ਨਵੀਂ ਦਿੱਲੀ: ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ 15 ਜਨਵਰੀ ਨੂੰ ਤਿਰੂਵਨੰਤਪੁਰਮ ਦੇ ਗ੍ਰੀਨਫੀਲਡ ਇੰਟਰਨੈਸ਼ਨਲ ਸਟੇਡੀਅਮ 'ਚ ਖੇਡਿਆ ਜਾਣਾ ਹੈ। ਸੀਰੀਜ਼ ਦੇ ਪਹਿਲੇ ਦੋ ਮੈਚ ਜਿੱਤ ਕੇ ਭਾਰਤੀ ਟੀਮ ਨੇ 2-0 ਦੀ ਬੜ੍ਹਤ ਬਣਾ ਲਈ ਹੈ। ਅੱਜ ਤੀਜੇ ਮੈਚ ਤੋਂ ਪਹਿਲਾਂ ਭਾਰਤੀ ਟੀਮ ਨੇ ਤਿਰੂਵਨੰਤਪੁਰਮ ਦੇ ਪਦਮਨਾਭਸਵਾਮੀ ਮੰਦਰ ਵਿੱਚ ਪੂਜਾ ਕੀਤੀ। ਸਾਰੇ ਖਿਡਾਰੀਆਂ ਨੇ ਮੰਦਿਰ ਵਿੱਚ ਭਗਵਾਨ ਤੋਂ ਆਸ਼ੀਰਵਾਦ ਲਿਆ ਅਤੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।
ਇਹ ਵੀ ਪੜੋ:ਹਾਕੀ ਵਿਸ਼ਵ ਕੱਪ: ਚਿਲੀ ਵਿਸ਼ਵ ਕੱਪ ਵਿੱਚ ਕਰੇਗਾ ਡੈਬਿਊ, ਡਿਫੈਂਡਿੰਗ ਚੈਂਪੀਅਨ ਬੈਲਜੀਅਮ ਦਾ ਸਾਹਮਣਾ ਦੱਖਣੀ ਕੋਰੀਆ ਨਾਲ
ਟੀਮ ਇੰਡੀਆ ਨੇ ਪਦਮਨਾਭਸਵਾਮੀ ਮੰਦਰ ਵਿੱਚ ਪੂਜਾ ਕੀਤੀ: ਸ਼੍ਰੀਲੰਕਾ ਖਿਲਾਫ ਤੀਜਾ ਵਨਡੇ ਖੇਡਣ ਲਈ ਤਿਰੂਵਨੰਤਪੁਰਮ ਪਹੁੰਚੀ ਭਾਰਤੀ ਕ੍ਰਿਕਟ ਟੀਮ ਦੇ ਕੁਝ ਮੈਂਬਰਾਂ ਨੇ ਸ਼ਨੀਵਾਰ ਨੂੰ ਸ਼੍ਰੀ ਪਦਮਨਾਭਸਵਾਮੀ ਮੰਦਰ 'ਚ ਪੂਜਾ ਕੀਤੀ। ਸ਼ਨੀਵਾਰ ਸਵੇਰੇ ਕਰੀਬ 10 ਵਜੇ ਕੁਝ ਕ੍ਰਿਕਟਰ ਅਤੇ ਬੀਸੀਸੀਆਈ ਦੇ ਹੋਰ ਅਧਿਕਾਰੀ ਮੰਦਰ ਪਹੁੰਚੇ ਸਨ। ਇਨ੍ਹਾਂ 'ਚ ਯੁਜਵੇਂਦਰ ਚਾਹਲ, ਸੂਰਿਆਕੁਮਾਰ ਯਾਦਵ, ਹਾਰਦਿਕ ਪੰਡਯਾ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਅਕਸ਼ਰ ਪਟੇਲ, ਸ਼੍ਰੇਅਸ ਅਈਅਰ ਅਤੇ ਗੇਂਦਬਾਜ਼ੀ ਕੋਚ ਪਾਰਸ ਮਹਾਮਬਰੇ ਸ਼ਾਮਲ ਹਨ।
BCCI ਨੇ ਵੀਡੀਓ ਕੀਤਾ ਸ਼ੇਅਰ: BCCI ਅਤੇ ਮੰਦਰ ਦੇ ਅਧਿਕਾਰੀਆਂ ਦੇ ਨਾਲ ਕ੍ਰਿਕਟਰਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਗਈਆਂ ਸਨ। ਤੀਜਾ ਵਨਡੇ ਐਤਵਾਰ ਨੂੰ ਇੱਥੇ ਖੇਡਿਆ ਜਾਣਾ ਹੈ। ਹਾਲਾਂਕਿ ਇਸ ਦੌਰਾਨ ਟੀਮ ਦੇ ਕਪਤਾਨ ਰੋਹਿਤ ਸ਼ਰਮਾ, ਵਿਰਾਟ ਕੋਹਲੀ ਸਮੇਤ ਕਈ ਸਟਾਰ ਖਿਡਾਰੀ ਮੌਜੂਦ ਨਹੀਂ ਸਨ। ਟੀਮ ਇੰਡੀਆ ਦੇ ਖਿਡਾਰੀਆਂ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਭਾਰਤੀ ਕ੍ਰਿਕਟਰਾਂ ਨੇ ਕੇਰਲ ਦੀ ਮਸ਼ਹੂਰ ਧੋਤੀ ਪਾਈ ਹੋਈ ਹੈ। ਭਾਰਤੀ ਟੀਮ ਪੂਰੀ ਤਰ੍ਹਾਂ ਕੇਰਲ ਦੇ ਰੰਗ 'ਚ ਰੰਗੀ ਨਜ਼ਰ ਆ ਰਹੀ ਹੈ।
ਇਹ ਵੀ ਪੜੋ:INDIA vs SPAIN: ਭਾਰਤ ਦੀ ਜੇਤੂ ਸ਼ੁਰੂਆਤ, ਸਪੇਨ ਨੂੰ 2-0 ਨਾਲ ਹਰਾਇਆ, ਸੀਐਮ ਮਾਨ ਨੇ ਦਿੱਤੀ ਵਧਾਈ