ਮੁੰਬਈ: ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਅਤੇ ਦੁਨੀਆ ਦੇ ਸਰਵਸ੍ਰੇਸ਼ਠ ਫਿਨਿਸ਼ਰ ਮਹਿੰਦਰ ਸਿੰਘ ਧੋਨੀ ਇਕ ਵਾਰ ਫਿਰ ਸੁਰਖੀਆਂ 'ਚ ਹਨ। ਧੋਨੀ 41 ਸਾਲ ਦੇ ਹੋਣ ਵਾਲੇ ਹਨ ਪਰ ਉਸ ਨੂੰ ਦੇਖ ਕੇ ਲੱਗਦਾ ਹੈ ਕਿ ਉਮਰ ਉਸ ਲਈ ਸਿਰਫ ਇਕ ਨੰਬਰ ਹੈ।
ਫਿਰ ਤੋਂ ਟੀਮ ਦੀ ਕਮਾਨ ਸੰਭਾਲਣ ਤੋਂ ਬਾਅਦ ਧੋਨੀ ਫਿਰ ਤੋਂ ਫਾਰਮ 'ਚ ਪਰਤ ਆਏ ਹਨ। ਉਸ ਦੀ ਸ਼ਾਨਦਾਰ ਬੱਲੇਬਾਜ਼ੀ ਦਾ ਨਮੂਨਾ IPL 2022 ਦੇ 55ਵੇਂ ਮੈਚ 'ਚ ਦਿੱਲੀ ਕੈਪੀਟਲਸ ਖਿਲਾਫ ਦੇਖਣ ਨੂੰ ਮਿਲਿਆ। ਇਸ ਮੈਚ 'ਚ ਉਸ ਨੇ ਸਿਰਫ 8 ਗੇਂਦਾਂ 'ਤੇ ਇਕ ਚੌਕੇ ਅਤੇ ਦੋ ਛੱਕਿਆਂ ਦੀ ਮਦਦ ਨਾਲ 21 ਦੌੜਾਂ ਦੀ ਅਜੇਤੂ ਪਾਰੀ ਖੇਡੀ।
ਪਰ ਦਿੱਲੀ ਖਿਲਾਫ ਮੈਚ ਦੌਰਾਨ ਬੱਲੇਬਾਜ਼ੀ ਲਈ ਆਉਣ ਤੋਂ ਪਹਿਲਾਂ ਧੋਨੀ ਦੀ ਇਕ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਤਸਵੀਰ 'ਚ ਧੋਨੀ ਆਪਣਾ ਬੱਲਾ ਚੱਬਦੇ ਨਜ਼ਰ ਆ ਰਹੇ ਹਨ। ਇੱਕ ਭਾਰਤੀ ਖਿਡਾਰੀ ਨੇ ਖੁਲਾਸਾ ਕੀਤਾ ਹੈ ਕਿ ਧੋਨੀ ਬੱਲੇਬਾਜ਼ੀ ਤੋਂ ਪਹਿਲਾਂ ਅਜਿਹਾ ਕਿਉਂ ਕਰਦੇ ਹਨ।