ਨਵੀਂ ਦਿੱਲੀ: ਵੁਮਨ ਪ੍ਰੀਮੀਅਰ ਲੀਗ 4 ਮਾਰਚ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਟੂਰਨਾਮੈਂਟ ਦਾ ਪਹਿਲਾ ਮੈਚ ਗੁਜਰਾਤ ਜਾਇੰਟਸ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਖੇਡਿਆ ਜਾਵੇਗਾ। ਡਬਲਯੂਪੀਐਲ ਵਿੱਚ, ਪੰਜ ਟੀਮਾਂ ਵਿਚਕਾਰ 22 ਟੀ-20 ਮੈਚ ਖੇਡੇ ਜਾਣਗੇ, ਜੋ ਮੁੰਬਈ ਦੇ ਡੀਵਾਈ ਪਾਟਿਲ ਅਤੇ ਬ੍ਰੇਬੋਰਨ ਸਟੇਡੀਅਮ ਵਿੱਚ ਹੋਣਗੇ। ਇਸ ਦਾ ਫਾਈਨਲ 26 ਮਾਰਚ ਨੂੰ ਹੋਵੇਗਾ। ਨਿਲਾਮੀ ਵਿੱਚ ਖਰੀਦੇ ਗਏ ਸਭ ਤੋਂ ਮਹਿੰਗੇ ਖਿਡਾਰੀਆਂ ਨੇ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਹੁਣ ਦੇਖਣਾ ਹੋਵੇਗਾ ਕਿ ਇਹ ਸਾਰੇ ਖਿਡਾਰੀ ਡਬਲਯੂਪੀਐੱਲ 'ਚ ਕਿਹੋ ਜਿਹਾ ਪ੍ਰਦਰਸ਼ਨ ਕਰਨਗੇ। ਇਸ ਟੂਰਨਾਮੈਂਟ 'ਚ ਇਨ੍ਹਾਂ ਖਿਡਾਰੀਆਂ ਦੇ ਪ੍ਰਦਰਸ਼ਨ 'ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।
WPL ਨਿਲਾਮੀ 'ਚ ਭਾਰਤੀ ਮਹਿਲਾ ਖਿਡਾਰਨ ਸਮ੍ਰਿਤੀ ਮੰਧਾਨਾ ਨੂੰ 3.40 ਕਰੋੜ ਰੁਪਏ ਦੇ ਸਭ ਤੋਂ ਮਹਿੰਗੇ ਬਜਟ 'ਚ ਖਰੀਦਿਆ ਗਿਆ ਹੈ। ਰਾਇਲ ਚੈਲੰਜਰਜ਼ ਬੈਂਗਲੁਰੂ ਫਰੈਂਚਾਇਜ਼ੀ ਦੀ ਕਪਤਾਨ ਸਮ੍ਰਿਤੀ ਮੰਧਾਨਾ ਨੇ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ ਵਿੱਚ ਕੁੱਲ 6,200 ਦੌੜਾਂ ਬਣਾਈਆਂ ਹਨ। ਸਮ੍ਰਿਤੀ ਨੇ ਟੈਸਟ ਕ੍ਰਿਕਟ 'ਚ 4 ਮੈਚ ਖੇਡੇ ਹਨ, ਜਿਸ 'ਚ ਉਸ ਨੇ 325 ਦੌੜਾਂ ਬਣਾਈਆਂ ਹਨ। ਇਸ 'ਚ ਸਮ੍ਰਿਤੀ ਨੇ 57 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ ਇਕ ਸੈਂਕੜਾ ਅਤੇ 2 ਅਰਧ ਸੈਂਕੜੇ ਲਗਾਏ ਹਨ। ਸਮ੍ਰਿਤੀ 77 ਵਨਡੇ ਮੈਚਾਂ ਦੀਆਂ 77 ਪਾਰੀਆਂ ਵਿੱਚ 43.28 ਦੀ ਔਸਤ ਨਾਲ 3,073 ਦੌੜਾਂ ਬਣਾਈਆਂ ਹਨ। ਵਨਡੇ 'ਚ ਉਸ ਨੇ 5 ਸੈਂਕੜੇ ਅਤੇ 25 ਅਰਧ ਸੈਂਕੜੇ ਲਗਾਏ ਹਨ, ਜਿਸ 'ਚ 368 ਚੌਕੇ ਅਤੇ 35 ਛੱਕੇ ਸ਼ਾਮਲ ਹਨ। ਅੰਤਰਰਾਸ਼ਟਰੀ ਟੀ-20 ਕ੍ਰਿਕਟ ਫਾਰਮੈਟ ਵਿੱਚ, ਸਮ੍ਰਿਤੀ ਨੇ 116 ਮੈਚਾਂ ਦੀਆਂ 112 ਪਾਰੀਆਂ ਵਿੱਚ 27.74 ਦੀ ਔਸਤ ਨਾਲ 2802 ਦੌੜਾਂ ਬਣਾਈਆਂ ਹਨ। ਟੀ-20 ਮੈਚ 'ਚ ਉਸ ਨੇ 377 ਚੌਕਿਆਂ ਅਤੇ 54 ਛੱਕਿਆਂ ਦੀ ਮਦਦ ਨਾਲ 22 ਅਰਧ ਸੈਂਕੜੇ ਲਗਾਏ ਹਨ।
ਵਿਦੇਸ਼ੀ ਖਿਡਾਰੀ ਪਾਉਣਗੇ ਧਮਾਲ :ਗੁਜਰਾਤ ਫ੍ਰੈਂਚਾਇਜ਼ੀ ਦੀ ਆਸਟ੍ਰੇਲੀਆਈ ਕ੍ਰਿਕਟਰ ਐਸ਼ਲੇ ਗਾਰਡਨਰ 3.20 ਕਰੋੜ 'ਚ WPL ਨਿਲਾਮੀ 'ਚ ਸਭ ਤੋਂ ਮਹਿੰਗੇ ਖਿਡਾਰੀ ਹਨ। ਐਸ਼ਲੇ ਗਾਰਡਨਰ ਨੇ ਆਪਣੇ ਕ੍ਰਿਕਟ ਕਰੀਅਰ ਵਿੱਚ ਹੁਣ ਤੱਕ ਕੁੱਲ 1990 ਦੌੜਾਂ ਬਣਾਈਆਂ ਹਨ। ਐਸ਼ਲੇ ਨੇ 3 ਟੈਸਟ ਮੈਚਾਂ ਦੀਆਂ 5 ਪਾਰੀਆਂ 'ਚ ਕੁੱਲ 157 ਦੌੜਾਂ ਬਣਾਈਆਂ ਹਨ। ਇਨ੍ਹਾਂ ਪਾਰੀਆਂ 'ਚ ਉਸ ਨੇ 19 ਚੌਕੇ ਅਤੇ 2 ਛੱਕੇ ਲਗਾਏ ਹਨ, ਜਿਸ 'ਚ ਉਨ੍ਹਾਂ ਦੀਆਂ 2 ਫਿਫਟੀਆਂ ਵੀ ਸ਼ਾਮਲ ਹਨ। ਵਨਡੇ ਕ੍ਰਿਕਟ 'ਚ ਉਨ੍ਹਾਂ ਨੇ 52 ਮੈਚਾਂ ਦੀਆਂ 36 ਪਾਰੀਆਂ 'ਚ 686 ਦੌੜਾਂ ਬਣਾਈਆਂ ਹਨ, ਜਿਸ 'ਚ 4 ਅਰਧ ਸੈਂਕੜੇ ਵੀ ਲਗਾਏ ਹਨ। ਐਸ਼ਲੇ ਨੇ ਟੀ-20 ਅੰਤਰਰਾਸ਼ਟਰੀ 72 ਮੈਚਾਂ ਦੀਆਂ 55 ਪਾਰੀਆਂ 'ਚ ਕੁੱਲ 1147 ਦੌੜਾਂ ਬਣਾਈਆਂ ਹਨ। ਇਸ ਦੇ ਨਾਲ ਹੀ 6 ਫਿਫਟੀ ਵੀ ਜੜੇ ਹਨ।
ਇਹ ਵੀ ਪੜ੍ਹੋ :Don Bradman death anniversary : ਦੁਨੀਆ ਦਾ ਅਜਿਹਾ ਬੱਲੇਬਾਜ਼ ਜਿਸ ਨੇ 3 ਓਵਰਾਂ 'ਚ ਜੜ੍ਹਿਆ ਸੈਕੜਾ, 100 ਦੀ ਔਸਤ ਨਾਲ ਬਣਾਈਆਂ ਦੌੜਾ