ਆਸਟਰੇਲੀਆ ਦੇ ਬੱਲੇਬਾਜ਼ ਗਲੇਨ ਮੈਕਸਵੈੱਲ ਦੇ ਤੂਫਾਨੀ ਦੋਹਰੇ ਸੈਂਕੜੇ ਦੀ ਬਦੌਲਤ ਆਸਟਰੇਲੀਆ ਨੇ ਅਫਗਾਨਿਸਤਾਨ ਨੂੰ 3 ਵਿਕਟਾਂ ਨਾਲ ਹਰਾ ਦਿੱਤਾ ਹੈ। ਇਕ ਸਮੇਂ ਆਸਟ੍ਰੇਲੀਆ ਦਾ ਸਕੋਰ (113/7) ਸੀ ਪਰ ਗਲੇਨ ਮੈਕਸਵੈੱਲ ਇਕ ਸਿਰੇ 'ਤੇ ਮਜ਼ਬੂਤੀ ਨਾਲ ਖੜ੍ਹਾ ਰਿਹਾ ਅਤੇ ਛੱਕੇ ਅਤੇ ਚੌਕੇ ਮਾਰਦਾ ਰਿਹਾ। ਉਸ ਨੂੰ ਕਪਤਾਨ ਪੀਟ ਕਮਿੰਸ ਦਾ ਚੰਗਾ ਸਾਥ ਮਿਲਿਆ, ਜਿਸ ਨੇ 68 ਗੇਂਦਾਂ 'ਤੇ ਸਿਰਫ਼ 12 ਦੌੜਾਂ ਬਣਾਈਆਂ ਪਰ ਆਪਣਾ ਵਿਕਟ ਨਹੀਂ ਗੁਆਇਆ। ਮੈਕਸਵੈੱਲ ਨੇ 128 ਗੇਂਦਾਂ 'ਤੇ 21 ਚੌਕਿਆਂ ਅਤੇ 10 ਛੱਕਿਆਂ ਦੀ ਮਦਦ ਨਾਲ 201 ਦੌੜਾਂ ਦੀ ਅਜੇਤੂ ਪਾਰੀ ਖੇਡੀ ਅਤੇ 46.5 ਓਵਰਾਂ 'ਚ 293 ਦੌੜਾਂ ਬਣਾ ਕੇ ਆਪਣੀ ਟੀਮ ਨੂੰ ਜਿੱਤ ਵੱਲ ਲੈ ਕੇ ਗਏ। ਇਸ ਤੋਂ ਪਹਿਲਾਂ ਇਬਰਾਹਿਮ ਜ਼ਦਰਾਨ ਦੇ 128 ਦੌੜਾਂ ਦੇ ਨਾਬਾਦ ਸੈਂਕੜੇ ਦੀ ਬਦੌਲਤ ਅਫਗਾਨਿਸਤਾਨ ਨੇ 50 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 291 ਦੌੜਾਂ ਬਣਾਈਆਂ ਸਨ ਪਰ ਅਫਗਾਨ ਗੇਂਦਬਾਜ਼ ਇਸ ਵੱਡੇ ਸਕੋਰ ਦਾ ਬਚਾਅ ਨਹੀਂ ਕਰ ਸਕੇ।
- AUS vs AFG LIVE Updates: ਅਫਗਾਨਿਸਤਾਨ ਨੇ ਗਵਾਈ ਦੂਜੀ ਵਿਕਟ
ਰਹਿਮਤ ਸ਼ਾਹ ਦੇ ਰੂਪ 'ਚ ਅਫਗਾਨਿਸਤਾਨ ਨੂੰ ਦੂਜਾ ਝਟਕਾ ਲੱਗਾ ਹੈ। ਰਹਿਮਤ 30 ਦੌੜਾਂ ਬਣਾ ਕੇ ਗਲੇਨ ਮੈਕਸਵੈੱਲ ਦੀ ਗੇਂਦ 'ਤੇ ਜੋਸ਼ ਹੇਜ਼ਲਵੁੱਡ ਹੱਥੋਂ ਕੈਚ ਆਊਟ ਹੋ ਗਏ।
- AUS vs AFG LIVE Updates: ਅਫਗਾਨਿਸਤਾਨ ਨੇ 21 ਓਵਰਾਂ ਵਿੱਚ ਬਣਾਈਆਂ 100 ਦੌੜਾਂ
ਅਫਗਾਨਿਸਤਾਨ ਦੀ ਟੀਮ ਨੇ 21 ਓਵਰਾਂ 'ਚ 1 ਵਿਕਟ ਦੇ ਨੁਕਸਾਨ 'ਤੇ ਆਪਣੀਆਂ 100 ਦੌੜਾਂ ਪੂਰੀਆਂ ਕਰ ਲਈਆਂ ਹਨ। ਫਿਲਹਾਲ ਅਫਗਾਨਿਸਤਾਨ ਲਈ ਇਬਰਾਹਿਮ ਜ਼ਦਰਾਨ (59) ਅਤੇ ਰਹਿਮਤ ਸ਼ਾਹ (21) ਦੌੜਾਂ ਬਣਾ ਕੇ ਖੇਡ ਰਹੇ ਹਨ।
- AUS vs AFG LIVE Updates: ਅਫਗਾਨਿਸਤਾਨ ਨੇ ਬਣਾਈਆਂ 10 ਓਵਰਾਂ ਵਿੱਚ 50 ਦੌੜਾਂ
ਅਫਗਾਨਿਸਤਾਨ ਦੀ ਟੀਮ ਨੇ 10 ਓਵਰਾਂ ਦੇ ਅੰਤ ਤੱਕ 46 ਦੌੜਾਂ ਬਣਾ ਲਈਆਂ ਹਨ। ਟੀਮ ਨੂੰ ਪਹਿਲਾ ਝਟਕਾ ਰਹਿਮਾਨਉੱਲ੍ਹਾ ਗੁਰਬਾਜ਼ (21) ਦੇ ਰੂਪ 'ਚ ਲੱਗਾ ਹੈ।
- AUS vs AFG LIVE Updates: ਅਫਗਾਨਿਸਤਾਨ ਦੀ ਪਾਰੀ ਸ਼ੁਰੂ, ਪਹਿਲੇ ਓਵਰ 'ਚ ਹੀ ਬਣੀਆਂ 5 ਦੌੜਾਂ
ਅਫਗਾਨਿਸਤਾਨ ਦੀ ਪਾਰੀ ਸ਼ੁਰੂ ਹੋ ਚੁੱਕੀ ਹੈ ਅਤੇ ਰਹਿਮਾਨੁੱਲਾ ਗੁਰਬਾਜ਼ ਅਤੇ ਇਬਰਾਹਿਮ ਜ਼ਦਰਾਨ ਟੀਮ ਲਈ ਪਾਰੀ ਦੀ ਸ਼ੁਰੂਆਤ ਕਰਨ ਲਈ ਕ੍ਰੀਜ਼ 'ਤੇ ਆਏ। ਆਸਟ੍ਰੇਲੀਆ ਲਈ ਮਿਸ਼ੇਲ ਸਟਾਰਕ ਨੇ ਪਹਿਲਾ ਓਵਰ ਸੁੱਟਿਆ। ਉਸ ਨੇ ਆਪਣੇ ਪਹਿਲੇ ਓਵਰ 'ਚ ਸਿਰਫ 5 ਦੌੜਾਂ ਦਿੱਤੀਆਂ।
- AUS vs AFG LIVE Updates: ਆਸਟ੍ਰੇਲੀਆ ਦੀ ਪਲੇਇੰਗ 11