ਪੰਜਾਬ

punjab

ETV Bharat / sports

ਅੱਜ ਤੋਂ ਟੀ-20 ਵਿਸ਼ਵ ਕੱਪ ਦੀ ਸ਼ੁਰੂਆਤ, ਜਾਣੋ ਪੂਰਾ ਕਾਰਜਕ੍ਰਮ - ਯੂਏਈ ਅਤੇ ਓਮਾਨ

ਆਈਪੀਐਲ 2021 ਭਾਵੇਂ ਖਤਮ ਹੋ ਗਿਆ ਹੈ, ਪਰ ਰੋਮਾਂਚ ਕਾਇਮ ਰਹੇਗਾ। ਕਿਉਂਕਿ ਯੂਏਈ ਅਤੇ ਓਮਾਨ ਵਿੱਚ ਆਈਸੀਸੀ ਟੀ-20 ਵਿਸ਼ਵ ਕੱਪ ਅੱਜ ਭਾਵ 17 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦੇ ਨਾਲ ਹੀ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ 10 ਅਤੇ 11 ਨਵੰਬਰ ਨੂੰ ਖੇਡੇ ਜਾਣਗੇ ਅਤੇ ਖ਼ਿਤਾਬੀ ਮੈਚ 14 ਨਵੰਬਰ ਨੂੰ ਖੇਡਿਆ ਜਾਵੇਗਾ। ਇਸ ਤੋਂ ਇਲਾਵਾ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ 24 ਅਕਤੂਬਰ ਨੂੰ ਹੋਵੇਗਾ।

T20 WORLD CUP
T20 WORLD CUP

By

Published : Oct 17, 2021, 7:03 AM IST

Updated : Oct 17, 2021, 7:18 AM IST

ਚੰਡੀਗੜ੍ਹ: ਆਈਪੀਐਲ 2021 ਭਾਵੇਂ ਖਤਮ ਹੋ ਗਿਆ ਹੈ, ਪਰ ਰੋਮਾਂਚ ਕਾਇਮ ਰਹੇਗਾ। ਕਿਉਂਕਿ ਯੂਏਈ ਅਤੇ ਓਮਾਨ ਵਿੱਚ ਆਈਸੀਸੀ ਟੀ-20 ਵਿਸ਼ਵ ਕੱਪ 17 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਟੂਰਨਾਮੈਂਟ ਦਾ ਫਾਈਨਲ 14 ਨਵੰਬਰ ਨੂੰ ਖੇਡਿਆ ਜਾਵੇਗਾ। ਹਾਲਾਂਕਿ ਟੀਮਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਭਾਰਤੀ ਟੀਮ ਦੇ ਖਿਡਾਰੀ ਵੀ ਇਥੇ ਹੀ ਹਨ। ਇਸ ਦੇ ਨਾਲ ਹੀ ਦੂਜੇ ਦੇਸ਼ਾਂ ਦੇ ਖਿਡਾਰੀ ਵੀ ਪਹੁੰਚਣੇ ਸ਼ੁਰੂ ਹੋ ਗਏ ਹਨ।

ਟੂਰਨਾਮੈਂਟ ਅਭਿਆਸ ਮੈਚਾਂ ਨਾਲ ਸ਼ੁਰੂ ਹੋਵੇਗਾ। ਆਈਸੀਸੀ ਨੇ ਟੀਮਾਂ ਨੂੰ ਚਾਰ ਸਮੂਹਾਂ ਵਿੱਚ ਵੰਡਿਆ ਹੈ, ਜਿਨ੍ਹਾਂ ਦੇ ਵਿੱਚ ਕੁੱਲ 45 ਮੈਚ ਖੇਡੇ ਜਾਣਗੇ। ਭਾਰਤ ਅਤੇ ਪਾਕਿਸਤਾਨ ਦੋਵਾਂ ਨੂੰ ਹੀ ਇਸ ਵਿਸ਼ਵ ਕੱਪ ਦੇ ਗਰੁੱਪ ਦੋ ਵਿੱਚ ਰੱਖਿਆ ਗਿਆ ਹੈ। 24 ਅਕਤੂਬਰ ਨੂੰ ਦੁਬਈ 'ਚ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਮੈਚ ਸ਼ਾਮ ਸਾਢੇ ਸੱਤ ਵਜੇ ਤੋਂ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾਵੇਗਾ।

ਤੁਹਾਨੂੰ ਦੱਸ ਦੇਈਏ ਕਿ ਆਖਰੀ ਟੀ-20 ਵਿਸ਼ਵ ਕੱਪ ਭਾਰਤ ਵਿੱਚ 2016 ਵਿੱਚ ਖੇਡਿਆ ਗਿਆ ਸੀ। ਇਸ ਸਾਲ ਵੀ ਇਹ ਟੂਰਨਾਮੈਂਟ ਭਾਰਤ ਵਿੱਚ ਹੀ ਹੋਣਾ ਸੀ ਪਰ ਕੋਰੋਨਾ ਦੀ ਦੂਜੀ ਲਹਿਰ ਦੇ ਕਾਰਨ ਇਸਨੂੰ ਯੂਏਈ ਅਤੇ ਓਮਾਨ ਵਿੱਚ ਤਬਦੀਲ ਕਰ ਦਿੱਤਾ ਗਿਆ। ਹਾਲਾਂਕਿ ਬੀਸੀਸੀਆਈ(BCCI) ਹੀ ਇਸ ਟੂਰਨਾਮੈਂਟ ਦਾ ਮੇਜ਼ਬਾਨ ਹੈ। ਵੈਸਟਇੰਡੀਜ਼ ਦੁਨੀਆ ਦੀ ਇਕਲੌਤੀ ਅਜਿਹੀ ਟੀਮ ਹੈ ਜਿਸ ਨੇ ਇਹ ਖਿਤਾਬ ਦੋ ਵਾਰ ਜਿੱਤਿਆ ਹੈ।

ਜੇਤੂ ਟੀਮ ਨੂੰ ਮਿਲਣਗੇ ਦੋ ਅੰਕ

ਟੀ-20 ਵਿਸ਼ਵ ਕੱਪ ਦੇ ਹਰ ਮੈਚ ਵਿੱਚ ਜੇਤੂ ਟੀਮ ਨੂੰ ਦੋ ਅੰਕ ਦਿੱਤੇ ਜਾਣਗੇ। ਦੂਜੇ ਪਾਸੇ, ਟਾਈ ਜਾਂ ਕੋਈ ਨਤੀਜਾ ਨਾ ਹੋਣ ਦੀ ਸਥਿਤੀ ਵਿੱਚ ਦੋਵਾਂ ਟੀਮਾਂ ਨੂੰ ਇੱਕ -ਇੱਕ ਅੰਕ ਦਿੱਤਾ ਜਾਵੇਗਾ। ਗਰੁੱਪ 1 ਅਤੇ ਗਰੁੱਪ 2 ਵਿੱਚੋਂ ਚੋਟੀ ਦੀਆਂ ਦੋ ਟੀਮਾਂ ਸੈਮੀਫਾਈਨਲ ਵਿੱਚ ਪਹੁੰਚਣਗੀਆਂ।

ਇੱਥੇ ਤੁਸੀਂ ਵੇਖ ਸਕਦੇ ਹੋ ਟੀ-20 ਵਿਸ਼ਵ ਕੱਪ ਦੇ ਮੈਚ

ਤੁਸੀਂ ਟੀ-20 ਵਿਸ਼ਵ ਕੱਪ ਮੈਚਾਂ ਨੂੰ ਸਟਾਰ ਸਪੋਰਟਸ 1 ਅਤੇ ਸਟਾਰ ਸਪੋਰਟਸ 2 'ਤੇ ਲਾਈਵ ਦੇਖ ਸਕਦੇ ਹੋ। ਇਸ ਤੋਂ ਇਲਾਵਾ ਸਟਾਰ ਸਪੋਰਟਸ 3 ਅਤੇ ਸਟਾਰ ਸਪੋਰਟਸ ਐਚਡੀ ਚੈਨਲ 'ਤੇ ਮੈਚ ਦਾ ਸਿੱਧਾ ਪ੍ਰਸਾਰਣ ਵੀ ਕੀਤਾ ਜਾਵੇਗਾ। ਤੁਸੀਂ ਇਹ ਮੈਚ ਡਿਜ਼ਨੀ ਹੌਟਸਟਾਰ ਦੇ ਐਪ ਅਤੇ ਵੈਬਸਾਈਟ 'ਤੇ ਆਪਣੇ ਮੋਬਾਈਲ 'ਤੇ ਲਾਈਵ ਵੀ ਦੇਖ ਸਕਦੇ ਹੋ।

ਆਈਸੀਸੀ ਟੀ-20 ਵਿਸ਼ਵ ਕੱਪ ਟੀਮ'ਚ ਇਹ ਹੋਣਗੇ ਭਾਰਤੀ ਖਿਡਾਰੀ

ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ (ਉਪ ਕਪਤਾਨ), ਕੇਐਲ ਰਾਹੁਲ, ਸੂਰਯਕੁਮਾਰ ਯਾਦਵ, ਰਿਸ਼ਭ ਪੰਤ (ਵਿਕਟਕੀਪਰ), ਈਸ਼ਾਨ ਕਿਸ਼ਨ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਰਾਹੁਲ ਚਾਹਰ, ਰਵੀਚੰਦਰਨ ਅਸ਼ਵਿਨ, ਸ਼ਾਰਦੁਲ ਠਾਕੁਰ, ਵਰੁਣ ਚੱਕਰਵਰਤੀ, ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ ਅਤੇ ਮੁਹੰਮਦ ਸ਼ਮੀ।

ਟੂਰਨਾਮੈਂਟ ਵਿੱਚ ਭਾਰਤ ਦੇ ਮੈਚ ਕਦੋਂ ਹੋਣਗੇ?

  • 24 ਅਕਤੂਬਰ - ਭਾਰਤ ਬਨਾਮ ਪਾਕਿਸਤਾਨ
  • 31 ਅਕਤੂਬਰ - ਭਾਰਤ ਬਨਾਮ ਨਿਊਜ਼ੀਲੈਂਡ
  • 3 ਨਵੰਬਰ - ਭਾਰਤ ਬਨਾਮ ਅਫਗਾਨਿਸਤਾਨ
  • 5 ਨਵੰਬਰ -ਭਾਰਤ ਬਨਾਮ ਕੁਆਲੀਫਾਇਰ (ਕੁਆਲੀਫਾਇੰਗ ਗੇੜ ਵਿੱਚ ਗਰੁੱਪ ਬੀ ਦਾ ਜੇਤੂ)
  • 8 ਨਵੰਬਰ - ਭਾਰਤ ਬਨਾਮ ਕੁਆਲੀਫਾਇਰ (ਕੁਆਲੀਫਾਇੰਗ ਗੇੜ ਵਿੱਚ ਗਰੁੱਪ ਏ ਦੀ ਉਪ ਜੇਤੂ ਟੀਮ)

ਟੀ-20 ਵਿਸ਼ਵ ਕੱਪ 2021 ਦੇ ਰਾਊਂਡ 1 ਦੇ ਮੈਚਾਂ ਦੀ ਸੂਚੀ

17 ਅਕਤੂਬਰ-ਓਮਾਨ ਬਨਾਮ ਪਾਪੁਆ ਨਿਊ ਗਿਨੀ-ਓਮਾਨ ਵਿੱਚ

ਬੰਗਲਾਦੇਸ਼ ਬਨਾਮ ਸਕੌਟਲੈਂਡ - ਓਮਾਨ ਵਿੱਚ

18 ਅਕਤੂਬਰ-ਆਇਰਲੈਂਡ ਬਨਾਮ ਨੀਦਰਲੈਂਡਜ਼- ਅਬੂ ਧਾਬੀ ਵਿੱਚ

ਸ਼੍ਰੀਲੰਕਾ ਬਨਾਮ ਨਾਮੀਬੀਆ - ਅਬੂ ਧਾਬੀ ਵਿੱਚ

19 ਅਕਤੂਬਰ-ਸਕਾਟਲੈਂਡ ਬਨਾਮ ਪਾਪੁਆ ਨਿਊ ਗਿਨੀ-ਓਮਾਨ ਵਿੱਚ

ਓਮਾਨ ਬਨਾਮ ਬੰਗਲਾਦੇਸ਼-ਓਮਾਨ ਵਿੱਚ

20 ਅਕਤੂਬਰ-ਨਾਮੀਬੀਆ ਬਨਾਮ ਨੀਦਰਲੈਂਡਜ਼-ਅਬੂ ਧਾਬੀ ਵਿੱਚ

ਸ਼੍ਰੀਲੰਕਾ ਬਨਾਮ ਆਇਰਲੈਂਡ-ਅਬੂ ਧਾਬੀ ਵਿੱਚ

21 ਅਕਤੂਬਰ-ਬੰਗਲਾਦੇਸ਼ ਬਨਾਮ ਪਾਪੁਆ ਨਿਊ ਗਿਨੀ-ਓਮਾਨ ਵਿੱਚ

ਓਮਾਨ ਬਨਾਮ ਸਕੌਟਲੈਂਡ-ਓਮਾਨ ਵਿੱਚ

22 ਅਕਤੂਬਰ-ਨਾਮੀਬੀਆ ਬਨਾਮ ਆਇਰਲੈਂਡ-ਸ਼ਾਰਜਾਹ ਵਿੱਚ

ਸ਼੍ਰੀਲੰਕਾ ਬਨਾਮ ਨੀਦਰਲੈਂਡਜ਼-ਸ਼ਾਰਜਾਹ ਵਿੱਚ

ਆਈਸੀਸੀ ਟੀ -20 ਵਿਸ਼ਵ ਕੱਪ 2021 ਸੁਪਰ 12 ਮੈਚਾਂ ਦਾ ਸ਼ਡਿਊਲ

ਗਰੁੱਪ 1 ਮੈਚਾਂ ਦੇ ਮੁਕਾਬਲੇ

23 ਅਕਤੂਬਰ - ਆਸਟ੍ਰੇਲੀਆ ਬਨਾਮ ਦੱਖਣੀ ਅਫਰੀਕਾ ਦੁਪਹਿਰ 3:30 ਵਜੇ ਅਬੂ ਧਾਬੀ ਵਿੱਚ

23 ਅਕਤੂਬਰ - ਇੰਗਲੈਂਡ ਬਨਾਮ ਵੈਸਟਇੰਡੀਜ਼ ਸ਼ਾਮ 6 ਵਜੇ ਦੁਬਈ ਵਿੱਚ

24 ਅਕਤੂਬਰ - ਏ 1 ਬਨਾਮ ਬੀ 2 ਸ਼ਾਰਜਾਹ ਵਿੱਚ ਦੁਪਹਿਰ 3:30 ਵਜੇ

26 ਅਕਤੂਬਰ - ਦੱਖਣੀ ਅਫਰੀਕਾ ਬਨਾਮ ਵੈਸਟਇੰਡੀਜ਼ - ਦੁਪਹਿਰ 3:30 ਵਜੇ ਦੁਬਈ ਵਿੱਚ

27 ਅਕਤੂਬਰ - ਇੰਗਲੈਂਡ ਬਨਾਮ ਬੀ 2 - ਦੁਪਹਿਰ 3:30 ਵਜੇ ਅਬੂ ਧਾਬੀ ਵਿੱਚ

28 ਅਕਤੂਬਰ - ਆਸਟ੍ਰੇਲੀਆ ਬਨਾਮ ਏ 1 - ਦੁਬਈ ਵਿੱਚ ਸ਼ਾਮ 6 ਵਜੇ

29 ਅਕਤੂਬਰ - ਵੈਸਟਇੰਡੀਜ਼ ਬਨਾਮ ਬੀ 2 - ਸ਼ਾਮ 3:30 ਵਜੇ ਸ਼ਾਰਜਾਹ ਵਿੱਚ

30 ਅਕਤੂਬਰ - ਦੱਖਣੀ ਅਫਰੀਕਾ ਬਨਾਮ ਏ 1 - ਸ਼ਾਮ 3:30 ਵਜੇ ਸ਼ਾਰਜਾਹ ਵਿੱਚ

30 ਅਕਤੂਬਰ - ਇੰਗਲੈਂਡ ਬਨਾਮ ਆਸਟਰੇਲੀਆ- ਦੁਬਈ ਵਿੱਚ ਸ਼ਾਮ 6 ਵਜੇ

1 ਨਵੰਬਰ - ਇੰਗਲੈਂਡ ਬਨਾਮ ਏ 1 - ਸ਼ਾਮ 6 ਵਜੇ ਸ਼ਾਰਜਾਹ ਵਿੱਚ

2 ਨਵੰਬਰ - ਦੱਖਣੀ ਅਫਰੀਕਾ ਬਨਾਮ ਬੀ 2 - ਦੁਪਹਿਰ 3:30 ਵਜੇ ਅਬੂ ਧਾਬੀ ਵਿੱਚ

4 ਨਵੰਬਰ - ਆਸਟ੍ਰੇਲੀਆ ਬਨਾਮ ਬੀ 2 - ਦੁਪਹਿਰ 3:30 ਵਜੇ ਦੁਬਈ ਵਿੱਚ

4 ਨਵੰਬਰ - ਵੈਸਟਇੰਡੀਜ਼ ਬਨਾਮ ਏ 1 - ਸ਼ਾਮ 6 ਵਜੇ ਅਬੂ ਧਾਬੀ ਵਿੱਚ

6 ਨਵੰਬਰ - ਆਸਟ੍ਰੇਲੀਆ ਬਨਾਮ ਵੈਸਟਇੰਡੀਜ਼ - ਦੁਪਹਿਰ 3:30 ਵਜੇ ਆਬੂਧਾਬੀ ਵਿੱਚ

6 ਨਵੰਬਰ - ਇੰਗਲੈਂਡ ਬਨਾਮ ਦੱਖਣੀ ਅਫਰੀਕਾ- ਸ਼ਾਮ 6 ਵਜੇ ਸ਼ਾਰਜਾਹ ਵਿੱਚ

ਗਰੁੱਪ 2 ਦੇ ਮੈਚਾਂ ਦੀ ਸੂਚੀ

24 ਅਕਤੂਬਰ - ਭਾਰਤ ਬਨਾਮ ਪਾਕਿਸਤਾਨ ਦੁਬਈ ਵਿੱਚ ਸ਼ਾਮ 6 ਵਜੇ

25 ਅਕਤੂਬਰ - ਅਫਗਾਨਿਸਤਾਨ ਬਨਾਮ ਬੀ1 ਸ਼ਾਮ 6 ਵਜੇ ਤੋਂ ਸ਼ਾਰਜਾਹ ਵਿੱਚ

26 ਅਕਤੂਬਰ - ਪਾਕਿਸਤਾਨ ਬਨਾਮ ਨਿਊਜ਼ੀਲੈਂਡ ਸ਼ਾਮ 6 ਵਜੇ ਸ਼ਾਰਜਾਹ ਵਿੱਚ

27 ਅਕਤੂਬਰ - ਬੀ 1 ਬਨਾਮ ਏ 2 - ਅਬੂ ਧਾਬੀ ਵਿੱਚ ਸ਼ਾਮ 6 ਵਜੇ

29 ਅਕਤੂਬਰ - ਅਫਗਾਨਿਸਤਾਨ ਬਨਾਮ ਪਾਕਿਸਤਾਨ - ਦੁਬਈ ਵਿੱਚ ਸ਼ਾਮ 6 ਵਜੇ

31 ਅਕਤੂਬਰ - ਅਫਗਾਨਿਸਤਾਨ ਬਨਾਮ ਏ 2 - ਦੁਪਹਿਰ 3:30 ਵਜੇ ਅਬੂ ਧਾਬੀ ਵਿੱਚ

31 ਅਕਤੂਬਰ - ਭਾਰਤ ਬਨਾਮ ਨਿਊਜ਼ੀਲੈਂਡ - ਦੁਬਈ ਵਿੱਚ ਸ਼ਾਮ 6 ਵਜੇ

2 ਨਵੰਬਰ - ਪਾਕਿਸਤਾਨ ਬਨਾਮ ਏ 2 - ਸ਼ਾਮ 6 ਵਜੇ ਅਬੂ ਧਾਬੀ ਵਿੱਚ

3 ਨਵੰਬਰ - ਨਿਊਜ਼ੀਲੈਂਡ ਬਨਾਮ ਬੀ 1 - ਦੁਬਈ ਵਿੱਚ ਦੁਪਹਿਰ 3:30 ਵਜੇ

3 ਨਵੰਬਰ - ਭਾਰਤ ਬਨਾਮ ਅਫਗਾਨਿਸਤਾਨ - ਸ਼ਾਮ 6 ਵਜੇ ਅਬੂ ਧਾਬੀ ਵਿੱਚ

5 ਨਵੰਬਰ - ਨਿਊਜ਼ੀਲੈਂਡ ਬਨਾਮ ਏ 2 -ਸ਼ਾਰਜਾਹ ਵਿੱਚ ਸ਼ਾਮ 3:30 ਵਜੇ

5 ਨਵੰਬਰ - ਭਾਰਤ ਬਨਾਮ ਬੀ 1 - ਦੁਬਈ ਵਿੱਚ ਸ਼ਾਮ 6 ਵਜੇ

7 ਨਵੰਬਰ - ਨਿਊਜ਼ੀਲੈਂਡ ਬਨਾਮ ਅਫਗਾਨਿਸਤਾਨ - ਦੁਪਹਿਰ 3:30 ਵਜੇ ਅਬੂ ਧਾਬੀ ਵਿੱਚ

7 ਨਵੰਬਰ - ਪਾਕਿਸਤਾਨ ਬਨਾਮ ਬੀ 1- ਸ਼ਾਰਜਾਹ ਵਿੱਚ ਸ਼ਾਮ 6 ਵਜੇ

8 ਨਵੰਬਰ - ਭਾਰਤ ਬਨਾਮ ਏ 2 - ਦੁਬਈ ਵਿੱਚ ਸ਼ਾਮ 6 ਵਜੇ

ਸੈਮੀਫਾਈਨਲ ਅਤੇ ਫਾਈਨਲ ਦੀ ਸੂਚੀ

  • 10 ਨਵੰਬਰ- ਪਹਿਲਾ ਸੈਮੀਫਾਈਨਲ। ਸ਼ਾਮ ਸਾਢੇ 7 ਵਜੇ ਖੇਡਿਆ ਜਾਵੇਗਾ।
  • 11 ਨਵੰਬਰ- ਦੂਸਰਾ ਸੈਮੀਫਾਈਨਲ। ਸ਼ਾਮ ਸਾਢੇ 7 ਵਜੇ ਖੇਡਿਆ ਜਾਵੇਗਾ।
  • 14 ਨਵੰਬਰ- ਫਾਈਨਲ
  • 15 ਨਵੰਬਰ- ਫਾਈਨਲ ਲਈ ਰਿਜਰਵ ਡੇਅ
Last Updated : Oct 17, 2021, 7:18 AM IST

ABOUT THE AUTHOR

...view details