ਹੈਦਰਾਬਾਦ: ਮੁੰਬਈ ਇੰਡੀਅਨਜ਼ ਨੇ ਸਨਿਚਰਵਾਰ ਨੂੰ ਇਥੇ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿਖੇ ਖੇਡੇ ਗਏ ਇੰਡੀਅਨ ਪ੍ਰੀਮਿਅਰ ਲੀਗ (ਆਈਪੀਐੱਲ) ਦੇ 13ਵੇਂ ਸੀਜ਼ਨ ਦੇ 51ਵੇਂ ਮੈਚ ਵਿੱਚ ਦਿੱਲੀ ਕੈਪਿਟਲਜ਼ ਨੂੰ 9 ਵਿਕਟਾਂ ਨਾਲ ਕਰਾਰੀ ਮਾਤ ਦਿੱਤੀ ਹੈ।
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਦਿੱਲੀ ਦੀ ਟੀਮ 9 ਵਿਕਟਾਂ ਉੱਤੇ ਕੇਵਲ 110 ਦੌੜਾਂ ਹੀ ਬਣਾ ਸਕੀ, ਜਿਸ ਨੂੰ ਮੁੰਬਈ ਨੇ 14.2 ਓਵਰਾਂ ਵਿੱਚ ਇੱਕ ਵਿਕਟ ਦਾ ਨੁਕਸਾਨ ਨਾਲ ਹਾਸਲ ਕਰ ਲਿਆ।