ਚੰਡੀਗੜ੍ਹ:ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਆਪਣੇ ਸ਼ਾਨਦਾਰ ਪ੍ਰਦਰਸ਼ਨ ਕਾਰਨ ਸਾਰਿਆਂ ਦੇ ਚਹੇਤੇ ਬਣੇ ਹੋਏ ਹਨ। ਕਿੰਗ ਕੋਹਲੀ ਇੱਕ ਅਜਿਹਾ ਖਿਡਾਰੀ ਹੈ ਜੋ ਆਪਣੀ ਬੱਲੇਬਾਜ਼ੀ ਨਾਲ ਕਰੋੜਾਂ ਲੋਕਾਂ ਦੇ ਦਿਲਾਂ ਨੂੰ ਛੂਹ ਲੈਂਦਾ ਹੈ। ਕੋਹਲੀ ਨੇ ਆਪਣੀ ਬੱਲੇਬਾਜ਼ੀ ਨਾਲ ਟੀਮ ਇੰਡੀਆ ਨੂੰ ਕਈ ਅਹਿਮ ਮੌਕਿਆਂ 'ਤੇ ਜਿੱਤ ਦਿਵਾਈ ਹੈ। ਕੋਹਲੀ ਮੈਦਾਨ 'ਤੇ ਹਮੇਸ਼ਾ ਨੰਬਰ ਇਕ ਰਹੇ ਹਨ, ਪਰ ਹੁਣ ਮੈਦਾਨ ਦੇ ਬਾਹਰ ਵੀ ਕਿੰਗ ਕੋਹਲੀ ਦਾ ਰਾਜ ਬਰਕਰਾਰ ਹੈ। ਪਿਛਲੇ ਸਾਲ 2022 ਦੀ ਗੱਲ ਕਰੀਏ ਤਾਂ ਇਸ 'ਚ ਕੋਹਲੀ ਸਭ ਤੋਂ ਜ਼ਿਆਦਾ ਪਸੰਦ ਕੀਤੇ ਜਾਣ ਵਾਲੇ ਕ੍ਰਿਕਟਰ ਰਹੇ ਹਨ।
ਵਿਰਾਟ ਕੋਹਲੀ ਦੀ ਸੋਸ਼ਲ ਮੀਡੀਆ 'ਤੇ ਕਾਫੀ ਫੈਨ ਫਾਲੋਇੰਗ ਹੈ, ਕੋਹਲੀ ਨੂੰ ਇੰਸਟਾਗ੍ਰਾਮ 'ਤੇ 23 ਕਰੋੜ ਤੋਂ ਜ਼ਿਆਦਾ ਲੋਕ ਫਾਲੋ ਕਰਦੇ ਹਨ। ਕਿੰਗ ਕੋਹਲੀ ਦਾ ਇਹ ਰਿਕਾਰਡ ਕਿਸੇ ਵੀ ਕ੍ਰਿਕਟਰ ਦਾ ਸਭ ਤੋਂ ਵੱਡਾ ਰਿਕਾਰਡ ਹੈ। ਉਨ੍ਹਾਂ ਦੀ ਫੈਨ ਫਾਲੋਇੰਗ ਦੇਖਣ ਯੋਗ ਹੈ, ਤੁਹਾਨੂੰ ਦੱਸ ਦੇਈਏ ਕਿ ਵਿਰਾਟ ਕੋਹਲੀ IPL 'ਚ ਰਾਇਲ ਚੈਲੇਂਜਰਸ ਬੈਂਗਲੁਰੂ ਲਈ ਖੇਡਦੇ ਹਨ। ਕੋਹਲੀ ਦੀ ਵਜ੍ਹਾ ਨਾਲ ਉਨ੍ਹਾਂ ਦੇ ਪ੍ਰਸ਼ੰਸਕ ਵੀ ਆਰਸੀਬੀ ਨੂੰ ਕਾਫੀ ਪਸੰਦ ਕਰਦੇ ਹਨ। ਵਿਰਾਟ ਕੋਹਲੀ ਦੀ ਤਰ੍ਹਾਂ, RCB ਵੀ ਇੰਸਟਾਗ੍ਰਾਮ 'ਤੇ ਸਾਲ 2022 ਵਿਚ ਦੁਨੀਆਂ ਦੀ ਸਭ ਤੋਂ ਮਸ਼ਹੂਰ ਕ੍ਰਿਕਟ ਟੀਮ ਰਹੀ ਹੈ। ਕੋਹਲੀ ਨੇ ਆਪਣੇ ਆਈਪੀਐਲ ਕਰੀਅਰ ਦੀ ਸ਼ੁਰੂਆਤ ਆਰਸੀਬੀ ਨਾਲ ਕੀਤੀ ਸੀ। ਇਸ ਦੇ ਨਾਲ ਹੀ ਕਿੰਗ ਕੋਹਲੀ ਅਜੇ ਵੀ ਰਾਇਲ ਚੈਲੇਂਜਰਸ ਬੈਂਗਲੁਰੂ ਲਈ ਖੇਡਦੇ ਹਨ।