ਸ਼ਾਰਜਾਹ:ਮੁੰਬਈ ਇੰਡੀਅਨਜ਼ (Mumbai Indians) ਅਤੇ ਰਾਜਸਥਾਨ ਰਾਇਲਜ਼ (Rajasthan Royals) ਦੋਵਾਂ ਹੀ ਟੀਮਾਂ ਦੀ ਸਥਿਤੀ ਬਰਾਬਰ ਹੈ ਅਤੇ ਦੋਵਾਂ ਦੇ 12 ਮੈਚਾਂ ਵਿੱਚ 10 ਅੰਕ ਹਨ। ਮੁੰਬਈ ਅਤੇ ਰਾਜਸਥਾਨ (Mumbai and Rajasthan) ਦਾ ਆਹਮੋ-ਸਾਹਮਣਾ ਮੰਗਲਵਾਰ ਨੂੰ ਹੋਣਾ ਹੈ। ਜਿੱਥੇ ਦੋਵੇਂ ਟੀਮਾਂ ਆਪਣੀ ਪਲੇਆਫ਼ ਦੀਆਂ ਉਮੀਦਾਂ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕਰਨਗੀਆਂ।
ਰੋਹਿਤ ਸ਼ਰਮਾ (Rohit Sharma) ਦੀ ਅਗਵਾਈ ਵਾਲੀ ਮੁੰਬਈ ਇੰਡੀਅਨਜ਼ (Mumbai Indians) ਦੀ ਆਈਪੀਐਲ (IPL) 2021 ਦੇ ਦੂਜੇ ਪੜਾਅ ਵਿੱਚ ਚੰਗੀ ਮੁਹਿੰਮ ਨਹੀਂ ਰਹੀ ਅਤੇ ਉਹ ਆਪਣੇ ਪਿਛਲੇ ਪੰਜ ਮੈਚਾਂ ਵਿੱਚੋਂ ਚਾਰ ਹਾਰ ਗਏ ਹਨ। ਉਸ ਨੂੰ ਆਪਣੀ ਇੱਕੋ-ਇੱਕ ਜਿੱਤ ਪੰਜਾਬ ਕਿੰਗਜ਼ ਵਿਰੁੱਧ ਮਿਲੀ। ਹਾਲਾਂਕਿ, ਮੁੰਬਈ ਨੇ ਦਿੱਲੀ ਕੈਪੀਟਲਸ ਦੇ ਖਿਲਾਫ਼ ਜਿੱਤਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋਈ।
ਰਾਜਸਥਾਨ (Rajasthan) ਨੇ ਪਹਿਲਾਂ ਪਿਛਲੇ ਮੈਚ ਵਿੱਚ ਚੇਨਈ ਸੁਪਰਕਿੰਗਜ਼ (Chennai Super Kings) ਨੂੰ ਹਰਾ ਕੇ ਪਲੇਆਫ ਦੀ ਦੌੜ ਵਿੱਚ ਆਪਣੇ ਆਪ ਨੂੰ ਬਰਕਰਾਰ ਰੱਖਿਆ ਹੈ।
ਇਹ ਵੀ ਪੜ੍ਹੋ: ਟੀ -20 ਵਿਸ਼ਵ ਕੱਪ: ਭਾਰਤ ਅਤੇ ਪਾਕਿਸਤਾਨ ਮੈਚ ਦੀਆਂ ਟਿਕਟਾਂ ਕੁਝ ਘੰਟਿਆਂ ਵਿੱਚ ਹੀ ਵਿਕ ਗਈਆਂ