ਨਾਗਪੁਰ : ਭਾਰਤ ਅਤੇ ਆਸਟਰੇਲੀਆ ਦੇ ਵਿਚਕਾਰ ਖੇਡੀ ਜਾ ਰਹੀ ਚਾਰ ਮੈਚਾਂ ਦੀ ਬਾਰਡਰ ਗਵਾਸਕਰ ਟੈਸਟ ਸੀਰੀਜ਼ ਦਾ ਪਹਿਲਾ ਮੈਚ 9 ਫਰਵਰੀ ਤੋਂ ਨਾਗਪੁਰ ਵਿੱਚ ਖੇਡਿਆ ਜਾਵੇਗਾ। ਵਿਦਰਭ ਕ੍ਰਿਕੇਟ ਐਸੋਸੀਏਸ਼ਨ (ਵੀ.ਸੀ.ਏ.) ਦੇ ਮੈਦਾਨ 'ਤੇ ਖੇਡੇ ਜਾਣ ਵਾਲੇ ਮੈਚ ਤੋਂ ਪਹਿਲਾਂ ਕਈ ਤਰ੍ਹਾਂ ਦੇ ਵਿਵਾਦ ਸਾਹਮਣੇ ਆ ਰਹੇ ਹਨ।
ਸੂਤਰਾਂ ਮੁਤਾਬਿਕ ਭਾਰਤੀ ਟੀਮ ਇਹ ਪਿੱਚ ਦੇਖ ਕੇ ਖੁਸ਼ ਨਹੀਂ ਹੋਈ। ਉਹਨਾਂ ਨੇ ਪਿੱਚ 'ਤੇ ਨਰਾਜ਼ਗੀ ਜਤਾਈ ਹੈ ਅਤੇ ਪਿੱਚ ਨੂੰ ਬਦਲਣ ਲਈ ਕਿਹਾ ਗਿਆ ਹੈ। ਜਿਸ ਤੋਂ ਬਾਅਦ 'ਚ ਵਿਦਰਭ ਕ੍ਰਿਕੇਟ ਐਸੋਸੀਏਸ਼ਨ ਮੈਚ ਤੋਂ ਪਹਿਲਾਂ ਕਈ ਬਦਲਾਅ ਕਰਨ ਲਈ ਮਜ਼ਬੂਰ ਹੋ ਗਿਆ।ਕ੍ਰਿਕੇਟ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਪਿੱਚ ਦੇ ਇਲਾਵਾ ਇਸ ਸਟੇਡੀਅਮ ਵਿੱਚ ਸਾਈਟ ਸਕ੍ਰੀਨ ਦੀ ਪੋਜੀਸ਼ਨ ਵੀ ਬਦਲਣੀ ਪਵੇਗੀ। ਇਸ ਦੇ ਨਾਲ ਲਾਈਵ ਟੈਲੀਕਾਸਟ ਕਰਨ ਲਈ ਲਗਾਏ ਕੈਮਰਿਆਂ ਦੀ ਪੋਜੀਸ਼ਨ ਵੀ ਪਿਚ ਦੇ ਹਿਸਾਬ ਨਾਲ ਚੇਂਜ ਕਰਨੀ ਪੈ ਰਿਹਾ ਹੈ।
ਕੋਚ ਨੂੰ ਕਿਉਂ ਪੰਸਦ ਨਹੀਂ ਆਈ ਪਿੱਚ: ਸੂਤਰਾਂ ਦਾ ਮੰਨਣਾ ਹੈ ਕਿ ਜੋ ਪਿੱਚ ਪਹਿਲਾਂ ਤਿਆਰ ਕੀਤੀ ਗਈ ਸੀ ਉਹ ਸਪਿਨ ਗੇਂਦਬਾਜ਼ਾਂ ਲਈ ਮਦਦਗਾਰ ਨਹੀਂ ਦਿਖਾਈ ਦੇ ਰਹੀ ਸੀ। ਇਸੇ ਕਾਰਨ ਭਾਰਤੀ ਖਿਡਾਰੀਆਂ ਨੂੰ ਇਹ ਪਿੱਚ ਰਾਸ ਨਹੀਂ ਸੀ ਆਉਣੀ। ਇਸੇ ਕਾਰਨ ਜਦੋਂ ਰਾਹੁਲ ਦਵ੍ਰਿੜ ਨੇ ਇਸ ਪਿੱਚ ਨੂੰ ਵੇਖਿਆ ਤਾਂ ਉਨਹਾਂ ਨੂੰ ਖੁਸ਼ੀ ਨਹੀਂ ਹੋਈ। ਜਿਸ ਤੋਂ ਬਾਅਦ ਰਾਹੁਲ ਨੇ ਨਵੀਂ ਪਿੱਚ ਤਿਆਰ ਕਰਨ ਦੀ ਗੱਲ ਆਖੀ ਅਤੇ ਉਨ੍ਹਾਂ ਦੀ ਗੱਲ ਮੰਨ ਵੀ ਲਈ ਗਈ। ਪਿੱਚ ਬਦਲਣ ਕਾਰਨ ਹੀ ਹੁਣ ਸਾਈਟ ਸਕ੍ਰੀਨ ਅਤੇ ਕੈਮਰੇ ਦੀ ਦ੍ਰਿਸ਼ਾ ਵੀ ਬਦਲੀ ਜਾ ਰਹੀ ਹੈ।