ਨਵੀਂ ਦਿੱਲੀ: ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ (Fast bowler Mohammad Shami is out of the team) ਕੋਵਿਡ-19 ਤੋਂ ਠੀਕ ਨਾ ਹੋਣ ਕਾਰਨ ਦੱਖਣੀ ਅਫਰੀਕਾ ਖ਼ਿਲਾਫ਼ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਤੋਂ ਬਾਹਰ ਹੋ ਗਏ ਹਨ। ਬੰਗਾਲ ਦੇ ਆਲਰਾਊਂਡਰ ਸ਼ਾਹਬਾਜ਼ ਅਹਿਮਦ ਨੂੰ ਹਾਰਦਿਕ ਪੰਡਿਆ ਦੀ ਜਗ੍ਹਾ ਟੀਮ ਵਿੱਚ ਸ਼ਾਮਲ ਕੀਤਾ ਗਿਆ (Shahbaz Ahmed joined the team instead of Pandya) ਹੈ। ਪੰਡਿਆ ਨੂੰ ਆਰਾਮ ਦਿੱਤਾ ਗਿਆ ਹੈ। ਦੱਖਣੀ ਅਫਰੀਕਾ ਖਿਲਾਫ ਟੀ-20 ਅੰਤਰਰਾਸ਼ਟਰੀ ਸੀਰੀਜ਼ 28 ਸਤੰਬਰ ਤੋਂ ਤਿਰੂਵਨੰਤਪੁਰਮ ਵਿੱਚ ਸ਼ੁਰੂ ਹੋ ਰਹੀ ਹੈ।
ਆਲਰਾਊਂਡਰ ਦੀਪਕ ਹੁੱਡਾ ਵੀ ਪਿੱਠ ਦੀ ਤਕਲੀਫ ਕਾਰਨ ਸੀਰੀਜ਼ ਤੋਂ (Deepak Hooda also dropped out of the series) ਬਾਹਰ ਹੋ ਗਏ ਹਨ। ਰਾਸ਼ਟਰੀ ਚੋਣ ਕਮੇਟੀ ਮੱਧਕ੍ਰਮ ਦੇ ਬੱਲੇਬਾਜ਼ ਸ਼੍ਰੇਅਸ ਅਈਅਰ ਨੂੰ ਦੱਖਣੀ ਅਫਰੀਕਾ ਖਿਲਾਫ ਹੋਣ ਵਾਲੀ ਸੀਰੀਜ਼ ਲਈ ਟੀਮ ਵਿੱਚ ਸ਼ਾਮਲ ਕਰਨ ਲਈ ਤਿਆਰ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ (Board of Control for Cricket in India) ਇੱਕ ਸੀਨੀਅਰ ਸੂਤਰ ਨੇ ਨਾਮ ਗੁਪਤ ਰੱਖਣ ਦੀ ਸ਼ਰਤ ਉੱਤੇਤੇ ਪੀਟੀਆਈ ਨੂੰ ਦੱਸਿਆ, ਸ਼ਮੀ ਕੋਵਿਡ -19 ਤੋਂ ਠੀਕ ਨਹੀਂ ਹੋਏ ਹਨ। ਉਸ ਨੂੰ ਹੋਰ ਸਮਾਂ ਚਾਹੀਦਾ ਹੈ ਅਤੇ ਇਸ ਲਈ ਉਹ ਦੱਖਣੀ ਅਫਰੀਕਾ ਸੀਰੀਜ਼ ਤੋਂ ਬਾਹਰ ਹੋ ਜਾਣਗੇ। ਦੱਖਣੀ ਅਫਰੀਕਾ ਸੀਰੀਜ਼ ਲਈ ਸ਼ਮੀ ਦੇ ਬਦਲ ਵਜੋਂ ਉਮੇਸ਼ ਯਾਦਵ ਟੀਮ ਵਿੱਚ ਬਣੇ (Umesh Yadav to remain in the team) ਰਹਿਣਗੇ।