ਨਵੀਂ ਦਿੱਲੀ: ਦਿੱਲੀ ਕੈਪੀਟਲ ਦੇ ਲੈੱਗ ਸਪਿਨਰ ਅਮਿਤ ਮਿਸ਼ਰਾ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ ਅਤੇ ਉਹ ਹੁਣ ਕੁਆਰੰਟੀਨ ਤੋਂ ਬਾਹਰ ਆ ਗਏ ਹਨ।
ਅਮਿਤ ਉਨ੍ਹਾਂ ਖਿਡਾਰੀਆਂ ਵਿੱਚ ਸ਼ਾਮਲ ਸੀ ਜੋ ਆਈਪੀਐਲ 2021 ਦੌਰਾਨ ਕੋਰੋਨਾ ਪੌਜ਼ੀਟਿਵ ਪਾਏ ਗਏ ਸਨ। ਫਰੈਂਚਾਇਜ਼ੀ ਵਿੱਚ ਕੋਰੋਨਾ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਆਈਪੀਐਲ ਦੇ ਇਸ ਸੀਜ਼ਨ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ।
ਅਮਿਤ ਨੇ ਟਵਿੱਟਰ 'ਤੇ ਸਿਹਤ ਕਰਮਚਾਰੀਆਂ ਨਾਲ ਇੱਕ ਫੋਟੋ ਸਾਂਝੀ ਕਰਦਿਆਂ ਲਿਖਿਆ, "ਸਾਡੇ ਫਰੰਟਲਾਈਨ ਕਰਮਚਾਰੀ ਰਿਅਲ ਹੀਰੋ ਹਨ। ਮੈਂ ਇਨ੍ਹਾਂ ਲੋਕਾਂ ਦੇ ਸਹਿਯੋਗ ਸਦਕਾ ਠੀਕ ਹੋ ਸਕਿਆ। ਅਸੀਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਲੋਕ ਇੰਨੀ ਵੱਡੀ ਕੁਰਬਾਨੀ ਦੇ ਰਹੇ ਹੋ।"