ਪੰਜਾਬ

punjab

ETV Bharat / sports

T20 World Cup: ਨਿਊਜ਼ੀਲੈਂਡ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਪਾਕਿਸਤਾਨ ਤੋਂ ਫਿਰ ਹਾਰਿਆ - ਨਿਊਜ਼ੀਲੈਂਡ ਬਨਾਮ ਪਾਕਿਸਤਾਨ

ਟੀ-20 ਵਿਸ਼ਵ ਕੱਪ (T20 World Cup) ਦੇ ਪਹਿਲੇ ਸੈਮੀਫਾਈਨਲ 'ਚ ਪਾਕਿਸਤਾਨ ਨੇ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾ ਕੇ ਫਾਈਨਲ 'ਚ ਜਗ੍ਹਾ ਬਣਾ ਲਈ ਹੈ।

T20 WORLD CUP NEW ZEALAND AGAIN LOST TO PAKISTAN IN WORLD CUP SEMI FINAL
T20 WORLD CUP NEW ZEALAND AGAIN LOST TO PAKISTAN IN WORLD CUP SEMI FINAL

By

Published : Nov 9, 2022, 10:30 PM IST

Updated : Nov 9, 2022, 10:43 PM IST

ਸਿਡਨੀ:ਟੀ-20 ਵਿਸ਼ਵ ਕੱਪ 2022 ਦਾ ਪਹਿਲਾ ਸੈਮੀਫਾਈਨਲ ਕੇਨ ਵਿਲੀਅਮਸਨ (Kane Williamson) ਦੀ ਅਗਵਾਈ ਵਾਲੀ ਨਿਊਜ਼ੀਲੈਂਡ ਅਤੇ ਬਾਬਰ ਆਜ਼ਮ (Babar Azam) ਦੀ ਅਗਵਾਈ ਵਾਲੀ ਪਾਕਿਸਤਾਨ (T20 World Cup 2022) ਦੀਆਂ ਕ੍ਰਿਕਟ ਟੀਮਾਂ ਵਿਚਕਾਰ ਖੇਡਿਆ ਗਿਆ। ਟੀ-20 ਵਿਸ਼ਵ ਕੱਪ 2022 ਦੇ ਪਹਿਲੇ ਸੈਮੀਫਾਈਨਲ 'ਚ ਪਾਕਿਸਤਾਨ ਨੇ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾਇਆ।

ਇਸ ਦੇ ਨਾਲ ਹੀ ਇਸ ਵਾਰ ਵੀ ਕੋਈ ਰਿਕਾਰਡ ਨਹੀਂ ਟੁੱਟ ਸਕਿਆ। ਇਹ ਦੋਵੇਂ ਟੀਮਾਂ ਚੌਥੀ ਵਾਰ ਵਿਸ਼ਵ ਕੱਪ (T20 World Cup 2022) ਦੇ ਸੈਮੀਫਾਈਨਲ ਵਿੱਚ ਆਹਮੋ-ਸਾਹਮਣੇ ਹੋਈਆਂ। ਜਿਸ ਵਿੱਚ ਪਾਕਿਸਤਾਨ ਨੂੰ ਵੀ ਚੌਥੀ ਵਾਰ ਜਿੱਤ ਮਿਲੀ।

ਵਿਸ਼ਵ ਕੱਪ ਸੈਮੀਫਾਈਨਲ 'ਚ ਨਿਊਜ਼ੀਲੈਂਡ-ਪਾਕਿਸਤਾਨ

  • ਪਾਕਿਸਤਾਨ ਨੇ ਪਹਿਲੀ ਵਾਰ ਵਨਡੇ ਵਿਸ਼ਵ ਕੱਪ 1992 ਦੇ ਸੈਮੀਫਾਈਨਲ ਵਿੱਚ ਨਿਊਜ਼ੀਲੈਂਡ ਨੂੰ ਹਰਾਇਆ ਸੀ।
  • ਇਸ ਤੋਂ ਬਾਅਦ ਵਨਡੇ ਵਿਸ਼ਵ ਕੱਪ 1999 ਵਿੱਚ ਪਾਕਿਸਤਾਨੀ ਟੀਮ ਨੇ ਦੂਜੀ ਵਾਰ ਨਿਊਜ਼ੀਲੈਂਡ ਦਾ ਸਾਹਮਣਾ ਕੀਤਾ। ਇਸ ਵਾਰ ਵੀ ਕੀਵੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
  • ਇਸ ਦੇ ਨਾਲ ਹੀ ਟੀ-20 ਵਿਸ਼ਵ ਕੱਪ 2007 ਦੇ ਸੈਮੀਫਾਈਨਲ 'ਚ ਪਾਕਿਸਤਾਨ ਅਤੇ ਨਿਊਜ਼ੀਲੈਂਡ ਦੀ ਟੀਮ ਤੀਜੀ ਵਾਰ ਆਹਮੋ-ਸਾਹਮਣੇ ਹੋਈ ਸੀ। ਇਸ ਵਾਰ ਵੀ ਪਾਕਿਸਤਾਨ ਦੀ ਟੀਮ ਜਿੱਤਣ 'ਚ ਕਾਮਯਾਬ ਰਹੀ। ਇਸ ਤਰ੍ਹਾਂ ਕੀਵੀ ਟੀਮ ਕਦੇ ਵੀ ਟੀ-20 ਵਿਸ਼ਵ ਕੱਪ ਅਤੇ ਵਨਡੇ ਵਿਸ਼ਵ ਕੱਪ 'ਚ ਪਾਕਿਸਤਾਨ ਨੂੰ ਹਰਾਉਣ 'ਚ ਕਾਮਯਾਬ ਨਹੀਂ ਹੋ ਸਕੀ ਹੈ।

ਇਸ ਦੇ ਨਾਲ ਹੀ ਪਾਕਿਸਤਾਨ 13 ਸਾਲ ਬਾਅਦ ਟੀ-20 ਵਿਸ਼ਵ ਕੱਪ ਦੇ ਫਾਈਨਲ 'ਚ ਪਹੁੰਚਿਆ ਹੈ। ਪਾਕਿਸਤਾਨੀ ਟੀਮ 2007 'ਚ ਖੇਡੇ ਗਏ ਪਹਿਲੇ ਟੀ-20 ਵਿਸ਼ਵ ਕੱਪ ਦੇ ਫਾਈਨਲ 'ਚ ਪਹੁੰਚੀ ਸੀ, ਪਰ ਜਿੱਤ ਨਹੀਂ ਸਕੀ ਸੀ। ਆਖਰੀ ਵਾਰ ਉਹ 2009 'ਚ ਖੇਡੇ ਗਏ ਟੀ-20 ਵਿਸ਼ਵ ਕੱਪ ਦੇ ਫਾਈਨਲ 'ਚ ਪਹੁੰਚੀ ਸੀ ਅਤੇ ਖਿਤਾਬ ਵੀ ਜਿੱਤਿਆ ਸੀ।

ਇਹ ਵੀ ਪੜੋ:-ਸੂਰਿਆਕੁਮਾਰ ਯਾਦਵ ਦੀ ਕਾਮਯਾਬੀ ਪਿੱਛੇ ਇਸ ਖਿਡਾਰੀ ਦਾ ਵੱਡਾ ਹੱਥ, ਵਿਦੇਸ਼ੀ ਖਿਡਾਰੀ ਵੀ ਕਰ ਰਹੇ ਨੇ ਤਾਰੀਫ

Last Updated : Nov 9, 2022, 10:43 PM IST

ABOUT THE AUTHOR

...view details