ ਹਨ।