ਮੁੰਬਈ:ਭਾਰਤੀ ਟੀਮ ਨੇ 2019 ਵਿੱਚ ਮਿਲੀ ਹਾਰ ਦਾ ਬਦਲਾ ਵਾਨਖੇੜੇ ਸਟੇਡੀਅਮ ਵਿੱਚ ਨਿਊਜ਼ੀਲੈਂਡ ਨੂੰ ਲੈ ਲਿਆ ਹੈ। ਭਾਰਤ ਨੇ ਸ਼ਾਨਦਾਰ ਪ੍ਰਦਸ਼ਨ ਕਰਦੇ ਹੋਏ 70 ਰਨਾਂ ਦੇ ਨਾਲ 2023 ਵਿਸ਼ਵ ਕੱਪ ਦਾ ਪਹਿਲਾ ਸੈਮੀਫਾਈਨਲ ਮੈਚ ਜਿੱਤ ਲਿਆ ਹੈ। ਇਸੇ ਜਿੱਤ ਨਾਲ ਭਾਰਤ ਨੇ ਵਿਸ਼ਵ ਕੱਪ ਫਾਈਨਲ 'ਚ ਐਂਟਰੀ ਕਰ ਲਈ ਹੈ। ਇਸ ਮੈਚ ਦੇ ਹੀਰੋ ਭਾਰਤ ਨੇ ਸਫ਼ਲ ਗੇਂਦਬਾਜ਼ ਮੁਹੰਮਦ ਸ਼ਮੀ ਰਹੇ। ਸ਼ਮੀ ਨੇ 7 ਵਿਕਟਾਂ ਲੈ ਕੇ ਮੈਚ ਨੂੰ ਭਾਰਤ ਦੀ ਝੋਲੀ 'ਚ ਪਿਆ।ਜਿੱਥੇ ਪਹਿਲਾਂ ਦੋ ਮੈਚਾਂ 'ਚ 5-5 ਵਿਕਟਾਂ ਲੈ ਕੇ ਸ਼ਮੀ ਬੱਲੇਬਾਜ਼ਾਂ ਦੇ ਨੱਕ 'ਚ ਦਮ ਕਰਦੇ ਰਹੇ , ਉੱਥੇ ਹੀ ਅੱਜ ਮੁੜ ਸੈਮੀਫਾਈਨਲ 'ਚ ਸ਼ਮੀ ਨੇ 57 ਰਨ ਦੇ ਕੇ ਨਿਊਜ਼ੀਲੈਂਡ ਦੇ 7 ਖਿਡਾਰੀਆਂ ਨੂੰ ਵਾਪਸ ਪਵੈਲੀਅਨ ਦਾ ਰਸਤਾ ਦਿਖਾਇਆ।
ਬੇਹੱਦ ਖਾਸ ਰਿਹਾ ਸੈਮੀਫਾਈਨਲ ਮੈਚ: ਇੱਕ ਪਾਸੇ ਜਿੱਥੇ ਪੂਰੀ ਦੁਨੀਆਂ ਦੀ ਨਜ਼ਰ ਇਸ ਪਹਿਲੇ ਸੈਮੀਫਾਈਨਲ 'ਤੇ ਸੀ, ਉੱਥੇ ਹੀ ਕ੍ਰਿਕੇਟ ਦੇ ਵਿਰਾਟ 'ਤੇ ਵੀ ਸਭ ਨੇ ਆਪਣੀਆਂ ਨਜ਼ਰਾਂ ਟਿਕਾਈਆਂ ਹੋਈਆਂ ਸਨ। ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਇਹ ਮੈਚ ਬੇਹੱਦ ਖਾਸ ਸੀ। ਇਸੇ ਕਾਰਨ ਹਰ ਕੋਈ ਬਿਨ੍ਹਾਂ ਪਲਕਾਂ ਝਪਕਾਏ ਮੈਚ ਦੇਖ ਰਿਹਾ ਸੀ ਕਿ ਆਖਰ ਇਸ ਮੈਚ ਦੌਰਾਨ ਕਿਹੜੇ-ਕਿਹੜੇ ਨਵੇਂ ਰਿਕਾਰਡ ਬਣਨਗੇ ਅਤੇ ਕਿਹੜੇ-ਕਿਹੜੇ ਖਿਡਾਰੀ ਆਪਣੀ ਪ੍ਰੀਤਭਾ ਨਾਲ ਆਪਣੇ ਫੈਨਜ਼ ਦਾ ਦਿਲ ਜਿੱਤਣਗੇ। ਪਹਿਲਾ ਬੱਲੇਬਾਜ਼ੀ ਕਰਦੇ ਹੋਏ ਟੀਮ ਇੰਡੀਆ ਨੇ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੂੰ ਖੂਬ ਧੂੜ ਚਟਾਈ। ਦੂਸਰੇ ਪਾਸੇ ਰਨਾਂ ਦਾ ਪਹਾੜ ਖੜ੍ਹੇ ਕਰਨ ਵਾਲੇ ਅਤੇ ਕ੍ਰਿਕੇਟ ਦੇ ਭਗਵਾਨ ਕਹੇ ਜਾਣ ਵਾਲੇ ਸਚਿਨ ਤੇਂਦੁਲਕਰ ਦਾ ਰਿਕਾਰਡ ਵਾਲੇ ਵਿਰਾਟ ਕੋਹਲੀ ਨੇ ਨਵੇਂ ਰਿਕਾਰਡ ਬਣਾ ਦਿੱਤੇ। ਜਿਵੇਂ ਹੀ ਕੋਹਲੀ ਨੇ ਆਪਣਾ 50ਵਾਂ ਸੈਂਕੜਾ ਪੂਰਾ ਕੀਤਾ ਉਵੇਂ ਹੀ ਆਪਣੇ ਹੀਰੋ ਅਤੇ ਦੁਨੀਆ ਦੇ ਮਹਾਨ ਖਿਡਾਰੀ ਨੂੰ ਸਿਜਦਾ ਕੀਤਾ। ਜਿਵੇਂ ਹੀ ਕੋਹਲੀ ਨੇ 100 ਰਨ ਪੂਰੇ ਕੀਤੇ ਤਾਂ ਕ੍ਰਿਕੇਟ ਸਟੇਡੀਅਮ ਤਾੜਿਆਂ ਨਾਲ ਗੂੰਜ ਉੱਠਿਆ। ਉੱਥੇ ਹੀ ਸ਼ੁਭਮਨ ਗਿੱਲ ਅਤੇ ਕੇ.ਐਲ. ਰਾਹੁਲ ਨੇ ਵੀ ਆਪਣਾ ਪੂਰਾ ਯੋਗਦਾਨ ਪਾਇਆ। ਇਸ ਜਿੱਤ ਦੀ ਬੇਸਬਰੀ ਨਾਲ ਉਮੀਦ ਹਰ ਇੱਕ ਭਾਰਤੀ ਨੂੰ ਸੀ, ਆਖਰ ਕਾਰ ਭਾਰਤੀ ਕ੍ਰਿਕੇਟ ਟੀਮ ਨੇ ਆਪਣੇ ਫੈਨਜ਼ ਦੀਆਂ ਉਮੀਦਾਂ 'ਤੇੁ ਖਰੇ ਤੁਰਦੇ ਹੋਏ 70 ਰਨਾਂ ਨਾਲ ਨਿਊਜ਼ੀਲੈਂਡ ਨੂੰ ਸੈਮੀਫਾਈਨਲ 'ਚ ਕਰਾਰੀ ਹਾਰ ਦੇ ਕੇ 2019 ਦੇ ਮੈਚ ਦਾ ਬਦਲਾ ਲੈ ਲਿਆ। ਹੁਣ ਵੇਖਣਾ ਹੋਵੇਗਾ ਕਿ ਫਾਈਨਲ 'ਚ ਭਾਰਤ ਦਾ ਮੁਕਾਬਲਾ ਕਿਸ ਟੀਮ ਨਾਲ ਹੋਵੇਗਾ ਅਤੇ ਕਿਹੜੀ ਟੀਮ ਵਿਸ਼ਵ ਕੱਪ ਫਾਈਨਲ ਦਾ ਮੈਚ ਜਿੱਤ ਕੇ ਵਿਸ਼ਵ ਕੱਪ ਆਪਣੇ ਘਰ ਲਿਆਵੇਗੀ।
IND vs NZ Semi-Final Live Updates: 8ਵੇਂ ਓਵਰ ਵਿੱਚ ਡਿੱਗੀ ਨਿਊਜ਼ੀਲੈਂਡ ਦੀ ਦੂਜੀ ਵਿਕਟ
ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ 8ਵੇਂ ਓਵਰ ਦੀ ਚੌਥੀ ਗੇਂਦ 'ਤੇ ਰਚਿਨ ਰਵਿੰਦਰਾ (13) ਨੂੰ ਕੇਐੱਲ ਰਾਹੁਲ ਹੱਥੋਂ ਕੈਚ ਆਊਟ ਕਰਵਾ ਦਿੱਤਾ। 8 ਓਵਰਾਂ ਬਾਅਦ ਨਿਊਜ਼ੀਲੈਂਡ ਦਾ ਸਕੋਰ (40/2)
IND vs NZ Semi-Final Live Updates: ਨਿਊਜ਼ੀਲੈਂਡ ਨੂੰ ਛੇਵੇਂ ਓਵਰ ਵਿੱਚ ਲੱਗਾ ਪਹਿਲਾ ਝਟਕਾ
ਭਾਰਤ ਦੇ ਸਟਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਆਪਣੇ ਪਹਿਲੇ ਓਵਰ ਦੀ ਪਹਿਲੀ ਗੇਂਦ 'ਤੇ 13 ਦੌੜਾਂ ਦੇ ਨਿੱਜੀ ਸਕੋਰ 'ਤੇ ਡੇਵੋਨ ਕੌਨਵੇ ਨੂੰ ਕੇਐੱਲ ਰਾਹੁਲ ਹੱਥੋਂ ਕੈਚ ਆਊਟ ਕਰਵਾ ਦਿੱਤਾ। 6 ਓਵਰਾਂ ਬਾਅਦ ਨਿਊਜ਼ੀਲੈਂਡ ਦਾ ਸਕੋਰ (34/1)
IND vs NZ Semi-Final Live Updates : ਨਿਊਜ਼ੀਲੈਂਡ ਦੀ ਬੱਲੇਬਾਜ਼ੀ ਹੋਈ ਸ਼ੁਰੂ
ਨਿਊਜ਼ੀਲੈਂਡ ਦੀ ਤਰਫੋਂ ਡੇਵੋਨ ਕੋਨਵੇ ਅਤੇ ਰਚਿਨ ਰਵਿੰਦਰਾ ਦੀ ਸਲਾਮੀ ਜੋੜੀ ਓਪਨਿੰਗ ਕਰਨ ਲਈ ਮੈਦਾਨ 'ਤੇ ਉਤਰੀ। ਭਾਰਤ ਲਈ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਪਹਿਲਾ ਓਵਰ ਸੁੱਟਿਆ। ਨਿਊਜ਼ੀਲੈਂਡ ਦਾ ਸਕੋਰ 1 ਓਵਰ ਤੋਂ ਬਾਅਦ (8/0)
IND vs NZ Semi-Final Live Updates: 50 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ (397/4)
ਵਿਸ਼ਵ ਕੱਪ 2023 ਦੇ ਪਹਿਲੇ ਸੈਮੀਫਾਈਨਲ 'ਚ ਭਾਰਤ ਨੇ ਨਿਊਜ਼ੀਲੈਂਡ ਖਿਲਾਫ 50 ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ 397 ਦੌੜਾਂ ਬਣਾਈਆਂ ਹਨ। ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਅੱਜ ਸਚਿਨ ਤੇਂਦੁਲਕਰ ਦੇ 49 ਵਨਡੇ ਸੈਂਕੜਿਆਂ ਦਾ ਰਿਕਾਰਡ ਤੋੜ ਦਿੱਤਾ ਅਤੇ 50 ਵਨਡੇ ਸੈਂਕੜੇ ਲਗਾਉਣ ਵਾਲੇ ਦੁਨੀਆ ਦੇ ਪਹਿਲੇ ਬੱਲੇਬਾਜ਼ ਬਣ ਗਏ। ਵਿਰਾਟ ਨੇ 117 ਦੌੜਾਂ ਦੀ ਪਾਰੀ ਖੇਡੀ। ਸ਼੍ਰੇਅਸ ਅਈਅਰ ਨੇ ਵੀ 70 ਗੇਂਦਾਂ 'ਚ 105 ਦੌੜਾਂ ਦਾ ਤੂਫਾਨੀ ਸੈਂਕੜਾ ਖੇਡ ਕੇ ਭਾਰਤ ਦੇ ਸਕੋਰ ਨੂੰ 400 ਦੇ ਨੇੜੇ ਪਹੁੰਚਾਉਣ 'ਚ ਅਹਿਮ ਭੂਮਿਕਾ ਨਿਭਾਈ। ਨਿਊਜ਼ੀਲੈਂਡ ਲਈ ਤੇਜ਼ ਗੇਂਦਬਾਜ਼ ਟਿਮ ਸਾਊਦੀ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ। ਭਾਰਤ ਨੂੰ ਹੁਣ ਫਾਈਨਲ ਦੀ ਟਿਕਟ ਹਾਸਲ ਕਰਨ ਲਈ 397 ਦੌੜਾਂ ਦਾ ਬਚਾਅ ਕਰਨਾ ਹੋਵੇਗਾ।
IND vs NZ Semi-Final Live Updates: ਸੂਰਿਆਕੁਮਾਰ ਯਾਦਵ 50ਵੇਂ ਓਵਰ ਵਿੱਚ ਆਊਟ
ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਨੇ 105 ਦੇ ਨਿੱਜੀ ਸਕੋਰ 'ਤੇ ਸ਼੍ਰੇਅਸ ਅਈਅਰ ਨੂੰ 49ਵੇਂ ਓਵਰ ਦੀ ਆਖਰੀ ਗੇਂਦ 'ਤੇ ਡੇਰਿਲ ਮਿਸ਼ੇਲ ਹੱਥੋਂ ਕੈਚ ਆਊਟ ਕਰਵਾ ਦਿੱਤਾ।
IND ਬਨਾਮ NZ ਸੈਮੀ-ਫਾਈਨਲ ਲਾਈਵ ਅਪਡੇਟਸ: ਸ਼੍ਰੇਅਸ ਅਈਅਰ 49ਵੇਂ ਓਵਰ ਵਿੱਚ ਆਊਟ
ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਨੇ 105 ਦੇ ਨਿੱਜੀ ਸਕੋਰ 'ਤੇ ਸ਼੍ਰੇਅਸ ਅਈਅਰ ਨੂੰ 49ਵੇਂ ਓਵਰ ਦੀ ਆਖਰੀ ਗੇਂਦ 'ਤੇ ਡੇਰਿਲ ਮਿਸ਼ੇਲ ਹੱਥੋਂ ਕੈਚ ਆਊਟ ਕਰਵਾ ਦਿੱਤਾ।
IND vs NZ Semi-Final Live Updates: ਸ਼੍ਰੇਅਸ ਅਈਅਰ ਨੇ ਸ਼ਾਨਦਾਰ ਸੈਂਕੜਾ ਲਗਾਇਆ
ਭਾਰਤ ਦੇ ਸੱਜੇ ਹੱਥ ਦੇ ਮੱਧਕ੍ਰਮ ਦੇ ਬੱਲੇਬਾਜ਼ ਸ਼੍ਰੇਅਸ ਅਈਅਰ ਨੇ 67 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ। ਇਸ ਪਾਰੀ 'ਚ ਹੁਣ ਤੱਕ ਉਹ 8 ਛੱਕੇ ਅਤੇ 3 ਚੌਕੇ ਲਗਾ ਚੁੱਕੇ ਹਨ।
IND vs NZ Semi-Final Live Updates: ਵਿਰਾਟ ਕੋਹਲੀ 44ਵੇਂ ਓਵਰ ਵਿੱਚ ਆਊਟ
ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਟਿਮ ਸਾਊਦੀ ਨੇ 50ਵੇਂ ਓਵਰ ਦੀ ਪਹਿਲੀ ਗੇਂਦ 'ਤੇ ਸੂਰਿਆਕੁਮਾਰ ਯਾਦਵ (1) ਨੂੰ ਗਲੇਨ ਫਿਲਿਪਸ ਹੱਥੋਂ ਕੈਚ ਆਊਟ ਕਰਵਾਇਆ।
ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਟਿਮ ਸਾਊਦੀ ਨੇ ਵਿਰਾਟ ਕੋਹਲੀ ਨੂੰ 117 ਦੌੜਾਂ ਦੇ ਨਿੱਜੀ ਸਕੋਰ 'ਤੇ 44ਵੇਂ ਓਵਰ ਦੀ ਆਖਰੀ ਗੇਂਦ 'ਤੇ ਡੇਵੋਨ ਕੋਨਵੇ ਦੇ ਹੱਥੋਂ ਕੈਚ ਆਊਟ ਕਰਵਾ ਦਿੱਤਾ। 44 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ (327/2)
IND vs NZ Semi-Final Live Updates: ਵਿਰਾਟ ਕੋਹਲੀ ਨੇ 50ਵਾਂ ਵਨਡੇ ਸੈਂਕੜਾ ਲਗਾਇਆ
ਵਿਰਾਟ ਕੋਹਲੀ ਨੇ ਸਚਿਨ ਤੇਂਦੁਲਕਰ ਦੇ 49 ਵਨਡੇ ਸੈਂਕੜਿਆਂ ਦਾ ਰਿਕਾਰਡ ਤੋੜ ਕੇ ਇਤਿਹਾਸ ਰਚ ਦਿੱਤਾ ਹੈ ਅਤੇ 50 ਵਨਡੇ ਸੈਂਕੜੇ ਲਗਾਉਣ ਵਾਲੇ ਦੁਨੀਆ ਦੇ ਪਹਿਲੇ ਖਿਡਾਰੀ ਬਣ ਗਏ ਹਨ।
ਭਾਰਤ ਦੇ ਸੱਜੇ ਹੱਥ ਦੇ ਬੱਲੇਬਾਜ਼ ਸ਼੍ਰੇਅਸ ਅਈਅਰ ਨੇ 35 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਆਪਣਾ 18ਵਾਂ ਵਨਡੇ ਅਰਧ ਸੈਂਕੜਾ ਪੂਰਾ ਕੀਤਾ। ਇਸ ਪਾਰੀ 'ਚ ਹੁਣ ਤੱਕ ਉਹ 4 ਛੱਕੇ ਅਤੇ 2 ਚੌਕੇ ਲਗਾ ਚੁੱਕੇ ਹਨ।
IND vs NZ Semi-Final Live Updates: ਵਿਰਾਟ ਕੋਹਲੀ ਨੇ ਬਣਾਇਆ ਸ਼ਾਨਦਾਰ ਅਰਧ ਸੈਂਕੜਾ