U19 Womens T20 WC :ਮਹਿਲਾ ਅੰਡਰ 19 ਵਰਲਡ ਕੱਪ ਦਾ ਪਹਿਲਾ ਐਡੀਸ਼ਨ 2023 ਵਿੱਚ ਖੇਡਿਆ ਗਿਆ ਸੀ। ਭਾਰਤੀ ਟੀਮ ਨੇ ਮਹਿਲਾ ਅੰਡਰ-19 ਵਿਸ਼ਵ ਕੱਪ ਦੇ ਫਾਈਨਲ ਮੈਚ ਵਿੱਚ ਇੰਗਲੈਂਡ ਨੂੰ ਹਰਾਇਆ। ਭਾਰਤੀ ਟੀਮ ਨੇ ਇਹ ਟੂਰਨਾਮੈਂਟ ਇੰਗਲੈਂਡ ਖਿਲਾਫ ਜਿੱਤਿਆ ਸੀ। ਇਸ ਮੈਚ 'ਚ ਭਾਰਤ ਨੇ 7 ਵਿਕਟਾਂ ਨਾਲ ਵਿਸ਼ਵ ਕੱਪ ਦਾ ਖਿਤਾਬ ਜਿੱਤ ਲਿਆ ਹੈ। ਇਸ ਮੈਚ 'ਚ ਟੀਮ ਇੰਡੀਆ ਨੇ ਪਹਿਲਾਂ ਗੇਂਦਬਾਜ਼ੀ ਕਰਦੇ ਹੋਏ ਇੰਗਲੈਂਡ ਦੀ ਟੀਮ ਨੂੰ 17.1 ਓਵਰਾਂ 'ਚ 68 ਦੌੜਾਂ 'ਤੇ ਆਲ ਆਊਟ ਕਰ ਦਿੱਤਾ।
ਇਸ ਦੇ ਨਾਲ ਹੀ, ਟੀਮ ਇੰਡੀਆ ਨੇ 14 ਓਵਰਾਂ ਵਿੱਚ 3 ਵਿਕਟਾਂ ਗੁਆ ਕੇ ਆਪਣਾ ਟੀਚਾ ਹਾਸਲ ਕਰ ਲਿਆ। ਚੈਂਪੀਅਨ ਬਣਨ ਤੋਂ ਬਾਅਦ ਬੇਟੀਆਂ ਦਾ ਇਕ ਵੱਖਰਾ ਅੰਦਾਜ਼ ਸਾਹਮਣੇ ਆਇਆ ਹੈ।
ਭਾਰਤ ਦੀਆਂ ਧੀਆਂ ਦਾ 'ਕਾਲਾ ਚਸ਼ਮਾ' ਡਾਂਸ ਵਾਇਰਲ :ਭਾਰਤੀ ਮਹਿਲਾ ਹਾਕੀ ਟੀਮ ਦੇ ਸਾਰੇ ਖਿਡਾਰੀਆਂ ਨੇ ਜਿੱਤ ਦੀ ਖੁਸ਼ੀ ਦਾ ਜਸ਼ਨ ਆਪਣੇ ਤਰੀਕੇ ਨਾਲ ਮਨਾਇਆ ਹੈ। ਭਾਰਤ ਦੀ ਚੈਂਪੀਅਨ ਧੀਆਂ ਨੇ 'ਕਾਲਾ ਚਸ਼ਮਾ' ਗੀਤ ਉੱਤੇ ਜੰਮ ਕੇ ਡਾਂਸ ਕੀਤਾ। ਉਨ੍ਹਾਂ ਦਾ ਇਹ ਵੀਡੀਓ ਆਈਸੀਸੀ ਨੇ ਆਪਣੇ ਇੰਸਟਾਗ੍ਰਾਮ ਉੱਤੇ ਵੀ ਸ਼ੇਅਰ ਕੀਤਾ ਹੈ। ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਭਾਰਤੀ ਚੈਂਪੀਅਨ ਧੀਆਂ ਵੱਲੋਂ ਜੰਮ ਕੇ ਜਿੱਤ ਦਾ ਜਸ਼ਨ ਡਾਂਸ ਸਟੈਪ ਕਰਦੇ ਹੋਏ ਮਨਾਇਆ ਗਿਆ ਹੈ। ਉੱਥੇ ਹੀ, ਫੈਨਸ ਵੀ ਉਨ੍ਹਾਂ ਦੀ ਇਸ ਵੀਡੀਓ ਉੱਤੇ ਲਗਾਤਾਰ ਕੁਮੈਂਟ ਕਰਕੇ ਆਪਣਾ ਰਿਐਕਸ਼ਨ ਦੇ ਰਹੇ ਹਨ। ਹੁਣ ਤੱਕ ਇਸ ਵੀਡੀਓ ਦੇ ਕਰੀਬ 2.5 ਲੱਖ ਤੋਂ ਵੱਧ ਲਾਈਕ ਹੋ ਚੁੱਕੇ ਹਨ। ਇਸ ਤੋਂ ਪਹਿਲਾਂ ਲੋਕਾਂ ਨੇ ਇਨ੍ਹਾਂ ਖਿਡਾਰੀਆਂ ਨੇ ਮੈਦਾਨ ਵਿੱਚ ਚੱਕੇ-ਛੋਕੇ ਮਾਰਦੇ ਦੇਖਿਆ ਅਤੇ ਹੁਣ ਜਿੱਤ ਤੋਂ ਬਾਅਦ ਮੈਦਾਨ ਵਿੱਚ ਡਾਂਸ ਕਰਦੇ ਹੋਏ ਵੀ ਦੇਖ ਲਿਆ ਹੈ।
ਫਾਈਨਲ ਮੈਚ ਵਿੱਚ ਇੰਗਲੈਂਡ ਦੇ ਖਿਲਾਫ ਭਾਰਤੀ ਟੀਮ ਦੀ ਬੱਲੇਬਾਜ਼ੀ, ਫੀਲਡਿੰਗ ਅਤੇ ਸ਼ਾਨਦਾਰ ਗੇਂਦਬਾਜ਼ੀ ਦੇਖਣ ਨੂੰ ਮਿਲੀ ਹੈ। ਭਾਰਤ ਨੇ ਪਹਿਲਾਂ ਗੇਂਦਬਾਜ਼ੀ ਕਰਦੇ ਹੋਏ ਇੰਗਲੈਂਡ ਨੂੰ ਜਲਦ ਹੀ ਢੇਰ ਕਰ ਦਿੱਤਾ। ਭਾਰਤੀ ਟੀਮ ਦੀ ਤਿਤਸ ਦਾਸ ਸਾਧੂ ਨੇ 4 ਓਵਰਾਂ ਵਿੱਚ 6 ਦੌੜਾਂ ਦੇ ਕੇ 2 ਵਿਕਟਾਂ ਝਟਕਾਈਆਂ। ਉੱਥੇ ਹੀ, ਅਰਚਨਾ ਦੇਵੀ ਨੇ 2 ਅਤੇ ਪੱਲਵੀ ਚੋਪੜਾ ਨੇ ਆਪਣੇ ਨਾਮ 2 ਵਿਕਟਾਂ ਕੀਤੀਆਂ। ਇਸ ਤੋਂ ਇਲਾਵਾ, ਤਿਤਸ ਸਾਧੂ ਨੂੰ ਸ਼ਾਨਦਾਰ ਗੇਂਦਬਾਜ਼ੀ ਲਈ ਮੈਨ ਆਫ ਦ ਮੈਚ ਖਿਤਾਬ ਨਾਲ ਨਵਾਜਿਆ ਗਿਆ। ਭਾਰਤੀ ਟੀਮ ਨੇ ਇਹ ਟੂਰਨਾਮੈਂਟ ਜਿੱਤ ਕੇ ਇਤਿਹਾਸ ਵਿੱਚ ਆਪਣਾ ਨਾਮ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ:Birsa Munda Stadium : ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਦਰਜ ਹੋਇਆ ਇਸ ਸਟੇਡੀਅਮ ਦਾ ਨਾਂ