ਨਵੀ ਦਿੱਲੀ : ਅੱਜ ਦੁਪਹਿਰ 2:30 ਵਜੇ WPL Auction 2023 ਦੇ ਲਈ ਮਹਿਲਾ ਕ੍ਰਿਕੇਟ ਖਿਡਾਰੀਆਂ ਦੀ ਨਿਲਾਮੀ ਹੋਵੇਗੀ। ਦੂਜੇ ਪਾਸੇ ਆਇਰਲੈਂਡ ਅਤੇ ਇੰਗਲੈਂਡ ਆਪਣੇ ਗਰੂੱਪ 1 ਮੈਂਚ ਵਿੱਚ ਮਹਿਲਾ ਟੀ-20 ਵਿਸ਼ਵ ਕੱਪ ਦੱਖਣੀ ਅਫਰੀਕਾ ਵਿੱਚ ਪਾਰਲ ਦੇ ਬੋਲੈਂਡ ਪਾਰਕ ਦੇ ਸਾਹਮਣੇ ਖੇਡਦੇ ਨਜ਼ਰ ਆਉਣਗੇ। ਕ੍ਰਿਕੇਟ ਪ੍ਰੇਮੀ ਮੁਬੰਈ ਜੀਓ ਕਨਵੈਕਸ਼ਨ ਸੇਂਟਰ ਦੇ ਬਾਲਰੂਮ ਵਿੱਚ ਹੋਣ ਵਾਲੀ ਨਿਲਾਮੀ ਦਾ ਇਤੇਜ਼ਾਰ ਕਰ ਰਹੇ ਹਨ ਅਤੇ ਦੇਖਣਾ ਚਾਹੁੰਦੇ ਹਨ ਕਿ ਪਹਿਲੇ WPL Auction 2023 ਵਿੱਚ ਕਿਸ ਖਿਡਾਰੀ ਨੂੰ ਸਭ ਤੋਂ ਵੱਧ ਕੀਮਤ ਮਿਲਦੀ ਹੈ।
ਇਹ ਵੀ ਮੰਨਿਆ ਜਾ ਰਿਹਾ ਹੈ ਕਿ 13 ਫਰਵਰੀ ਨੂੰ ਮੁੰਬਈ ਵਿੱਚ ਜੀਓ ਕੰਨਵੈਕਸ਼ਨ ਸੈਂਟਰ ਦੇ ਬਾਲਰੂਮ ਵਿੱਚ ਪਹਿਲੇ WPL ਨਿਲਾਮੀ ਕਈ ਭਾਰਤੀ ਮਹਿਲਾ ਕ੍ਰਿਕੇਟਰਾ ਅਤੇ ਵਿਦੇਸ਼ਾ ਵਿੱਚ ਵੀ ਜੀਵਨ ਬਦਲਣ ਵਾਲਾ ਦਿਨ ਸਾਬਿਤ ਹੋਵੇਗੀ। ਇਸ WPL Auction 2023 ਦੇ ਕੁੱਲ 409 ਖਿਡਾਰੀਆ ਦੀ ਬੋਲੀ ਲੱਗੇਗੀ, ਜਿਨ੍ਹਾਂ ਵਿੱਚ 246 ਭਾਰਤੀ ਕ੍ਰਿਕੇਟਰ ਅਤੇ 163 ਵਿਦੇਸ਼ੀ ਖਿਡਾਰੀ ਸ਼ਾਮਿਲ ਹਨ।
ਸਪੋਰਟ ਸਟਾਫ ਵਿੱਚ ਕਈ ਦਿੱਗਜ਼ ਨਾਮਾਂ ਵਾਲੀ ਪੰਜ ਟੀਮ ਤੈਅ ਕਰੇਗੀ ਕਿ ਉਨ੍ਹਾਂ ਦੇ ਸਬੰਧਿਤ 15 ਤੋਂ 18 ਖਿਡਾਰੀ ਕੌਣ ਹੋਣਗੇ, ਜਿਨ੍ਹਾਂ ਵਿੱਚ 6 ਵਿਦੇਸ਼ੀ ਖਿਡਾਰੀ ਸ਼ਾਮਿਲ ਹੋਣਗੇ। 4 ਤੋਂ 26 ਮਾਰਚ ਵਿੱਚ ਮੁੰਬਈ ਵਿੱਚ ਹੋਣ ਵਾਲੀ 22 ਮੈਂਚ ਲੀਗ ਵਿੱਚ ਸ਼ਾਮਿਲ ਹੋਣ ਦੇ ਲਈ ਸਾਇਨ ਅਪ ਕੀਤਾ ਜਾਵੇਗਾ।
ਸਮ੍ਰਿਤੀ ਮੰਧਾਨਾ ਬਹੁਤ ਉਤਸ਼ਾਹਿਤ : ਭਾਰਤੀ ਮਹਿਲਾ ਕ੍ਰਿਕੇਟਰ ਸਮ੍ਰਿਤੀ ਮੰਧਾਨਾ ਨੇ ਕਿਹਾ ਕਿ ਉਹ WPL Auction 2023 ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ। ਇਹ ਮਹਿਲਾ ਕ੍ਰਿਕੇਟ ਦੇ ਲਈ ਇੱਕ ਵੱਡਾ ਪਲ ਹੈ। ਮੈਂ ਹਮੇਸ਼ਾ ਮਰਦਾਂ ਦੀ ਆਈਪੀਐਲ ਅਤੇ ਨਿਲਾਮੀ ਦੇਖੀ ਹੈ। ਉਮੀਦ ਹੈ ਕਿ ਇਹ ਵਧੀਆ ਹੋ, ਸਾਰੀਆ ਟੀਮਾਂ ਵਧੀਆ ਸੰਤੁਲਿਤ ਹੋ। ਉਮੀਦ ਹੈ ਕਿ ਮੈਨੂੰ ਇੱਕ ਵਧੀਆ ਟੀਮ ਮਿਲੇਗੀ।
ਪਹਿਲਾ ਤੋਂ ਹੀ WPL 2023 ਨੇ ਅਸਟ੍ਰੇਲੀਆ ਵਿੱਚ ਮਹਿਲਾ ਬਿਗ ਵੈਸ਼ ਲੀਗ ਅਤੇ ਇੰਗਲੈਂਡ ਵਿੱਚ ਦ ਹੰਡ੍ਰੇਡ ਨੂੰ ਅਸਾਨੀ ਨਾਲ ਪਿੱਛੇ ਛੱਡ ਦਿੱਤਾ ਅਤੇ ਮਹਿਲਾ ਕ੍ਰਿਕੇਟ ਵਿੱਚ ਸਭ ਤੋਂ ਜਿਆਦਾ ਆਰਥਿਕ ਰੂਪ ਵਿੱਚ ਆਕਰਸ਼ਕ ਟੀ-20 ਫ੍ਰੇਂਚਾਈਜੀ ਲੀਗ ਬਣ ਗਈ, ਜਿਸ ਤੋਂ 4699.99 ਕਰੋੜ ਦੀ ਪੰਜ ਟੀਮਾਂ ਦੀ ਵਿਕਰੀ ਹੋਈ ਅਤੇ ਮੀਡੀਆ ਅਧਿਕਾਰ 951 ਕਰੋੜ ਪ੍ਰਾਪਤ ਕੀਤਾ ਗਿਆ ਹੈ।