ਇੰਦੌਰ—ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ (Virat Kohli) ਨੂੰ ਮੰਗਲਵਾਰ ਨੂੰ ਦੱਖਣੀ ਅਫਰੀਕਾ ਖਿਲਾਫ ਤੀਜੇ ਅਤੇ ਆਖਰੀ ਟੀ-20 ਅੰਤਰਰਾਸ਼ਟਰੀ ਮੈਚ ਤੋਂ ਆਰਾਮ ਦਿੱਤਾ ਗਿਆ ਹੈ। ਐਤਵਾਰ ਨੂੰ ਗੁਹਾਟੀ 'ਚ ਭਾਰਤੀ ਟੀਮ ਨੇ ਸੀਰੀਜ਼ ਜਿੱਤਣ ਤੋਂ ਬਾਅਦ ਕੋਹਲੀ ਸੋਮਵਾਰ ਸਵੇਰੇ ਮੁੰਬਈ ਲਈ ਰਵਾਨਾ ਹੋ ਗਏ। ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਦੇ ਇਕ ਅਧਿਕਾਰੀ ਨੇ ਕਿਹਾ, ''ਉਨ੍ਹਾਂ ਨੂੰ (Virat Kohli) ਨੂੰ ਆਖਰੀ ਟੀ-20 ਮੈਚ ਤੋਂ ਆਰਾਮ ਦਿੱਤਾ ਗਿਆ ਹੈ।
ਦੱਖਣੀ ਅਫਰੀਕਾ ਖਿਲਾਫ ਫਾਈਨਲ ਮੈਚ ਤੋਂ ਬਾਅਦ ਭਾਰਤੀ ਟੀਮ ਮੁੰਬਈ ਜਾਵੇਗੀ ਜਿੱਥੇ ਕੋਹਲੀ ਟੀਮ ਨਾਲ ਜੁੜਣਗੇ। ਭਾਰਤੀ ਟੀਮ ਟੀ-20 ਵਿਸ਼ਵ ਕੱਪ ਖੇਡਣ ਲਈ 6 ਅਕਤੂਬਰ ਨੂੰ ਮੁੰਬਈ ਤੋਂ ਆਸਟ੍ਰੇਲੀਆ ਲਈ ਰਵਾਨਾ ਹੋਵੇਗੀ। ਇਸ ਸਾਬਕਾ ਭਾਰਤੀ ਕਪਤਾਨ ਨੇ ਐਤਵਾਰ ਨੂੰ 28 ਗੇਂਦਾਂ 'ਤੇ ਅਜੇਤੂ 49 ਦੌੜਾਂ ਦੀ ਪਾਰੀ ਖੇਡੀ। ਭਾਰਤ ਨੇ ਇਹ ਮੈਚ 16 ਦੌੜਾਂ ਨਾਲ ਜਿੱਤ ਕੇ ਤਿੰਨ ਮੈਚਾਂ ਦੀ ਲੜੀ ਵਿੱਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਇਸ ਤੋਂ ਪਹਿਲਾਂ ਕੋਹਲੀ ਨੂੰ ਵੈਸਟਇੰਡੀਜ਼ ਖਿਲਾਫ ਕੈਰੇਬੀਅਨ ਦੇਸ਼ਾਂ 'ਚ ਖੇਡੀ ਗਈ ਵਨਡੇ ਅਤੇ ਟੀ-20 ਸੀਰੀਜ਼ ਤੋਂ ਆਖਰੀ ਵਾਰ ਆਰਾਮ ਦਿੱਤਾ ਗਿਆ ਸੀ। ਫਿਰ ਆਰਾਮ ਦਿੱਤੇ ਜਾਣ 'ਤੇ ਸਵਾਲ ਉਠਾਏ ਗਏ ਕਿਉਂਕਿ ਉਹ ਉਸ ਸਮੇਂ ਚੰਗੀ ਫਾਰਮ 'ਚ ਨਹੀਂ ਚੱਲ ਰਿਹਾ ਸੀ।