ਨਵੀਂ ਦਿੱਲੀ: ਭਾਰਤ ਨੇ ਟੀ20 ਵਿਸ਼ਵ ਕੱਪ (T20 World Cup) ਦੇ ਸੁਪਰ-12 ਦੇ ਆਪਣੇ ਆਖਰੀ ਮੈਚ 'ਚ ਜ਼ਿੰਬਾਬਵੇ ਨੂੰ 71 ਦੌੜਾਂ ਨਾਲ ਹਰਾ ਦਿੱਤਾ। ਭਾਰਤ ਦੇ ਮੈਚ ਦੇ ਨਾਲ ਹੀ ਟੀ-20 ਵਿਸ਼ਵ ਕੱਪ 2022 ਦੇ ਸੈਮੀਫਾਈਨਲ ਦੀਆਂ ਚਾਰ ਟੀਮਾਂ ਦਾ ਵੀ ਫੈਸਲਾ ਹੋ ਗਿਆ।
ਭਾਰਤ ਅਤੇ ਪਾਕਿਸਤਾਨ ਦੂਜੇ ਗਰੁੱਪ ਤੋਂ ਸੈਮੀਫਾਈਨਲ ਵਿੱਚ ਪਹੁੰਚ ਗਏ ਹਨ। ਪਹਿਲੇ ਗਰੁੱਪ 'ਚ ਇੰਗਲੈਂਡ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਸੈਮੀਫਾਈਨਲ 'ਚ ਪਹੁੰਚ ਗਈਆਂ ਹਨ। ਸੈਮੀਫਾਈਨਲ 'ਚ ਭਾਰਤ ਦਾ ਸਾਹਮਣਾ ਇੰਗਲੈਂਡ ਅਤੇ ਪਾਕਿਸਤਾਨ ਦਾ ਨਿਊਜ਼ੀਲੈਂਡ ਨਾਲ ਹੋਵੇਗਾ।
ਨਿਊਜ਼ੀਲੈਂਡ ਨੇ ਪੰਜ ਵਿੱਚੋਂ ਤਿੰਨ ਮੈਚ ਜਿੱਤੇ ਅਤੇ ਇੱਕ ਮੈਚ ਮੀਂਹ ਕਾਰਨ ਹਾਰ ਗਿਆ। ਇਸ ਟੀਮ ਦੇ ਸੱਤ ਅੰਕ ਸਨ ਅਤੇ ਰਨ ਰੇਟ +2.113 ਸੀ। ਨਿਊਜ਼ੀਲੈਂਡ ਸੁਪਰ-12 ਦੌਰ 'ਚ ਆਪਣੇ ਗਰੁੱਪ 'ਚ ਪਹਿਲਾ ਸਥਾਨ ਹਾਸਲ ਕਰਕੇ ਸੈਮੀਫਾਈਨਲ 'ਚ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ:Ind Vs Zim: ਭਾਰਤ ਨੇ ਜ਼ਿੰਬਾਬਵੇ ਨੂੰ 71 ਦੌੜਾਂ ਨਾਲ ਹਰਾਇਆ
ਇਸ ਦੇ ਨਾਲ ਹੀ ਇੰਗਲੈਂਡ ਨੇ ਵੀ ਪੰਜ ਵਿੱਚੋਂ ਤਿੰਨ ਮੈਚ ਜਿੱਤੇ ਅਤੇ ਇੱਕ ਮੈਚ ਮੀਂਹ ਕਾਰਨ ਹਾਰ ਗਿਆ। ਇੰਗਲੈਂਡ ਦੇ ਵੀ ਸੱਤ ਅੰਕ ਸਨ ਅਤੇ ਇਸ ਟੀਮ ਦੀ ਰਨ ਰੇਟ +0.473 ਹੈ। ਆਸਟਰੇਲੀਆ ਦੇ ਵੀ ਸੱਤ ਅੰਕ ਸਨ ਪਰ ਇਸ ਟੀਮ ਦੀ ਰਨ ਰੇਟ -0.173 ਰਹੀ ਅਤੇ ਮੇਜ਼ਬਾਨ ਟੀਮ ਸੈਮੀਫਾਈਨਲ ਵਿੱਚ ਥਾਂ ਨਹੀਂ ਬਣਾ ਸਕੀ।