ਪੰਜਾਬ

punjab

ETV Bharat / sports

ਵਿਰਾਟ ਕੋਹਲੀ ਨੇ ਪ੍ਰੈੱਸ ਕਾਨਫ਼ਰੰਸ 'ਚ ਸੌਰਵ ਗਾਂਗੁਲੀ ਦੇ ਬਿਆਨ ਦਾ ਕੀਤਾ ਖੰਡਨ - ਟੀਮ ਇੰਡੀਆ ਦੀ ਕਪਤਾਨੀ

ਵਿਰਾਟ ਕੋਹਲੀ ਨੇ ਕਿਹਾ, ਵਨਡੇ ਕਪਤਾਨੀ ਤੋਂ ਹਟਾਉਣ ਤੋਂ ਪਹਿਲਾਂ ਕੋਈ ਗੱਲ ਨਹੀਂ ਕੀਤੀ ਗਈ ਸੀ। ਪਰ ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਕਿਹਾ ਸੀ ਕਿ ਇਸ ਬਾਰੇ ਵਿਰਾਟ ਕੋਹਲੀ ਨਾਲ ਗੱਲ ਕੀਤੀ ਗਈ ਸੀ।

ਵਿਰਾਟ ਕੋਹਲੀ ਦੀ ਪ੍ਰੈੱਸ ਕਾਨਫ਼ਰੰਸ
ਵਿਰਾਟ ਕੋਹਲੀ ਦੀ ਪ੍ਰੈੱਸ ਕਾਨਫ਼ਰੰਸ

By

Published : Dec 15, 2021, 5:09 PM IST

Updated : Dec 15, 2021, 5:23 PM IST

ਹੈਦਰਾਬਾਦ: ਵਿਰਾਟ ਕੋਹਲੀ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਟੀਮ ਇੰਡੀਆ ਦੀ ਕਪਤਾਨੀ ਦਾ ਵਿਵਾਦ ਹੋਰ ਵੱਧ ਗਿਆ ਹੈ। ਦੱਖਣੀ ਅਫ਼ਰੀਕਾ ਰਵਾਨਾ ਹੋਣ ਤੋਂ ਪਹਿਲਾਂ ਟੈਸਟ ਟੀਮ ਦੇ ਕਪਤਾਨ ਕੋਹਲੀ ਨੇ ਬੁੱਧਵਾਰ ਨੂੰ ਪ੍ਰੈੱਸ ਕਾਨਫ਼ਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਈ ਤੱਥਾਂ ਦਾ ਖੁਲਾਸਾ ਕੀਤਾ ਹੈ।

ਕੋਹਲੀ ਨੇ ਕਿਹਾ, ਟੀ-20 ਦੀ ਕਪਤਾਨੀ ਛੱਡਣ 'ਤੇ ਕਿਸੇ ਨੂੰ ਕੋਈ ਸਮੱਸਿਆ ਨਹੀਂ ਹੈ। ਮੈਨੂੰ ਕਪਤਾਨੀ ਨਾ ਛੱਡਣ ਲਈ ਨਹੀਂ ਕਿਹਾ ਗਿਆ ਸੀ। ਵਿਰਾਟ ਦਾ ਇਹ ਬਿਆਨ ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਦੇ ਉਸ ਬਿਆਨ ਦੇ ਬਿਲਕੁਲ ਉਲਟ ਹੈ, ਜਿਸ ਵਿੱਚ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਖੁਦ ਵਿਰਾਟ ਨੂੰ ਕਪਤਾਨੀ ਨਾ ਛੱਡਣ ਦੀ ਅਪੀਲ ਕੀਤੀ ਸੀ।

ਵਿਰਾਟ ਕੋਹਲੀ ਨੇ ਕਿਹਾ, ਮੈਂ ਪਹਿਲਾਂ ਬੀਸੀਸੀਆਈ ਨੂੰ ਟੀ-20 ਕਪਤਾਨੀ ਛੱਡਣ ਬਾਰੇ ਦੱਸਿਆ ਸੀ। ਇਸ ਨੂੰ ਵੀ ਖੂਬ ਹੁੰਗਾਰਾ ਮਿਲਿਆ। ਮੇਰੇ ਇਸ ਫ਼ੈਸਲੇ ਤੋਂ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਹੋਈ। ਮੈਨੂੰ ਇਹ ਨਹੀਂ ਕਿਹਾ ਗਿਆ ਸੀ ਕਿ ਤੁਹਾਨੂੰ ਟੀ-20 ਦੀ ਕਪਤਾਨੀ ਨਹੀਂ ਛੱਡਣੀ ਚਾਹੀਦੀ, ਪਰ ਇਸ ਦੀ ਤਾਰੀਫ਼ ਹੋਈ। ਫਿਰ ਮੈਂ ਇਹ ਵੀ ਕਿਹਾ ਸੀ, ਮੈਂ ਵਨਡੇ-ਟੈਸਟ ਦੀ ਕਪਤਾਨੀ ਕਰਨਾ ਚਾਹਾਂਗਾ, ਜੇਕਰ ਚੋਣਕਾਰਾਂ ਦਾ ਕੋਈ ਹੋਰ ਫ਼ੈਸਲਾ ਨਹੀਂ ਹੈ, ਤਾਂ ਮੈਂ ਇਹ ਵਿਕਲਪ ਵੀ ਦਿੱਤਾ ਸੀ ਕਿ ਜੇਕਰ ਉਹ ਕੁਝ ਹੋਰ ਸੋਚਦੇ ਹਨ ਤਾਂ ਇਹ ਉਨ੍ਹਾਂ ਦਾ ਫ਼ੈਸਲਾ ਹੈ।

ਵਿਰਾਟ ਕੋਹਲੀ ਦੇ ਇਸ ਬਿਆਨ ਤੋਂ ਬਿਲਕੁੱਲ ਵੱਖ BCCI ਪ੍ਰਧਾਨ ਸੌਰਵ ਗਾਂਗੁਲੀ ਨੇ ਵਿਰਾਟ ਕੋਹਲੀ ਨੂੰ ਕਪਤਾਨੀ ਤੋਂ ਹਟਾਏ ਜਾਣ 'ਤੇ ਪਹਿਲੀ ਪ੍ਰਤੀਕਿਰਿਆ ਦਿੱਤੀ ਹੈ। ਸੌਰਭ ਨੇ ਕਿਹਾ ਸੀ, ਅਸੀਂ ਵਿਰਾਟ ਕੋਹਲੀ ਨੂੰ ਟੀ-20 ਦੀ ਕਪਤਾਨੀ ਨਾ ਛੱਡਣ ਲਈ ਕਿਹਾ ਸੀ। ਸੌਰਵ ਗਾਂਗੁਲੀ ਨੇ ਇਕ ਇੰਟਰਵਿਊ 'ਚ ਕਿਹਾ ਸੀ, ਮੈਂ ਖੁਦ ਵਿਰਾਟ ਕੋਹਲੀ ਨੂੰ ਕਿਹਾ ਸੀ ਕਿ ਉਹ ਟੀ-20 ਦੀ ਕਪਤਾਨੀ ਨਾ ਛੱਡੇ।

ਉਹ ਕੰਮ ਦੇ ਬੋਝ ਕਾਰਨ ਅਜਿਹਾ ਕਰਨਾ ਚਾਹੁੰਦਾ ਸੀ, ਇਸ ਵਿੱਚ ਕੁੱਝ ਵੀ ਗਲਤ ਨਹੀਂ ਹੈ, ਉਹ ਲੰਬੇ ਸਮੇਂ ਤੋਂ ਭਾਰਤੀ ਟੀਮ ਦਾ ਸਭ ਤੋਂ ਵੱਡਾ ਖਿਡਾਰੀ ਰਿਹਾ ਹੈ। ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਇਸੇ ਇੰਟਰਵਿਊ ਵਿੱਚ ਕਿਹਾ, ਇਸ ਤੋਂ ਬਾਅਦ ਬੀਸੀਸੀਆਈ ਅਤੇ ਚੋਣਕਾਰਾਂ ਨੇ ਫੈਸਲਾ ਕੀਤਾ ਸੀ ਕਿ ਸਫੇਦ ਗੇਂਦ ਕ੍ਰਿਕਟ ਵਿੱਚ ਇੱਕ ਹੀ ਕਪਤਾਨ ਹੋਣਾ ਚਾਹੀਦਾ ਹੈ, ਇਸ ਲਈ ਇਹ ਫ਼ੈਸਲਾ ਲਿਆ ਗਿਆ ਹੈ।

ਬੁੱਧਵਾਰ ਨੂੰ ਵਿਰਾਟ ਕੋਹਲੀ ਨੇ ਪ੍ਰੈੱਸ ਕਾਨਫਰੰਸ 'ਚ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਵਨਡੇ ਦੀ ਕਪਤਾਨੀ ਤੋਂ ਹਟਾਉਣ ਦਾ ਫੈਸਲਾ ਕਿਵੇਂ ਦੱਸਿਆ ਗਿਆ। ਕੋਹਲੀ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ, ਮੈਨੂੰ ਚੋਣ ਮੀਟਿੰਗ ਤੋਂ ਡੇਢ ਘੰਟਾ ਪਹਿਲਾਂ 8 ਦਸੰਬਰ ਨੂੰ ਬੁਲਾਇਆ ਗਿਆ ਸੀ। ਟੀ-20 ਦੀ ਕਪਤਾਨੀ ਛੱਡਣ ਤੋਂ ਬਾਅਦ ਮੈਂ ਕਪਤਾਨੀ ਦੇ ਵਿਸ਼ੇ 'ਤੇ ਕੋਈ ਗੱਲ ਨਹੀਂ ਕੀਤੀ। ਬੈਠਕ 'ਚ ਮੁੱਖ ਚੋਣਕਾਰਾਂ ਨੇ ਮੇਰੇ ਨਾਲ ਟੈਸਟ ਟੀਮ 'ਤੇ ਚਰਚਾ ਕੀਤੀ, ਜਿਸ 'ਤੇ ਦੋਵੇਂ ਧਿਰਾਂ ਸਹਿਮਤ ਹੋ ਗਈਆਂ। ਵੀਡੀਓ ਕਾਲ ਖਤਮ ਹੋਣ ਤੋਂ ਪਹਿਲਾਂ ਮੈਨੂੰ ਦੱਸਿਆ ਗਿਆ ਕਿ ਚੋਣਕਾਰਾਂ ਨੇ ਫੈਸਲਾ ਕੀਤਾ ਹੈ ਕਿ ਤੁਸੀਂ ਹੁਣ ਵਨਡੇ ਕਪਤਾਨ ਨਹੀਂ ਰਹੋਗੇ, ਜਿਸ 'ਤੇ ਮੈਂ ਠੀਕ ਕਿਹਾ।

ਜ਼ਿਕਰਯੋਗ ਹੈ ਕਿ ਟੀ-20 ਵਿਸ਼ਵ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਰਾਟ ਕੋਹਲੀ ਨੇ ਟੀ-20 ਦੀ ਕਪਤਾਨੀ ਛੱਡਣ ਦਾ ਐਲਾਨ ਕਰ ਦਿੱਤਾ ਸੀ। ਨਿਊਜ਼ੀਲੈਂਡ ਸੀਰੀਜ਼ 'ਚ ਰੋਹਿਤ ਸ਼ਰਮਾ ਨੂੰ ਟੀ-20 ਦੀ ਕਮਾਨ ਸੌਂਪੀ ਗਈ ਸੀ। ਪਰ ਜਦੋਂ ਦੱਖਣੀ ਅਫ਼ਰੀਕਾ ਦੌਰੇ ਲਈ ਟੈਸਟ ਟੀਮ ਦਾ ਐਲਾਨ ਕੀਤਾ ਗਿਆ ਤਾਂ ਕਿਹਾ ਗਿਆ ਕਿ ਵਿਰਾਟ ਕੋਹਲੀ ਨੂੰ ਵਨਡੇ ਕਪਤਾਨ ਦੇ ਅਹੁੱਦੇ ਤੋਂ ਹਟਾ ਕੇ ਰੋਹਿਤ ਸ਼ਰਮਾ ਨੂੰ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ।

ਇਹ ਵੀ ਪੜੋ:- ਮਹਿਲਾ ਵਨਡੇ ਵਿਸ਼ਵ ਕੱਪ: India ਦਾ ਪਹਿਲਾ ਮੈਚ 6 ਮਾਰਚ ਨੂੰ Pakistan ਨਾਲ

Last Updated : Dec 15, 2021, 5:23 PM IST

ABOUT THE AUTHOR

...view details