ਨਵੀਂ ਦਿੱਲੀ: ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ RCB ਪੋਡਕਾਸਟ ਵਿੱਚ ਕਈ ਰਾਜ਼ ਖੋਲ੍ਹੇ ਹਨ। ਪਰ ਕੋਹਲੀ ਨੇ ਗੱਲਬਾਤ 'ਚ ਕੁਝ ਅਜਿਹਾ ਕਹਿ ਦਿੱਤਾ ਜਿਸ ਨੇ ਸੋਸ਼ਲ ਮੀਡੀਆ 'ਤੇ ਹਲਚਲ ਵਧਾ ਦਿੱਤੀ ਹੈ। ਇਸ ਇੰਟਰਵਿਊ 'ਚ ਕਿੰਗ ਕੋਹਲੀ ਨੇ ICC ਟਰਾਫੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਕੋਹਲੀ ਦੀ ਕਪਤਾਨੀ ਵਾਲੀ ਟੀਮ ਇੰਡੀਆ ਨੇ ਇਕ ਵੀ ਆਈਸੀਸੀ ਟਰਾਫੀ ਨਹੀਂ ਜਿੱਤੀ ਹੈ। ਪਰ ਕੋਹਲੀ ਇਸ ਗੱਲ ਤੋਂ ਦੁਖੀ ਨਹੀਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਸਾਬਕਾ ਦਿੱਗਜ ਭਾਰਤੀ ਖਿਡਾਰੀ ਸਚਿਨ ਤੇਂਦੁਲਕਰ 'ਤੇ ਵੀ ਵਿਅੰਗ ਕੱਸਿਆ ਹੈ। ਕੋਹਲੀ ਨੇ ਸਚਿਨ ਤੇਂਦੁਲਕਰ ਦੀ ਉਦਾਹਰਣ ਦੇ ਕੇ ਟ੍ਰੋਲ ਕਰਨ ਵਾਲਿਆਂ ਨੂੰ ਜਵਾਬ ਦਿੱਤਾ ਹੈ।
RCB ਨੇ ਇੱਕ ਪੋਡਕਾਸਟ ਸੀਰੀਜ਼ ਸ਼ੇਅਰ ਕੀਤੀ ਹੈ। ਇਸ ਪੋਡਕਾਸਟ ਵਿੱਚ ਕਿੰਗ ਕੋਹਲੀ ਤੋਂ ਪੁੱਛਿਆ ਗਿਆ ਕਿ ਕੀ ਤੁਹਾਨੂੰ ਆਈਸੀਸੀ ਟਰਾਫੀ ਨਾ ਜਿੱਤਣ ਦਾ ਕੋਈ ਦੁੱਖ ਹੈ। ਇਸ ਦੇ ਜਵਾਬ 'ਚ ਵਿਰਾਟ ਕੋਹਲੀ ਨੇ ਵੱਡੀ ਗੱਲ ਕਹੀ। ਉਸਨੇ ਕਿਹਾ ਕਿ ਉਸਨੇ 2017 ਦੀ ਚੈਂਪੀਅਨਜ਼ ਟਰਾਫੀ, 2019 ਵਿਸ਼ਵ ਕੱਪ, 2021 ਵਿਸ਼ਵ ਟੈਸਟ ਚੈਂਪੀਅਨਸ਼ਿਪ, 2022 ਟੀ-20 ਵਿਸ਼ਵ ਕੱਪ ਵਿੱਚ ਟੀਮ ਇੰਡੀਆ ਦੀ ਕਪਤਾਨੀ ਕੀਤੀ ਹੈ। ਵਿਰਾਟ ਕੋਹਲੀ ਨੇ ਕਿਹਾ ਕਿ ਟੀਮ ਇੰਡੀਆ ਨੂੰ ਚੈਂਪੀਅਨਸ ਟਰਾਫੀ ਦੇ ਫਾਈਨਲ, ਵਿਸ਼ਵ ਕੱਪ ਦੇ ਸੈਮੀਫਾਈਨਲ ਅਤੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਤੱਕ ਪਹੁੰਚਾਉਣ ਤੋਂ ਬਾਅਦ ਵੀ ਲੋਕਾਂ ਨੇ ਉਸ ਨੂੰ ਅਸਫਲ ਕਪਤਾਨ ਕਿਹਾ ਹੈ। ਕੀ ਇਹ ਹਮੇਸ਼ਾ ਜਿੱਤਣ ਲਈ ਖੇਡਿਆ ਜਾਂਦਾ ਹੈ?