ਪੰਜਾਬ

punjab

ETV Bharat / sports

17 ਅਕਤੂਬਰ ਤੋਂ 14 ਨਵੰਬਰ ਤੱਕ T-20 ਵਰਲਡ ਕੱਪ, ਭਾਰਤ ਦਾ ਪਹਿਲਾ ਮੈਚ ਪਾਕਿਸਤਾਨ ਨਾਲ - T-20 World Cup

ਅੰਤਰਰਾਸ਼ਟਰੀ ਕ੍ਰਿਕਟ ਬੋਰਡ (ਆਈਸੀਸੀ) ਨੇ ਇਸ ਸਾਲ ਖੇਡੇ ਜਾਣ ਵਾਲੇ T-20 ਵਿਸ਼ਵ ਕੱਪ ਦਾ ਐਲਾਨ ਕਰ ਦਿੱਤਾ ਹੈ। ਇਹ ਟੂਰਨਾਮੈਂਟ 17 ਅਕਤੂਬਰ ਤੋਂ ਲੈਕੇ14 ਨਵੰਬਰ ਤੱਕ ਚੱਲੇਗਾ।

17 ਅਕਤੂਬਰ ਤੋਂ ਲੈਕੇ 14 ਨਵੰਬਰ ਤੱਕ ਹੋਵੇਗਾ T-20 ਵਰਲਡ ਕੱਪ
17 ਅਕਤੂਬਰ ਤੋਂ ਲੈਕੇ 14 ਨਵੰਬਰ ਤੱਕ ਹੋਵੇਗਾ T-20 ਵਰਲਡ ਕੱਪ

By

Published : Aug 17, 2021, 2:26 PM IST

ਨਵੀਂ ਦਿੱਲੀ:ਅੰਤਰਰਾਸ਼ਟਰੀ ਕ੍ਰਿਕਟ ਬੋਰਡ (ਆਈਸੀਸੀ) ਨੇ ਇਸ ਸਾਲ ਖੇਡੇ ਜਾਣ ਵਾਲੇ T-20 ਵਿਸ਼ਵ ਕੱਪ ਦਾ ਐਲਾਨ ਕਰ ਦਿੱਤਾ ਹੈ। 2007 ਦੀ T-20 ਚੈਂਪੀਅਨ ਭਾਰਤੀ ਟੀਮ ਦਾ 24 ਅਕਤੂਬਰ ਨੂੰ ਵਿਸ਼ਵ ਕੱਪ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਭਾਰਤ ਦਾ ਪਹਿਲਾ ਮੈਚ ਪਾਕਿਸਤਾਨ ਨਾਲ ਖੇਡਿਆ ਜਾਵੇਗਾ। ਦੂਜੇ ਪਾਸੇ, ਟੂਰਨਾਮੈਂਟ ਦਾ ਪਹਿਲਾ ਮੈਚ 17 ਅਕਤੂਬਰ ਨੂੰ ਖੇਡਿਆ ਜਾਵੇਗਾ। ਇਸ ਟੂਰਨਾਮੈਂਟ ਦਾ ਫਾਈਨਲ 14 ਨਵੰਬਰ ਨੂੰ ਹੋਵੇਗਾ।

8 ਵਿੱਚੋਂ 7 ਮੈਚ ਭਾਰਤ ਨੇ ਜਿੱਤੇ

ਭਾਰਤ ਅਤੇ ਪਾਕਿਸਤਾਨ ਵਿਚਾਲੇ ਆਖਰੀ ਮੈਂਚ 2016 ਵਿੱਚ ਖੇਡਿਆ ਗਿਆ ਸੀ। ਇਹ ਮੈਚ T-20 ਵਿਸ਼ਵ ਕੱਪ ਵਿੱਚ ਖੇਡਿਆ ਗਿਆ ਸੀ। T-20 ਵਿਸ਼ਵ ਕੱਪ ਵਿੱਚ ਦੋਵੇਂ ਟੀਮਾਂ 5 ਵਾਰ ਆਹਮੋ -ਸਾਹਮਣੇ ਹੋਈਆਂ ਹਨ। ਇਨ੍ਹਾਂ ਸਾਰਿਆ ਮੁਕਾਬਲਿਆਂ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਮਾਣ ਦਿੱਤੀ ਹੈ। T-20 ਵਰਲਡ ਕੱਪ ਵਿੱਚ ਭਾਰਤ ਤੇ ਪਾਕਿਸਤਾਨ ਵਿੱਚ ਕੁੱਲ 8 ਮੈਚ ਖੇਡੇ ਗਏ ਹਨ। ਜਿਨ੍ਹਾਂ ਵਿੱਚੋਂ ਭਾਰਤ ਨੇ 7 ਮੈਚਾਂ ਵਿੱਚ ਜਿੱਤ ਹਾਸਲ ਕੀਤੀ ਹੈ, ਜਦਕਿ 1 ਮੈਚ ਵਿੱਚ ਪਾਕਿਸਤਾਨ ਨੇ ਜਿੱਤ ਹਾਸਲ ਕੀਤੀ ਹੈ।

ਸਮੂਹ ਟੀਮਾਂ ਦਾ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਹੈ

ਆਈ.ਸੀ.ਸੀ. ਨੇ ਕੁਝ ਸਮਾਂ ਪਹਿਲਾਂ T-20 ਵਿਸ਼ਵ ਕੱਪ ਲਈ ਸਮੂਹ ਦਾ ਐਲਾਨ ਕੀਤਾ ਸੀ। ਇਨ੍ਹਾਂ ਟੀਮਾਂ ਵਿੱਚ 2014 T-20 ਜੇਤੂ ਸ਼੍ਰੀਲੰਕਾ, ਆਇਰਲੈਂਡ ਅਤੇ ਬੰਗਲਾਦੇਸ਼ ਵਰਗੀਆਂ ਵੱਡੀਆਂ ਟੀਮਾਂ ਦੇ ਨਾਂ ਸ਼ਾਮਲ ਹਨ। ਇਸ ਟੂਰਨਾਮੈਂਟ ਵਿੱਚ ਕੁੱਲ 45 ਮੈਚ ਖੇਡੇ ਜਾਣਗੇ।

ਇਹ ਵੀ ਪੜ੍ਹੋ:ਲਾਰਡਸ ਟੈਸਟ: ਭਾਰਤ ਦੀ ਇਤਿਹਾਸਕ ਜਿੱਤ, ਇੰਗਲੈਂਡ ਨੂੰ 151 ਦੌੜਾਂ ਨਾਲ ਹਰਾਇਆ

ABOUT THE AUTHOR

...view details