ਪੰਜਾਬ

punjab

ETV Bharat / sports

Test Cricket Fours Record : ਦੇਖੋ ਟੈਸਟ ਵਿੱਚ ਸਭ ਤੋਂ ਵੱਧ ਚੌਕੇ ਜੜਨ ਵਾਲੇ ਚੋਟੀ ਦੇ 10 ਖਿਡਾਰੀਆਂ ਦੀ ਸੂਚੀ - SPORTS

Most Fours In Test Cricket: ਦਿੱਗਜ ਭਾਰਤੀ ਬੱਲੇਬਾਜ਼ ਅਤੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਕ੍ਰਿਕਟ ਵਿੱਚ ਸਭ ਤੋਂ ਵੱਧ ਚੌਕੇ ਜੜਨ ਵਾਲੇ ਖਿਡਾਰੀ ਹਨ। ਤੁਹਾਨੂੰ ਦੱਸ ਦੇਇਏ ਕਿ ਅਜਿਹੇ ਹੀ ਦਸ ਖਿਡਾਰੀ ਜਿਨ੍ਹਾਂ ਨੇ ਟੈਸਟ ਵਿੱਚ ਸਭ ਤੋਂ ਵੱਧ ਚੌਕੇ ਲਗਾ ਕੇ ਰਿਕਾਰਡ ਬਣਾਇਆ।

Test Cricket Fours Record
Test Cricket Fours Record

By

Published : Feb 15, 2023, 4:21 PM IST

ਨਵੀ ਦਿੱਲੀ: ਕ੍ਰਿਕੇਟ ਦੀ ਦੁਨੀਆ ਵਿੱਚ ਇਸ ਖੇਡ ਦਾ ਟੈਸਟ ਫਾਰਮੈਟ ਸਭ ਤੋਂ ਜਿਆਦਾ ਔਖਾ ਮੰਨਿਆ ਜਾਦਾ ਹੈ। ਕਿਉਕਿ ਕ੍ਰਿਕੇਟ ਮੈਂਚ ਪੂਰੇ ਪੰਜ ਦਿਨ ਤੱਕ ਖੇਡਿਆ ਜਾਦਾ ਹੈ। ਕ੍ਰਿਕੇਟ ਦੇ ਇਸ ਫਾਰਮੈਟ ਦਾ ਨਾਮ ਟੈਸਟ ਹੈ, ਇਸ ਲਈ ਨਾਮ ਤੋਂ ਹੀ ਪਤਾ ਚੱਲ ਰਿਹਾ ਹੈ ਕਿ ਇਸ ਤਰ੍ਹਾਂ ਖੇਡਣ ਨਾਲ ਖਿਡਾਰੀ ਦਾ ਟੈਸਟ ਹੁੰਦਾ ਹੈ। ਜਾਨਿਕਿ ਪੰਜ ਦਿਨਾ ਤੱਕ ਚੱਲਣ ਵਾਲਾ ਟੈਸਟ ਕ੍ਰਿਕੇਟ ਵਿੱਚ ਬੱਲੇਬਾਜ਼ ਅਤੇ ਗੇਦਬਾਜ਼ ਦੋਨਾਂ ਦੇ ਹੀ ਸਬਰ ਦਾ ਟੈਸਟ ਲਿਆ ਜਾਦਾ ਹੈ। ਗੱਲ ਕਰੀਏ ਜੇ ਭਾਰਤੀ ਖਿਡਾਰੀਆਂ ਦੀ ਤਾਂ ਇਹ ਕ੍ਰਿਕੇਟ ਸਾਰੇ ਫਾਰਮੈਟ ਵਿੱਚ ਫਿਟ ਹੋ ਜਾਦੇ ਹਨ।

ਟੈਸਟ ਕ੍ਰਿਕੇਟ ਦੇ ਮਹਾਨ ਬੈਟਸਮੈਨ ਅਤੇ ਟੀਮ ਇੰਡੀਆ ਦੇ ਪੂਰਬ ਦਿੱਗਜ ਖਿਡਾਰੀ ਸਚਿਨ ਤੇਂਦੁਲਕਰ ਨੇ ਇਸ ਫਾਰਮੈਟ ਵਿੱਚ ਜਿਆਦਾ ਚੌਕੇ ਜੜ ਕੇ ਰਿਕਾਰਡ ਕਾਇਮ ਕੀਤਾ। ਪਰ ਟੈਸਟ ਕ੍ਰਿਕੇਟ ਵਿੱਚ ਸਭ ਤੋਂ ਜਿਆਦਾ ਚੌਕੇ ਲਗਾਉਣ ਵਾਲੇ ਟਾਪ 10 ਬੱਲੇਬਾਜ਼ ਦੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ। ਸਚਿਨ ਤੇਂਦੁਲਕਰ ਦੇ ਇਲਾਵਾ ਹੋਰ ਵੀ ਅਜਿਹੇ ਖਿਡਾਰੀ ਹਨ, ਜਿਨ੍ਹਾਂ ਲੇ ਇਹ ਖਿਤਾਬ ਆਪਣੇ ਨਾਮ ਕੀਤਾ ਹੈ।

ਟੈਸਟ ਵਿੱਚ ਸਭ ਤੋਂ ਜਿਆਦਾ ਚੌਕੇਂ ਲਗਾਉਣ ਵਾਲੇ ਟਾਪ 10 ਖਿਡਾਰੀ

1. ਸਚਿਨ ਤੇਂਦੁਲਕਰ : ਕ੍ਰਿਕੇਟ ਦੇ ਟੈਸਟ ਫਾਰਮੈਟ ਵਿੱਚ ਜਿਆਦਾ ਚੌਕੇਂ ਜੜਨ ਦੀ ਗੱਲ ਕੀਤੀ ਜਾਵੇ ਤਾਂ ਇਸ ਲਿਸਟ ਵਿੱਚ ਸਭ ਤੋਂ ਪਹਿਲਾ ਨਾਮ ਭਾਰਤੀ ਦਿੱਗਜ ਸਚਿਨ ਤੇਂਦੁਲਕਰ ਦਾ ਆਉਦਾ ਹੈ। ਸਚਿਨ ਤੇਂਦੁਲਕਰ ਨੇ ਆਪਣੇ ਕਰੀਅਰ ਵਿੱਚ ਕੁੱਲ 200 ਟੈਸਟ ਮੈਚ ਖੇਡੇ ਹਨ। ਇਨ੍ਹਾਂ ਮੁਕਾਬਲਿਆਂ ਦੀਆ ਪਾਰੀਆਂ ਵਿੱਚ ਉਨ੍ਹਾਂ ਨੇ ਕਰੀਬ 2058 ਤੋਂ ਜਿਆਦਾ ਚੌਕੇ ਲਗਾਏ ਹਨ। ਇਸ ਲਈ ਸਚਿਨ ਟੈਸਟ ਵਿੱਚ ਫੋਰ ਲਗਾਉਣ ਵਾਲੇ ਟਾਪ ਵਨ ਖਿਡਾਰੀ ਹਨ।

2. ਰਾਹੁਲ ਦ੍ਰਵਿਡ:ਟੀਮ ਇੰਡੀਆ ਦੇ ਹੈਡ ਕੋਚ ਅਤੇ ਪੂਰਬ ਦਿੱਗਜ ਭਾਰਤੀ ਬੱਲੇਬਾਜ਼ ਰਾਹੁਲ ਦ੍ਰਵਿਡ ਨੇ 164 ਟੈਸਟ ਮੈਚ ਖੇਡੇ ਹਨ। ਇਨ੍ਹਾਂ ਮੈਚਾਂ ਵਿੱਚ ਉਨ੍ਹਾਂ ਨੇ 1654 ਚੌਕੇਂ ਲਗਾਉਣ ਦਾ ਰਿਕਾਰਡ ਬਣਾਇਆ ਹੈ। ਰਾਹੁਲ ਦ੍ਰਵਿਡ ਨੇ ਟੀ-20 ਵਿਸ਼ਵ ਕੱਪ 2022 ਅਤੇ ਵਨਡੇ ਵਲਡ ਕੱਪ 2023 ਦੇ ਲਈ ਟੀਮ ਇੰਡੀਆ ਦੇ ਮੁੱਖ ਕੋਚ ਬਣਾਇਆ ਗਿਆ ਸੀ। ਇਹ ਜਿੰਮਾਵਾਰੀ ਉਨ੍ਹਾਂ ਨੂੰ ਉਦੋਂ ਮਿਲੀ ਸੀ, ਜਦ ਟੀਮ ਇੰਡੀਆ ਟੀ-20 ਵਿਸ਼ਵ ਕੱਪ 2021 ਦੇ ਪਹਿਲੇ ਹੀ ਰਾਉਂਡ ਵਿੱਚ ਬਾਹਰ ਹੋ ਗਈ ਸੀ।

3. ਬ੍ਰਾਯਨ ਲਾਰਾ :ਪੂਰਬ ਵੈਸਟਇੰਡੀਜ ਕਪਤਾਨ ਅਤੇ ਸਟਾਰ ਬੱਲੇਬਾਜ਼ ਬ੍ਰਾਯਨ ਲਾਰਾ ਨੇ ਆਪਣੇ ਟੈਸਟ ਕਰੀਅਰ ਵਿੱਚ 131 ਮੈਚਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨੇ 1559 ਚੌਕੇਂ ਜੜੇ। ਟੈਸਟ ਫਾਰਮੈਟ ਵਿੱਚ ਜਿਆਦਾ ਚੌਕੇਂ ਜੜਨ ਵਾਲੇ ਬ੍ਰਾਯਨ ਲਾਰਾ ਤੀਸਰੇ ਖਿਡਾਰੀ ਹਨ।

4. ਰਿਕੀ ਪਾਨਿਟਂਗ :ਪੂਰਬ ਅਸਟ੍ਰੇਲੀਆਈ ਕਪਤਾਨ ਰਿਕੀ ਪਾਨਿਟਂਗ ਇਸ ਟੈਸਟ ਕ੍ਰਿਕੇਟ ਵਿੱਚ ਸਭ ਤੋਂ ਜਿਆਦਾ ਚੌਕੇਂ ਜੜਨ ਵਾਲੇ ਚੌਥੇ ਖਿਡਾਰੀ ਹਨ। ਇਨ੍ਹਾਂ ਨੇ 168 ਟੇਸਟ ਮੁਕਾਬਲੇ ਵਿੱਚ 1509 ਚੌਕੇਂ ਲਗਾਏ ਹਨ।

5. ਕੁਮਾਰ ਸਂਗਾਕਾਰਾ : ਪੂਰਬ ਸ਼੍ਰੀਲੰਕਾ ਵਿਕੇਟਕੀਪਰ ਬੱਲੇਬਾਜ਼ ਕੁਮਾਰ ਸਂਗਾਕਾਰਾ ਨੇ 134 ਟੈਟਸ ਮੈਚਾਂ ਦੀ ਪਾਰੀਆਂ ਵਿੱਚ 1491 ਚੌਕੇਂ ਜੜੇ ਹਨ।

6. ਜੈਕ ਕੈਲਿਸ: ਸਾਉਥ ਅਫਰੀਕਾ ਦੇ ਪੂਰਬ ਆਲਰਾਉਂਡਰ ਜੈਕ ਕੈਲਿਸ ਆਪਣੇ ਟੈਸਟ ਕਰੀਅਰ ਵਿੱਚ ਕੁੱਲ 166 ਮੈਚ ਖੇਡੇ ਹਨ। ਇਸ ਦੌਰਾਨ ਜੈਕ ਕੈਲਿਸ ਨੇ 1488 ਚੌਕੇਂ ਜੜਨ ਦਾ ਰਿਕਾਰਡ ਆਪਣੇ ਨਾਮ ਕੀਤਾ ਹੈ। ਉਹ ਇਸ ਲਿਸਟ ਵਿੱਚ 6ਵੇ ਟੈਸਟ ਫਾਰਮੈਟ ਵਿੱਚ ਸਭ ਤੋਂ ਜਿਆਦਾ ਚੌਕੇਂ ਜੜਨ ਵਾਲੇ ਖਿਡਾਰੀ ਬਣ ਗਏ ਹਨ।

7. ਏਲਿਸਟਰ ਕੁਕ : ਪੂਰਬ ਇੰਗਲੈਂਡ ਕਪਤਾਨ ਨੇ ਆਪਣੀ ਟੀਮ ਦੇ ਲਈ 161 ਟੈਸਟ ਮੈਚ ਖੇਡੇ ਹਨ। ਇਨ੍ਹਾਂ ਪਾਰੀਆਂ ਵਿੱਚ ਉਨ੍ਹਾਂ ਨੇ 1442 ਚੋਕੇਂ ਲਗਾਏ ਹਨ।

8. ਮਾਹੇਲਾ ਜੈਵਰਧੇ: ਸ਼੍ਰੀਲੰਕਾ ਟੀਮ ਦੇ ਲਈ ਪੂਰਬ ਕਪਤਾਨ ਮਾਹੇਲਾ ਜੈਵਰਧੇ ਨੇ 149 ਟੈਸਟ ਮੈਚ ਖੇਡੇ ਹਨ। ਮਾਹੇਲਾ ਇਨ੍ਹਾਂ ਮੁਕਾਬਲਿਆਂ ਵਿੱਚ 1387 ਚੌਕੇਂ ਲਗਾਕੇ ਟੈਸਟ ਕ੍ਰਿਕੇਟ ਵਿੱਚ ਸਭ ਤੋਂ ਜਿਆਦਾ ਚੌਕੇ ਜੜਨ ਵਾਲੇ 8ਵੇ ਬੱਲੇਬਾਜ਼ ਹਨ।

9. ਸ਼ਿਵਨਾਰਾਇਣ ਚਂਦ੍ਰਪਾਲ: ਪੂਰਬ ਦਿੱਗਜ ਬੱਲੇਬਾਜ਼ ਸ਼ਿਵਨਾਰਾਇਣ ਚਂਦ੍ਰਪਾਲ ਨੇ ਵੈਸਟਇੰਡੀਜ਼ ਦੇ ਲਈ 164 ਟੈਸਟ ਮੈਚ ਖੇਡੇ ਹਨ। ਉਨ੍ਹਾਂ ਨੇ ਟੈਸਟ ਫਾਰਮੈਟ ਵਿੱਚ 1285 ਚੌਕੇਂ ਲਗਾਏ ਹਨ।

10. ਵਿਰੇਦ੍ਰ ਸਹਵਾਗ:ਟੀਸ ਇੰਡੀਆ ਦੇ ਪੂਰਬ ਸਟਾਰ ਬੱਲੇਬਾਜ਼ ਵਿਰੇਦ੍ਰ ਸਹਵਾਗ ਨੇ 104 ਟੈਸਟ ਮੈਚ ਖੇਡੇ ਹਨ। ਉਨ੍ਹਾਂ ਨੇ ਆਪਣੇ ਟੈਸਟ ਕਰੀਅਰ ਵਿੱਚ ਕੁੱਲ 1233 ਚੌਕੇਂ ਜੜੇ ਹਨ।

ਇਹ ਵੀ ਪੜ੍ਹੋ :-WPL 2023: ਖਿਡਾਰੀਆਂ ਦੀ ਨਿਲਾਮੀ ਤੋਂ ਬਾਅਦ ਕਿਹੜੀ ਟੀਮ ਸਭ ਤੋਂ ਮਜ਼ਬੂਤ, ਜਾਣੋ ਸਾਰੀਆਂ 5 ਟੀਮਾਂ ਦੀ ਸਥਿਤੀ

ABOUT THE AUTHOR

...view details