ਪੰਜਾਬ

punjab

ETV Bharat / sports

ਵਿਰਾਟ ਦੀ ਦੀਵਾਨੀ ਹੈ PAK ਖਿਡਾਰੀ ਦੀ ਪਤਨੀ, ਭਾਰਤ ਨਾਲ ਹੈ ਖਾਸ ਰਿਸ਼ਤਾ

ਭਾਰਤੀ ਕ੍ਰਿਕਟ ਟੀਮ (Indian Cricket Team) ਦੇ ਕਪਤਾਨ ਵਿਰਾਟ ਕੋਹਲੀ ਦੀ ਪ੍ਰਸਿੱਧੀ ਦੁਨੀਆ ਭਰ ਵਿੱਚ ਹੈ। ਹਰ ਕ੍ਰਿਕਟ ਪ੍ਰਸ਼ੰਸਕ ਕੋਹਲੀ ਦੀ ਬੱਲੇਬਾਜ਼ੀ ਅਤੇ ਖੇਡਣ ਦੇ ਉਨ੍ਹਾਂ ਦੇ ਜਨੂੰਨ ਨੂੰ ਸਲਾਮ ਕਰਦਾ ਹੈ। ਅਜਿਹੇ ਵਿੱਚ ਵਿਰਾਟ ਦੇ ਪ੍ਰਸ਼ੰਸਕਾਂ ਦੀ ਸੂਚੀ ਵਿੱਚ ਸ਼ਾਮੀਆ ਆਰਜ਼ੂ ਦਾ ਨਾਮ ਵੀ ਸ਼ਾਮਲ ਹੈ।

ਵਿਰਾਟ ਦੀ ਦੀਵਾਨੀ ਹੈ PAK ਖਿਡਾਰੀ ਦੀ ਪਤਨੀ, ਭਾਰਤ ਨਾਲ ਹੈ ਖਾਸ ਰਿਸ਼ਤਾ
ਵਿਰਾਟ ਦੀ ਦੀਵਾਨੀ ਹੈ PAK ਖਿਡਾਰੀ ਦੀ ਪਤਨੀ, ਭਾਰਤ ਨਾਲ ਹੈ ਖਾਸ ਰਿਸ਼ਤਾ

By

Published : Oct 24, 2021, 3:09 PM IST

ਹੈਦਰਾਬਾਦ: ਹਰ ਕ੍ਰਿਕਟ ਪ੍ਰਸ਼ੰਸਕ ਵਿਰਾਟ ਕੋਹਲੀ (Virat Kohli) ਦੀ ਬੱਲੇਬਾਜ਼ੀ ਅਤੇ ਖੇਡਣ ਦੇ ਜਨੂੰਨ ਨੂੰ ਸਲਾਮ ਕਰਦਾ ਹੈ। ਉਸਦੀ ਚੰਗੀ ਦਿੱਖ ਔਰਤਾਂ ਵਿੱਚ ਵੀ ਬਹੁਤ ਮਸ਼ਹੂਰ ਹੈ। ਪਾਕਿਸਤਾਨ (Pakistan) ਵਿੱਚ ਵੀ ਕੋਹਲੀ ਦੇ ਬਹੁਤ ਪ੍ਰਸ਼ੰਸਕ ਹਨ। ਸ਼ਾਮੀਆ ਆਰਜ਼ੂ (Shamia Arzoo) ਦਾ ਨਾਂ ਵੀ ਵਿਰਾਟ ਦੇ ਪ੍ਰਸ਼ੰਸਕਾਂ ਦੀ ਸੂਚੀ ਵਿੱਚ ਸ਼ਾਮਿਲ ਹੈ। ਸ਼ਾਮੀਆ ਪਾਕਿਸਤਾਨੀ ਤੇਜ਼ ਗੇਂਦਬਾਜ਼ ਹਸਨ ਅਲੀ ਦੀ ਪਤਨੀ ਹੈ, ਉਹ ਬਤੌਰ ਬੱਲੇਬਾਜ਼ ਕੋਹਲੀ ਨੂੰ ਬਹੁਤ ਪਸੰਦ ਕਰਦੀ ਹੈ।

PAK ਖਿਡਾਰੀ ਦੀ ਪਤਨੀ

ਭਾਰਤ ਦੇ ਹਰਿਆਣਾ (Haryana of India) ਦੀ ਰਹਿਣ ਵਾਲੀ ਸ਼ਾਮੀਆ ਨੇ ਪਾਕਿਸਤਾਨ (Pakistan) ਦੇ ਤੇਜ਼ ਗੇਂਦਬਾਜ਼ ਹਸਨ ਅਲੀ (Bowler Hasan Ali) ਨਾਲ ਵਿਆਹ ਕੀਤਾ ਹੈ। ਕੁਝ ਸਾਲ ਪਹਿਲਾਂ ਦੋਵੇਂ ਦੁਬਈ ਵਿੱਚ ਮਿਲੇ ਅਤੇ ਇੱਕ ਦੂਜੇ ਦੇ ਨਾਲ ਸਮਾਂ ਬਿਤਾਉਣਾ ਸ਼ੁਰੂ ਕੀਤਾ ਅਤੇ ਬਾਅਦ ਵਿੱਚ ਇੱਕ ਦੂਜੇ ਦੇ ਬਣ ਗਏ। ਆਰਜ਼ੂ ਨੇ ਇੱਕ ਇੰਸਟਾਗ੍ਰਾਮ ਸੈਸ਼ਨ ਦੌਰਾਨ ਇਸ ਗੱਲ ਦਾ ਖੁਲਾਸਾ ਕੀਤਾ ਸੀ, ਵਿਰਾਟ ਕੋਹਲੀ ਉਨ੍ਹਾਂ ਦੇ ਪਸੰਦੀਦਾ ਬੱਲੇਬਾਜ਼ ਹਨ ਅਤੇ ਉਹ ਉਨ੍ਹਾਂ ਦੀ ਪ੍ਰਸ਼ੰਸਕ ਹੈ।

ਇਹ ਵੀ ਪੜ੍ਹੋ:ਟੀ-20 ਵਿਸ਼ਵ ਕੱਪ: ਭਾਰਤ ਤੇ ਪਾਕਿਸਤਾਨ ਵਿਚਾਲੇ ਮਹਾ ਮੁਕਾਬਲਾ, ਜਾਣੋ ਕੀ ਰਹੇਗਾ ਖ਼ਾਸ

ਸ਼ਾਮੀਆ ਨੇ ਇਹ ਖੁਲਾਸਾ ਇੰਸਟਾਗ੍ਰਾਮ (Instagram) 'ਤੇ ਆਪਣੇ ਪ੍ਰਸ਼ੰਸਕਾਂ ਦੇ ਪ੍ਰਸ਼ਨਾਂ ਦੇ ਉੱਤਰ ਦਿੰਦੇ ਹੋਏ ਕੀਤਾ। ਇੱਕ ਦਰਸ਼ਕ ਨੇ ਉਸਨੂੰ ਪੁੱਛਿਆ ਤੁਹਾਡਾ ਮਨਪਸੰਦ ਗੇਂਦਬਾਜ਼ ਹਸਨ ਅਲੀ ਹੋਵੇਗਾ, ਪਰ ਉਸਦਾ ਪਸੰਦੀਦਾ ਬੱਲੇਬਾਜ਼ ਕੌਣ ਹੈ? ਇਸ 'ਤੇ ਉਸ ਨੇ ਵਿਰਾਟ ਕੋਹਲੀ ਦਾ ਨਾਂ ਲਿਖਿਆ ਸੀ।

PAK ਖਿਡਾਰੀ ਦੀ ਪਤਨੀ

ਦੱਸ ਦੇਈਏ ਕਿ ਭਾਰਤ ਅਤੇ ਪਾਕਿਸਤਾਨ (India and Pakistan) ਦੇ ਵਿੱਚ ਅੱਜ ਸ਼ਾਮ ਮਹਾਂਮੁਕਾਬਾਲਾ ਦੁਬਈ ਦੇ ਗਰਾਂਉਡ 'ਚ ਖੇਡਿਆ ਜਾਵੇਗ। ਸ਼ਾਮੀਆ ਦੇ ਪਤੀ ਅਤੇ ਪਾਕਿਸਤਾਨ ਟੀਮ ਦੇ ਤੇਜ਼ ਗੇਂਦਬਾਜ਼ ਹਸਨ ਅਲੀ ਨੂੰ ਵੀ ਮੈਚ ਵਿੱਚ ਹਿੱਸਾ ਲੈਂਦੇ ਦੇਖਿਆ ਜਾ ਸਕਦਾ ਹੈ। ਉਸ ਨੂੰ ਪਾਕਿਸਤਾਨ ਦੇ ਆਖਰੀ 12 ਖਿਡਾਰੀਆਂ ਵਿੱਚ ਚੁਣਿਆ ਗਿਆ ਹੈ।

ਫਿਲਹਾਲ ਭਾਰਤ ਦੇ ਖਿਲਾਫ਼ ਹਸਨ ਦਾ ਰਿਕਾਰਡ ਖਾਸ ਨਹੀਂ ਰਿਹਾ ਹੈ। ਏਸ਼ੀਆ ਕੱਪ 2018 ਦੇ ਦੋਵੇਂ ਮੈਚਾਂ ਅਤੇ ਵਿਸ਼ਵ ਕੱਪ 2019 ਦੇ ਲੀਗ ਪੜਾਅ ਦੇ ਮੈਚਾਂ ਵਿੱਚ ਭਾਰਤੀ ਬੱਲੇਬਾਜ਼ਾਂ (Indian batsmen) ਨੇ ਹਸਨ ਅਲੀ (Hassan Ali) ਨੂੰ ਜਮ ਕੇ ਧੁਲਾਈ ਕੀਤੀ ਸੀ।

ਇਹ ਵੀ ਪੜ੍ਹੋ:ਟੀ-20 ਵਿਸ਼ਵ ਕੱਪ: ਇੰਗਲੈਂਡ ਨੇ ਵੈਸਟਇੰਡੀਜ਼ ਨੂੰ 6 ਵਿਕਟਾਂ ਨਾਲ ਹਰਾਇਆ

ABOUT THE AUTHOR

...view details