ਨਵੀਂ ਦਿੱਲੀ : ਮਹਿਲਾ ਪ੍ਰੀਮੀਅਰ ਲੀਗ 2023 ਟੂਰਨਾਮੈਂਟ ਦੇ ਸਾਰੇ ਸਟੇਜ਼ ਮੁਕਾਬਲੇ ਖੇਡੇ ਜਾ ਰਹੇ ਹਨ। ਹੁਣ ਇਸ ਟੂਰਨਾਮੈਂਟ ਦਾ ਸ਼ੁੱਕਰਵਾਰ 24 ਮਾਰਚ ਨੂੰ ਐਲੀਮਿਨੇਟਰ ਮੈਚ ਖੇਡਿਆ ਜਾਣਾ ਹੈ। ਇਹ ਮੁਕਾਬਲਾ ਡੀਵਾਈ ਪਾਟਿਲ ਕ੍ਰਿਕਟ ਸਟੇਡੀਅਮ ਵਿੱਚ ਸ਼ਾਮ 7.30 ਵਜੇ ਤੋਂ ਸ਼ੁਰੂ ਹੋਵੇਗਾ। ਫਾਈਨਲ ਵਿੱਚ ਪਹੁੰਚਣ ਲਈ ਮੁੰਬਈ ਅਤੇ ਯੂਪੀ ਵਾਰੀਅਰਜ਼ ਦੀ ਮਹਿਲਾ ਟੀਮਾਂ ਵਿੱਚ ਸਖ਼ਤ ਮੁਕਾਬਲਾ ਦੇਖਣ ਨੂੰ ਮਿਲੇਗਾ। ਹੁਣ ਦੇਖਣਾ ਹੋਵੇਗਾ ਕਿ ਮਹਿਲਾ ਪ੍ਰੀਮੀਅਰ ਲੀਗ ਫਾਈਨਲ ਵਿੱਚ ਦਿੱਲੀ ਕੈਪਿਟਲਸ ਦਾ ਮੁਕਾਬਲਾ ਕਿਸ ਟੀਮ ਨਾਲ ਹੋਵੇਗਾ। ਇਸ ਲੀਗ ਵਿਚ ਕੁੱਲ 20 ਸਟੇਜ ਦੇ ਮੈਚ ਖੇਡੇ ਜਾਣੇ ਸਨ। ਇਹ ਸਾਰੇ 20 ਲੀਗ ਮੁਕਾਬਲੇ ਖੇਡ ਜਾ ਚੁੱਕੇ ਹਨ। ਪੁਆਇੰਟਸ ਟੇਬਲ ਵਿੱਚ ਮੁੰਬਈ ਇੰਡੀਅਨਸ ਦੂਜੇ ਨੰਬਰ 'ਤੇ ਹੈ ਅਤੇ ਯੂਪੀ ਵਾਇਰਜ਼ ਤੀਜੇ ਨੰਬਰ 'ਤੇ ਕਾਇਮ ਹੈ।
ਕਿਸ ਟੀਮ ਨੇ ਕਿੰਨੇ ਮੈਚ ਜਿੱਤੇ:ਡਬਲਯੂ.ਪੀ.ਐੱਲ. ਦਾ ਪਹਿਲਾ ਮੈਚ 4 ਮਾਰਚ ਨੂੰ ਖੇਡਿਆ ਗਿਆ ਸੀ। ਜਿਸ ਵਿੱਚ ਮੁਬੰਈ ਇੰਡੀਅਨਸ ਨੇ 143 ਰਨਾਂ ਨਾਲ ਗੁਜਰਾਤ ਜਾਇਟਸ 'ਤੇ ਜਿੱਤ ਦਰਜ ਕੀਤੀ ਸੀ। ਇਸ ਟੂਰਨਾਂਮੈਂਟ ਦਾ ਆਖਰੀ ਮੁਕਾਬਲਾ ਮੰਗਲਵਾਰ 21 ਮਾਰਚ ਨੂੰ ਦਿੱਲੀ ਕੈਪੀਟਲਸ ਅਤੇ ਯੂਪੀ ਵਾਰੀਅਰਜ਼ ਵਿਚਕਾਰ ਖੇਡਿਆ ਗਿਆ ਸੀ। ਇਸ ਮੈਚ ਵਿੱਚ ਦਿੱਲੀ ਕੈਪਿਟਲਸ ਨੇ 5 ਵਿਕਟਾਂ ਨਾਲ ਜਿੱਤ ਹਾਸਿਲ ਕੀਤੀ। ਇਸ ਟੂਰਨਾਮੈਂਟ ਵਿੱਚ ਸ਼ਾਮਲ ਹੋਣ ਵਾਲੀ ਸਾਰੀਆਂ ਪੰਜ ਟੀਮਾਂ ਨੇ ਹੁਣ ਤੱਕ 8-8 ਮੈਚ ਖੇਡੇ ਹਨ। ਇਨ 8 ਮੈਚਾਂ 'ਚ ਦਿੱਲੀ ਕੈਪਿਲਸ ਨੇ 6 ਮੈਚ ਜਿੱਤੇ, ਮੁੰਬਈ ਇੰਡੀਅਨਸ ਨੇ ਵੀ 6 ਮੈਚਾਂ 'ਚ ਜਿੱਤ ਦਰਜ ਕੀਤੀ। ਜਦਕਿ ਯੂਪੀ ਯੂਪੀ ਵਾਰੀਅਰਜ਼ ਨੇ 4 ਮੈਚ ਜਿੱਤੇ ਹਨ। ਇੰਨ੍ਹਾਂ ਮੈਚਾਂ ਵਿੱਚ ਦਿੱਲੀ ਟੀਮ ਦਾ ਨੈੱਟ ਰਨਰੇਟ +1.856 ਅਤੇ ਮੁੰਬਈ ਇੰਡੀਅਨਜ਼ ਦਾ ਨੈੱਟ ਰਨਰੇਟ +1.711 ਰਿਹਾ ਹੈ।