ਪੁਣੇ : ਸੁਪਰਨੋਵਾ ਅਤੇ ਵੇਲੋਸਿਟੀ ਵਿਚਾਲੇ ਮਹਿਲਾ ਟੀ-20 ਚੈਲੇਂਜ ਦਾ ਫਾਈਨਲ ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਸੰਘ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਵੇਲੋਸਿਟੀ ਨੇ ਸੁਪਰਨੋਵਾਸ ਦੇ ਖਿਲਾਫ ਮਹਿਲਾ ਟੀ-20 ਚੈਲੇਂਜ ਫਾਈਨਲ ਵਿੱਚ ਟਾਸ ਜਿੱਤ ਕੇ ਫੀਲਡਿੰਗ ਕਰਨ ਦਾ ਫੈਸਲਾ ਕੀਤਾ।
ਦੋ ਵਾਰ ਦੀ ਚੈਂਪੀਅਨ ਸੁਪਰਨੋਵਾਸ ਨੇ ਪੂਰੇ 20 ਓਵਰ ਖੇਡ ਕੇ ਸੱਤ ਵਿਕਟਾਂ ’ਤੇ 165 ਦੌੜਾਂ ਬਣਾਈਆਂ ਹਨ। ਵੇਲੋਸਿਟੀ ਨੂੰ ਹੁਣ ਖਿਤਾਬ ਜਿੱਤਣ ਲਈ 166 ਦੌੜਾਂ ਬਣਾਉਣੀਆਂ ਪੈਣਗੀਆਂ। ਸੁਪਰਨੋਵਾਸ ਲਈ ਡਿਆਂਡਰਾ ਡੌਟਿਨ ਨੇ ਸ਼ਾਨਦਾਰ ਅਰਧ ਸੈਂਕੜਾ ਲਗਾਇਆ। ਉਸ ਨੇ 44 ਗੇਂਦਾਂ ਵਿੱਚ ਇੱਕ ਚੌਕੇ ਅਤੇ ਚਾਰ ਛੱਕਿਆਂ ਦੀ ਮਦਦ ਨਾਲ 62 ਦੌੜਾਂ ਬਣਾਈਆਂ। ਉਸ ਤੋਂ ਇਲਾਵਾ ਕਪਤਾਨ ਹਰਮਨਪ੍ਰੀਤ ਕੌਰ ਨੇ 29 ਗੇਂਦਾਂ 'ਤੇ ਇਕ ਚੌਕੇ ਤੇ 3 ਛੱਕਿਆਂ ਦੀ ਮਦਦ ਨਾਲ 43 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ |
ਇਸ ਦੇ ਨਾਲ ਹੀ ਪ੍ਰਿਆ ਪੂਨੀਆ ਨੇ 29 ਗੇਂਦਾਂ ਵਿੱਚ ਦੋ ਛੱਕਿਆਂ ਦੀ ਮਦਦ ਨਾਲ 28 ਅਤੇ ਪੂਜਾ ਵਸਤਰਕਾਰ ਨੇ ਪੰਜ ਦੌੜਾਂ ਬਣਾਈਆਂ। ਵੇਲੋਸਿਟੀ ਲਈ ਕੇਟ ਕਰਾਸ, ਸਿਮਰਨ ਦਿਲ ਬਹਾਦਰ ਅਤੇ ਦੀਪਤੀ ਸ਼ਰਮਾ ਨੇ ਦੋ-ਦੋ ਵਿਕਟਾਂ ਲਈਆਂ ਜਦਕਿ ਅਯਾਬੋਂਗਾ ਖਾਕਾ ਨੇ ਇਕ ਵਿਕਟ ਲਈ।