ਨਵੀਂ ਦਿੱਲੀ: ਮਹਿਲਾ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਸਾਬਕਾ ਭਾਰਤੀ ਕ੍ਰਿਕਟਰ ਵਰਿੰਦਰ ਸਹਿਵਾਗ ਦੀ ਇਕ ਪੋਸਟ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ। ਇਸ ਪੋਸਟ 'ਚ ਉਨ੍ਹਾਂ ਨੇ ਮਹਿਲਾ ਭਾਰਤੀ ਟੀਮ ਦੀ ਕਪਤਾਨ ਹਰਮਨਪ੍ਰੀਤ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। 29 ਜਨਵਰੀ ਨੂੰ ਅੰਡਰ-19 ਵਿਸ਼ਵ ਕੱਪ ਚੈਂਪੀਅਨ ਬਣੀ ਟੀਮ ਇੰਡੀਆ ਨੂੰ ਕਈ ਦਿੱਗਜ ਕ੍ਰਿਕਟਰਾਂ ਦੀਆਂ ਵਧਾਈਆਂ ਦੇਣ ਦਾ ਸਿਲਸਿਲਾ ਜਾਰੀ ਹੈ। ਅੰਡਰ-19 ਵਿਸ਼ਵ ਕੱਪ ਦਾ ਪਹਿਲਾ ਐਡੀਸ਼ਨ ਜਿੱਤ ਕੇ ਮਹਿਲਾ ਟੀਮ ਨੇ ਇਤਿਹਾਸ ਵਿੱਚ ਆਪਣਾ ਨਾਂ ਦਰਜ ਕਰ ਲਿਆ ਹੈ। ਟੀਮ ਇੰਡੀਆ ਦੀ ਸ਼ਾਨਦਾਰ ਜਿੱਤ ਲਈ ਪ੍ਰਸ਼ੰਸਕਾਂ ਤੋਂ ਲੈ ਕੇ ਕਈ ਦਿੱਗਜ ਖਿਡਾਰੀਆਂ ਨੇ ਸੋਸ਼ਲ ਮੀਡੀਆ 'ਤੇ ਸ਼ੁੱਭਕਾਮਨਾਵਾਂ ਦਿੱਤੀਆਂ ਹਨ।
ਮਹਿਲਾ ਟੀ-20 ਵਿਸ਼ਵ ਕੱਪ 2023 ਤੋਂ ਪਹਿਲਾਂ ਸਾਬਕਾ ਭਾਰਤੀ ਬੱਲੇਬਾਜ਼ ਵਰਿੰਦਰ ਸਹਿਵਾਗ ਅਤੇ ਮਹਿਲਾ ਭਾਰਤੀ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਵਿਚਾਲੇ ਸਮਾਨਤਾ ਸਾਹਮਣੇ ਆਈ ਹੈ। ਇਸ ਗੱਲ ਦਾ ਖੁਲਾਸਾ ਖੁਦ ਵਰਿੰਦਰ ਸਹਿਵਾਗ ਨੇ ਕੀਤਾ ਹੈ। ਸਹਿਵਾਗ ਨੇ ਇੱਕ ਟਵੀਟ ਕੀਤਾ ਹੈ, ਜਿਸ ਵਿੱਚ ਲਿਖਿਆ ਹੈ ਕਿ ਮੇਰੇ ਅਤੇ ਹਰਮਨਪ੍ਰੀਤ ਕੌਰ ਵਿੱਚ ਇੱਕ ਗੱਲ ਸਾਂਝੀ ਹੈ। ਅਸੀਂ ਦੋਵੇਂ ਗੇਂਦਬਾਜ਼ਾਂ ਨੂੰ ਹਰਾਉਣ ਦਾ ਮਜ਼ਾ ਲੈਂਦੇ ਹਾਂ। ਵਿਸ਼ਵ ਕੱਪ ਦਾ ਸਫ਼ਰ ਅਕਤੂਬਰ ਵਿੱਚ ਨਹੀਂ ਸ਼ੁਰੂ ਹੋ ਰਿਹਾ ਹੈ, ਇਹ ਫਰਵਰੀ ਵਿੱਚ ਹੀ ਸ਼ੁਰੂ ਹੋ ਰਿਹਾ ਹੈ।
ਤੁਹਾਨੂੰ ਸ਼ੁਭਕਾਮਨਾਵਾਂ, ਦੱਸ ਦੇਈਏ ਕਿ ਵਰਿੰਦਰ ਸਹਿਵਾਗ ਨੇ ਹਰਮਨਪ੍ਰੀਤ ਕੌਰ ਦੇ ਇੱਕ ਟਵੀਟ ਦਾ ਜਵਾਬ ਦਿੰਦੇ ਹੋਏ ਇਹ ਲਿਖਿਆ ਹੈ। ਇਸ ਤੋਂ ਪਹਿਲਾਂ ਕੈਪਟਨ ਹਰਮਨਪ੍ਰੀਤ ਨੇ ਟਵੀਟ ਕੀਤਾ ਸੀ ਕਿ 'ਜਦੋਂ ਮੈਂ ਝੂਲਨ ਦੀਦੀ, ਅੰਜੁਮ ਦੀਦੀ ਅਤੇ ਡਾਇਨਾ ਮੈਮ ਨੂੰ ਦੇਖਿਆ ਤਾਂ ਉਨ੍ਹਾਂ ਨੇ ਮੇਰੇ ਅੰਦਰ ਵੀ ਉਹੀ ਜਨੂੰਨ ਅਤੇ ਜਜ਼ਬਾਤ ਉਜਾਗਰ ਕੀਤਾ ਜੋ ਸਹਿਵਾਗ ਸਰ, ਯੁਵੀ , ਵਿਰਾਟ ਅਤੇ ਰੈਨਾ ਵਿੱਚ ਸੀ ਅਤੇ ਮੈਂ ਜਿੱਤ ਦਾ ਜਸ਼ਨ ਬਰਾਬਰ ਮਨਾਇਆ ਅਤੇ ਹਾਰ 'ਤੇ ਬਰਾਬਰ ਰੋਇਆ । ਮੇਰੇ ਲਈ ਕ੍ਰਿਕਟ ਕਿਸੇ ਜੈਂਟਲਮੈਨ ਦੀ ਖੇਡ ਨਹੀਂ ਹੈ, ਇਹ ਹਰ ਕਿਸੇ ਦੀ ਖੇਡ ਹੈ।
ਇਹ ਵੀ ਪੜ੍ਹੋ:Most popular cricketer: ਮੈਦਾਨ ਦੇ ਨਾਲ ਬਾਹਰ ਦੀ ਦੁਨੀਆਂ ਵਿੱਚ ਵੀ ਚਮਕੇ ਕਿੰਗ ਕੋਹਲੀ, ਲੋਕਾਂ ਦੀ ਬਣੇ ਪਹਿਲੀ ਪਸੰਦ
ਮਹਿਲਾ ਟੀ-20 ਵਿਸ਼ਵ ਕੱਪ 10 ਫਰਵਰੀ ਤੋਂ ਸ਼ੁਰੂ ਹੋਵੇਗਾ, ਇਹ ਵਿਸ਼ਵ ਕੱਪ ਦੱਖਣੀ ਅਫਰੀਕਾ ਵਿੱਚ ਖੇਡਿਆ ਜਾਣਾ ਹੈ। ਸਾਰੇ ਖਿਡਾਰੀਆਂ ਨੇ ਇਸ ਨੂੰ ਲੈ ਕੇ ਤਿਆਰੀ ਕਰ ਲਈ ਹੈ, ਇਸ ਟੂਰਨਾਮੈਂਟ ਦਾ ਪਹਿਲਾ ਮੈਚ ਦੱਖਣੀ ਅਫਰੀਕਾ ਅਤੇ ਸ਼੍ਰੀਲੰਕਾ ਵਿਚਾਲੇ ਖੇਡਿਆ ਜਾਣਾ ਹੈ ਇਸ ਦਾ ਫਾਈਨਲ ਮੁਕਾਬਲਾ 26 ਫਰਵਰੀ ਨੂੰ ਹੋਵੇਗਾ। ਇਸ ਤੋਂ ਇਲਾਵਾ ਵਿਸ਼ਵ ਕੱਪ ਦੇ ਫਾਈਨਲ ਮੈਚ ਲਈ ਰਿਜ਼ਰਵ ਡੇਅ ਵੀ ਰੱਖਿਆ ਗਿਆ ਹੈ। ਮੰਨ ਲਓ ਜੇਕਰ ਖਰਾਬ ਮੌਸਮ ਜਾਂ ਕਿਸੇ ਹੋਰ ਕਾਰਨ 26 ਫਰਵਰੀ ਨੂੰ ਫਾਈਨਲ ਮੈਚ ਨਹੀਂ ਹੋ ਸਕਿਆ ਤਾਂ ਇਹ ਮੈਚ 27 ਫਰਵਰੀ ਨੂੰ ਹੋਵੇਗਾ। ਇਸ ਦੇ ਨਾਲ ਹੀ ਮਹਿਲਾ ਭਾਰਤੀ ਟੀਮ ਨੇ ਵੀ ਇਸ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਹੁਣ ਖਿਡਾਰੀਆਂ ਦਾ ਇੱਕੋ ਇੱਕ ਉਦੇਸ਼ ਟੀ-20 ਵਿਸ਼ਵ ਕੱਪ ਵਿੱਚ ਟਰਾਫੀ ਹਾਸਲ ਕਰਨਾ ਹੈ।