ਨਵੀਂ ਦਿੱਲੀ—ਭਾਰਤੀ ਟੀਮ ਨੇ ਅਫਗਾਨਿਸਤਾਨ ਖਿਲਾਫ ਤਿੰਨ ਮੈਚਾਂ ਦੀ ਟੀ-20 ਸੀਰੀਜ਼ 'ਚ ਕਲੀਨ ਸਵੀਪ ਕਰ ਲਿਆ ਹੈ। ਇਸ ਸੀਰੀਜ਼ ਦਾ ਆਖਰੀ ਤੀਜਾ ਮੈਚ ਬਹੁਤ ਰੋਮਾਂਚਕ ਰਿਹਾ। ਅੰਤਰਰਾਸ਼ਟਰੀ ਕ੍ਰਿਕਟ 'ਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਮੈਚ ਦਾ ਨਤੀਜਾ ਦੋ ਸੁਪਰ ਓਵਰਾਂ ਤੋਂ ਬਾਅਦ ਸਾਹਮਣੇ ਆਇਆ ਹੈ। ਭਾਰਤ ਦੀਆਂ 212 ਦੌੜਾਂ ਦੇ ਜਵਾਬ 'ਚ ਅਫਗਾਨਿਸਤਾਨ 20 ਓਵਰਾਂ 'ਚ 212 ਦੌੜਾਂ ਹੀ ਬਣਾ ਸਕਿਆ, ਜਿਸ ਤੋਂ ਬਾਅਦ ਸੁਪਰ ਓਵਰ ਕਰਵਾਇਆ ਗਿਆ। ਅਫਗਾਨਿਸਤਾਨ ਨੇ ਸੁਪਰ ਓਵਰ 'ਚ 17 ਦੌੜਾਂ ਬਣਾਈਆਂ, ਜਿਸ ਦੇ ਜਵਾਬ 'ਚ ਭਾਰਤ ਵੀ ਸਿਰਫ 17 ਦੌੜਾਂ ਹੀ ਬਣਾ ਸਕਿਆ। ਫਿਰ ਦੂਜੇ ਸੁਪਰ ਓਵਰ ਤੋਂ ਮੈਚ ਦਾ ਨਤੀਜਾ ਤੈਅ ਹੋਇਆ।
ਵਿਰਾਟ ਕੋਹਲੀ ਨੂੰ ਮਿਲਿਆ 'ਫੀਲਡਰ ਆਫ ਦਿ ਸੀਰੀਜ਼' ਐਵਾਰਡ, BCCI ਨੇ ਜਾਰੀ ਕੀਤਾ ਵੀਡੀਓ - VIRAT KOHL BEST FIELDER
BEST FIELDER OF THE SERIES : ਫੀਲਡਰ ਆਫ ਦੀ ਸੀਰੀਜ਼ ਦਾ ਐਵਾਰਡ ਭਾਰਤੀ ਟੀਮ ਦੇ ਕੋਚ ਟੀ ਦਿਲੀਪ ਨੇ ਦਿੱਤਾ। ਤੀਜੇ ਮੈਚ ਦੌਰਾਨ ਕੋਹਲੀ ਨੇ ਸ਼ਾਨਦਾਰ ਫੀਲਡਿੰਗ ਕੀਤੀ ਅਤੇ ਟੀਮ ਲਈ ਪੰਜ ਦੌੜਾਂ ਬਚਾਈਆਂ। ਹਾਲਾਂਕਿ ਉਸ ਨੇ 2 ਕੈਚ ਵੀ ਲਏ। ਪੜ੍ਹੋ ਪੂਰੀ ਖਬਰ.....
Published : Jan 18, 2024, 11:01 PM IST
'ਫੀਲਡਰ ਆਫ ਦਾ ਸੀਰੀਜ਼' : ਇਸ ਸੀਰੀਜ਼ ਤੋਂ ਬਾਅਦ ਮੈਦਾਨ 'ਤੇ ਫੀਲਡਿੰਗ 'ਚ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਲਈ 'ਫੀਲਡਰ ਆਫ ਦਾ ਸੀਰੀਜ਼' ਐਲਾਨਿਆ ਗਿਆ। ਭਾਰਤੀ ਟੀਮ ਵਿੱਚ ਫੀਲਡਿੰਗ ਵਿੱਚ ਸੁਧਾਰ ਕਰਨ ਲਈ ਕੋਟ ਟੀ ਦਿਲੀਪ ਦੀ ਇਹ ਬਹੁਤ ਮਹੱਤਵਪੂਰਨ ਪਹਿਲ ਹੈ। ਫੀਲਡਿੰਗ ਕੋਚ ਟੀ ਦਿਲੀਪ ਨੇ ਵਿਰਾਟ ਕੋਹਲੀ ਨੂੰ ਫੀਲਡਰ ਆਫ ਦਿ ਸੀਰੀਜ਼ ਦਾ ਐਵਾਰਡ ਦਿੱਤਾ। ਇਸ ਐਵਾਰਡ ਦੇ ਨਾਂ ਦਾ ਐਲਾਨ ਕਰਨ ਤੋਂ ਪਹਿਲਾਂ ਭਾਰਤੀ ਫੀਲਡਿੰਗ ਕੋਚ ਨੇ ਸੀਰੀਜ਼ ਦੌਰਾਨ ਖਿਡਾਰੀਆਂ ਦੀ ਫੀਲਡਿੰਗ ਦਾ ਜ਼ਿਕਰ ਕੀਤਾ।ਦਿਲੀਪ ਨੇ ਵਿਰਾਟ ਕੋਹਲੀ ਦੇ ਨਾਲ-ਨਾਲ ਰਿੰਕੂ ਸਿੰਘ ਦੀ ਵੀ ਤਾਰੀਫ ਕੀਤੀ। ਤੁਹਾਨੂੰ ਦੱਸ ਦੇਈਏ ਕਿ ਇਸ ਸੀਰੀਜ਼ 'ਚ ਵਿਰਾਟ ਕੋਹਲੀ ਨੇ ਦੋ ਕੈਚ ਲਏ, ਜਦਕਿ ਰੋਹਿਤ ਸ਼ਰਮਾ ਅਤੇ ਰਿੰਕੂ ਸਿੰਘ ਨੇ ਵੀ ਦੋ-ਦੋ ਕੈਚ ਲਏ ਪਰ ਅੰਤ 'ਚ ਕੋਚ ਨੇ ਵਿਰਾਟ ਕੋਹਲੀ ਨੂੰ ਸੀਰੀਜ਼ ਦਾ ਫੀਲਡਰ ਐਲਾਨ ਦਿੱਤਾ।
ਕੋਚ ਨੇ ਐਵਾਰਡ ਦੇਣ ਤੋਂ ਪਹਿਲਾਂ ਆਪਣੇ ਭਾਸ਼ਣ 'ਚ ਸੰਜੂ ਸੈਮਸਨ ਅਤੇ ਵਾਸ਼ਿੰਗਟਨ ਸੁੰਦਰ ਦੀ ਵੀ ਤਾਰੀਫ ਕੀਤੀ। ਉਸ ਨੇ ਕਿਹਾ ਕਿ ਵਿਰਾਟ ਕੋਹਲੀ ਤੋਂ ਬਿਹਤਰ ਕੋਈ ਨਹੀਂ ਜਾਣਦਾ ਕਿ ਕਿਸ ਤਰ੍ਹਾਂ ਇਹ ਫੈਸਲਾ ਕਰਨਾ ਹੈ ਕਿ ਕਿਹੜੀਆਂ ਦੌੜਾਂ ਬਚਾਈਆਂ ਜਾ ਸਕਦੀਆਂ ਹਨ ਅਤੇ ਕਿਹੜੇ ਕੈਚ ਲਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਨਵੇਂ ਖਿਡਾਰੀ ਖੁਸ਼ਕਿਸਮਤ ਹਨ ਕਿ ਉਨ੍ਹਾਂ ਨੂੰ ਵਿਰਾਟ ਨਾਲ ਖੇਡਣ ਦਾ ਮੌਕਾ ਮਿਲ ਰਿਹਾ ਹੈ। ਕੋਚ ਦਿਲੀਪ ਨੇ ਇਹ ਵੀ ਕਿਹਾ ਕਿ ਹਰ ਖਿਡਾਰੀ ਦਾ ਇਹ ਰਵੱਈਆ ਹੋਣਾ ਚਾਹੀਦਾ ਹੈ। ਕੋਹਲੀ ਦਾ ਇਹ ਰਵੱਈਆ ਹਰ ਖਿਡਾਰੀ ਨੂੰ ਉਤਸ਼ਾਹਿਤ ਕਰਦਾ ਹੈ