ਨਵੀਂ ਦਿੱਲੀ: ਭਾਰਤੀ ਟੀਮ ਦੇ ਸਟਾਰ ਕ੍ਰਿਕਟਰ ਵਿਰਾਟ ਕੋਹਲੀ ਨੇ ਇੱਕ ਹੋਰ ਵੱਡੀ ਪ੍ਰਾਪਤੀ ਹਾਸਿਲ ਕੀਤੀ ਹੈ। ਵਿਰਾਟ ਕੋਹਲੀ ਨੂੰ 31 ਦਸੰਬਰ ਦੀ ਰਾਤ ਨੂੰ ਐਥਲੀਟ ਆਫ ਦਿ ਈਅਰ ਚੁਣਿਆ ਗਿਆ ਸੀ ਅਤੇ ਉਸ ਨੇ ਲਿਓਨਲ ਮੇਸੀ ਨੂੰ ਹਰਾ ਕੇ ਇਹ ਉਪਲਬਧੀ ਹਾਸਿਲ ਕੀਤੀ ਸੀ। ਇਸ ਐਵਾਰਡ ਲਈ 5 ਲੱਖ ਲੋਕਾਂ ਨੇ ਵੋਟ ਕੀਤਾ ਸੀ। ਜਿਸ 'ਚ ਵਿਰਾਟ ਕੋਹਲੀ ਨੂੰ 78 ਫੀਸਦੀ ਅਤੇ ਮੇਸੀ ਨੂੰ ਸਿਰਫ 22 ਫੀਸਦੀ ਵੋਟ ਮਿਲੇ ਹਨ। ਪਬਿਟੀ ਸਪੋਰਟਸ ਨੇ ਇਹ ਐਲਾਨ 31 ਦਸੰਬਰ ਦੀ ਰਾਤ ਨੂੰ ਕੀਤਾ ਹੈ।
ਐਥਲੀਟ ਆਫ ਦਿ ਈਅਰ ਅਵਾਰਡ 2023 ਲਈ, ਕੋਹਲੀ ਨੋਵਾਕ ਜੋਕੋਵਿਚ, ਕਾਰਲੋਸ ਅਲਕਾਰਜ਼, ਲੇਬਰੋਨ ਜੇਮਸ, ਮੈਕਸ ਵਰਸਟੈਪੇਨ ਅਤੇ ਲਿਓਨੇਲ ਮੇਸੀ ਵਰਗੇ ਮਹਾਨ ਐਥਲੀਟਾਂ ਨਾਲ ਮੁਕਾਬਲਾ ਕਰ ਰਹੇ ਸਨ। ਅੰਤ ਵਿੱਚ ਵਿਰਾਟ ਕੋਹਲੀ ਅਤੇ ਮੇਸੀ ਨੂੰ ਇਸਦੇ ਲਈ ਚੁਣਿਆ ਗਿਆ। ਅਰਜਨਟੀਨਾ ਦਾ ਫੁੱਟਬਾਲ ਸਟਾਰ ਮੇਸੀ ਕੁਝ ਸਮਾਂ ਪਹਿਲਾਂ ਟਾਈਮਜ਼ ਐਥਲੀਟ ਆਫ ਦਿ ਈਅਰ ਬਣਿਆ ਸੀ। ਅਜਿਹੇ 'ਚ ਕੋਹਲੀ ਲਈ ਇਸ ਐਵਾਰਡ ਦਾ ਰਾਹ ਮੁਸ਼ਕਿਲ ਲੱਗ ਰਿਹਾ ਸੀ, ਹਾਲਾਂਕਿ ਉਹ ਮੇਸੀ ਤੋਂ ਅੱਗੇ ਨਿਕਲ ਗਏ।