ਹੋਬਾਰਟ: ਬੰਗਲਾਦੇਸ਼ ਨੇ ਸੋਮਵਾਰ ਨੂੰ ਇੱਥੇ ਟੀ-20 ਵਿਸ਼ਵ ਕੱਪ ਦੇ ਆਪਣੇ ਪਹਿਲੇ ਸੁਪਰ 12 ਮੈਚ ਵਿੱਚ ਨੀਦਰਲੈਂਡ ਨੂੰ ਨੌਂ ਦੌੜਾਂ ਨਾਲ ਹਰਾ ਦਿੱਤਾ। ਨੀਦਰਲੈਂਡ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕਰਨ ਤੋਂ ਬਾਅਦ ਬੰਗਲਾਦੇਸ਼ ਨੇ ਅੱਠ ਵਿਕਟਾਂ 'ਤੇ 144 ਦੌੜਾਂ ਬਣਾਈਆਂ।
ਦੱਸ ਦਈਏ ਕਿ ਬੰਗਲਾਦੇਸ਼ ਲਈ ਅਫੀਫ ਹੁਸੈਨ ਨੇ ਸਭ ਤੋਂ ਵੱਧ 38 ਦੌੜਾਂ ਬਣਾਈਆਂ ਜਦਕਿ ਬਾਸ ਡੀ ਲੀਡੇ ਨੇ 29 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਜਵਾਬ 'ਚ ਨੀਦਰਲੈਂਡ ਦੀ ਟੀਮ 20 ਓਵਰਾਂ 'ਚ 135 ਦੌੜਾਂ 'ਤੇ ਆਊਟ ਹੋ ਗਈ। ਬੰਗਲਾਦੇਸ਼ ਵੱਲੋਂ ਤੇਜ਼ ਗੇਂਦਬਾਜ਼ ਤਕਸੀਨ ਅਹਿਮਦ ਨੇ ਚਾਰ ਵਿਕਟਾਂ ਹਾਸਲ ਕੀਤੀਆਂ।