ਨਵੀਂ ਦਿੱਲੀ:ਭਾਰਤੀ ਕ੍ਰਿਕਟ ਟੀਮ ਦੇ ਸਟਾਰ ਖਿਡਾਰੀ ਵਿਰਾਟ ਕੋਹਲੀ ਨੇ ਇੱਕ ਹੋਰ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਵਿਰਾਟ ਕੋਹਲੀ ਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ 25000 ਦੌੜਾਂ ਬਣਾਉਣ ਦਾ ਅੰਕੜਾ ਪਾਰ ਕਰ ਲਿਆ ਹੈ। ਵਿਰਾਟ ਕੋਹਲੀ ਨੇ ਇਹ ਉਪਲਬਧੀ ਆਸਟ੍ਰੇਲੀਆ ਖਿਲਾਫ ਦਿੱਲੀ 'ਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਦੀ ਦੂਜੀ ਪਾਰੀ 'ਚ ਹਾਸਲ ਕੀਤੀ।
ਸਚਿਨ ਤੇਂਦੁਲਕਰ ਤੇ ਰਿੱਕੀ ਪੌਂਟਿੰਗ ਨੂੰ ਛੱਡਿਆ ਪਿੱਛੇ :ਵਿਰਾਟ ਕੋਹਲੀ ਸਭ ਤੋਂ ਘੱਟ ਅੰਤਰਰਾਸ਼ਟਰੀ ਕ੍ਰਿਕਟ ਮੈਚਾਂ ਵਿੱਚ ਇਹ ਉਪਲਬਧੀ ਹਾਸਲ ਕਰਨ ਵਾਲਾ ਖਿਡਾਰੀ ਬਣ ਗਿਆ ਹੈ। ਅੰਤਰਰਾਸ਼ਟਰੀ ਕ੍ਰਿਕਟ 'ਚ ਸਭ ਤੋਂ ਤੇਜ਼ 25000 ਦੌੜਾਂ ਬਣਾਉਣ ਵਾਲੇ ਖਿਡਾਰੀਆਂ 'ਚ ਵਿਰਾਟ ਕੋਹਲੀ ਦਾ ਨਾਂ ਸਭ ਤੋਂ ਅੱਗੇ ਹੋ ਗਿਆ ਹੈ। ਇਸ ਦੌਰਾਨ ਕੋਹਲੀ ਨੇ ਸਚਿਨ ਤੇਂਦੁਲਕਰ ਅਤੇ ਰਿਕੀ ਪੌਂਟਿੰਗ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਵਿਰਾਟ ਕੋਹਲੀ ਨੇ ਸਚਿਨ ਤੇਂਦੁਲਕਰ ਅਤੇ ਰਿਕੀ ਪੌਂਟਿੰਗ ਤੋਂ ਘੱਟ ਪਾਰੀਆਂ ਵਿੱਚ ਇਹ ਵੱਡਾ ਰਿਕਾਰਡ ਦਰਜ ਕੀਤਾ ਹੈ।
ਕੁੱਲ ਪਾਰੀਆਂ