ਨਵੀਂ ਦਿੱਲੀ :ਚਾਰ ਟੈਸਟ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੁਕਾਬਲੇ ਨੂੰ ਲੈ ਕੇ ਭਾਰਤ ਆਸਟ੍ਰੇਲੀਆ ਦੀ ਟੀਮ ਰਣਨੀਤੀ ਬਣਾਉਣ ਵਿੱਚ ਜੁਟੀ ਹੈ। ਆਸਟ੍ਰੇਲੀਆ ਲਈ ਭਾਰਤ ਵਿਚ ਸੀਰੀਜ਼ ਜਿੱਤਣਾ ਕਦੇ ਆਸਾਨ ਨਹੀਂ ਰਿਹਾ ਹੈ। ਭਾਰਤ ਦਾ ਘਰੇਲੂ ਪਿਚੋਂ 'ਤੇ ਆਸਟ੍ਰੇਲੀਆ ਦੇ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ। ਭਾਰਤ ਦੇ ਕਪਤਾਨ ਰੋਹਿਤ ਸ਼ਰਮਾ ਅਤੇ ਉਪ ਕਪਤਾਨ ਕੇ.ਐੱਲ.ਰਾਹੁਲ ਇਸ ਪ੍ਰਦਰਸ਼ਨ ਨੂੰ ਬਣਾਏ ਰੱਖਣ ਲਈ ਤਿਆਰੀਆ ਵਿੱਚ ਜੁਟੇ ਹਨ।
ਟੀਮ ਇੰਡੀਆ ਦੇ ਉਪ ਕਪਤਾਨ ਕੇ.ਐੱਲ.ਰਾਹੁਲ ਨੇ ਪਲੇਇੰਗ ਇਲੇਵਨ ਅਤੇ ਟੀਮ ਦੀਆਂ ਤਿਆਰੀਆ 'ਤੇ ਚਰਚਾ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਨੂੰ ਦੇਖਦੇ ਹੋਏ ਇਹ ਟੈਸਟ ਸੀਰੀਜ਼ ਸਾਡੇ ਲਈ ਬਹੁਤ ਜ਼ਰੂਰੀ ਹੈ। ਅਸੀ ਇਸਨੂੰ ਹਰ ਹਾਲ ਵਿੱਚ ਜਿੱਤਨਾ ਚਾਹਾਂਗੇ। ਸਾਡੀ ਟੀਮ ਤਿੰਨ ਸਪਿਨ ਗੇਂਦਬਾਜ਼ਾਂ ਦੇ ਨਾਲ ਖੇਡਣ ਦੀ ਯੋਜਨਾ ਬਣਾ ਰਹੀ ਹੈ। ਟੀਮ ਇੰਡੀਆ ਦੀ ਪਲੇਇੰਗ ਇਲੇਵਨ 'ਤੇ ਕੇ.ਐੱਲ.ਰਾਹੁਲ ਨੇ ਦੱਸਿਆ ਕਿ ਸ਼ੁਭਮਨ ਗਿੱਲ ਦੀ ਜਗ੍ਹਾਂ ਪਲੇਇੰਗ ਇਲੇਵਨ ਵਿੱਚ ਤੈਅ ਨਹੀਂ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮੁਸ਼ਕਿਲ ਫੈਸਲਾ ਹੈ।