ਦੁਬਈ: ਪਿਛਲੇ ਮੈਚ ਵਿੱਚ ਜਿੱਤ ਨਾਲ T -20 ਵਿਸ਼ਵ ਕੱਪ (T-20 World Cup) ਦੀਆਂ ਤਿਆਰੀਆਂ ਨੂੰ ਮਜ਼ਬੂਤ ਕਰਨ ਵਾਲੀ ਭਾਰਤੀ ਕ੍ਰਿਕਟ ਟੀਮ (Indian cricket team)ਬੁੱਧਵਾਰ ਨੂੰ ਆਸਟ੍ਰੇਲੀਆ ਦੇ ਖਿਲਾਫ ਦੂਜੇ ਤੇ ਆਖਰੀ ਪ੍ਰੈਕਟਿਸ ਮੈਚ (Last practice match) ਵਿੱਚ ਬੱਲੇਬਾਜ਼ੀ ਕ੍ਰਮ ਨੂੰ ਅੰਤਮ ਰੂਪ ਦੇਣ ਦੀ ਕੋਸ਼ਿਸ਼ ਕਰੇਗੀ।
ਕੋਹਲੀ ਦਾ ਬਤੌਰ ਕਪਤਾਨ ਤੇ ਰਵੀ ਸ਼ਾਸਤਰੀ ਦਾ ਬਤੌਰ ਕੋਚ ਆਖਰੀ ਟੂਰਨਾਮੈਂਟ
ਭਾਰਤ ਨੇ ਐਤਵਾਰ ਨੂੰ ਟੂਰਨਾਮੈਂਟ ਦੇ ਪਹਿਲੇ ਮੈਚ ਵਿੱਚ ਪਾਕਿਸਤਾਨ ਨਾਲ ਖੇਡਣਾ ਹੈ। ਵਿਰਾਟ ਕੋਹਲੀ ਦਾ ਬਤੌਰ ਕਪਤਾਨ ਅਤੇ ਕੋਚ ਵਜੋਂ ਰਵੀ ਸ਼ਾਸਤਰੀ ਦਾ ਇਹ ਆਖਰੀ ਟੂਰਨਾਮੈਂਟ ਹੈ।
ਇੰਗਲੈਂਡ ਦੇ ਖਿਲਾਫ ਸੋਮਵਾਰ ਦੇ ਪ੍ਰੈਕਟਿਸ ਮੈਚ ਤੋਂ ਪਹਿਲਾਂ, ਕੋਹਲੀ ਨੇ ਕਿਹਾ ਸੀ ਕਿ ਚੋਟੀ ਦੇ ਤਿੰਨ ਸਥਾਨਾਂ ਦਾ ਫੈਸਲਾ ਤੈਅ ਹੈ। ਜਿਸ ਵਿੱਚ ਕੇਐਲ ਰਾਹੁਲ ਅਤੇ ਰੋਹਿਤ ਸ਼ਰਮਾ ਪਾਰੀ ਦੀ ਸ਼ੁਰੂਆਤ ਕਰਨਗੇ ਜਦੋਂ ਕਿ ਕੋਹਲੀ ਤੀਜੇ ਸਥਾਨ 'ਤੇ ਹੋਣਗੇ।
ਇੰਗਲੈਂਡ ਖਿਲਾਫ 7 ਵਿਕਟਾਂ ਦੀ ਜਿੱਤ ਵਿੱਚ 70 ਦੌੜਾਂ ਬਣਾਉਣ ਵਾਲੇ ਨੌਜਵਾਨ ਈਸ਼ਾਨ ਕਿਸ਼ਨ ਨੇ ਪਲੇਇੰਗ ਇਲੈਵਨ ਵਿੱਚ ਆਪਣੀ ਚੋਣ ਦੇ ਦਾਅਵੇ ਦੀ ਪੁਸ਼ਟੀ ਕੀਤੀ ਹੈ। ਰਿਸ਼ਭ ਪੰਤ (ਅਜੇਤੂ 29) ਨੂੰ ਸੂਰਯਕੁਮਾਰ ਯਾਦਵ ਦੇ ਉੱਤੇ ਭੇਜਿਆ ਗਿਆ ਸੀ ਅਤੇ ਹੁਣ ਇਹ ਵੇਖਣਾ ਬਾਕੀ ਹੈ ਕਿ ਉਹ ਬੁੱਧਵਾਰ ਨੂੰ ਕਿਸ ਕ੍ਰਮ ਵਿੱਚ ਉਤਰੇਗਾ।
ਰੋਹਿਤ ਨੇ ਇੰਗਲੈਂਡ ਦੇ ਖਿਲਾਫ ਬੱਲੇਬਾਜ਼ੀ ਨਹੀਂ ਕੀਤੀ, ਇਸ ਲਈ ਉਹ ਇਸ ਮੈਚ ਵਿੱਚ ਆਪਣਾ ਹੱਥ ਅਜ਼ਮਾਉਣਾ ਚਾਹੁੰਦੇ ਹਨ। ਚਰਚਾ ਦਾ ਵਿਸ਼ਾ ਹੈ ਹਾਰਦਿਕ ਪੰਡਯਾ, ਜੋ ਇੰਗਲੈਂਡ ਦੇ ਖਿਲਾਫ ਸਹਿਜ ਨਹੀਂ ਲੱਗ ਰਿਹਾ ਸੀ, ਜੇ ਉਹ ਗੇਂਦਬਾਜ਼ੀ ਕਰਨ ਦੇ ਯੋਗ ਵੀ ਨਹੀਂ ਹੈ, ਤਾਂ ਇਹ ਵੇਖਣਾ ਬਾਕੀ ਹੈ ਕਿ ਕੀ ਭਾਰਤੀ ਟੀਮ ਪ੍ਰਬੰਧਨ ਕੀ ਉਨ੍ਹਾਂ ਨੂੰ ਇੱਕ ਵਿਸ਼ੁੱਧ ਬੱਲੇਬਾਜ਼ ਵਜੋਂ ਮੈਦਾਨ 'ਚ ਉਤਾਰਦਾ ਹੈ ਜਾਂ ਨਹੀਂ।
ਉਨ੍ਹਾਂ ਦੀ ਗੇਂਦਬਾਜ਼ੀ ਦੇ ਬਿਨਾਂ ਭਾਰਤ ਨੂੰ ਛੇਵੇਂ ਗੇਂਦਬਾਜ਼ੀ ਦੇ ਵਿਕਲਪ ਦੀ ਕਮੀ ਰਹੇਗੀ, ਕਿਉਂਕਿ ਪੰਜ ਗੇਂਦਬਾਜ਼ਾਂ ਚੋਂ ਇੱਕ ਦੇ ਫੇਲ ਹੋਣ 'ਤੇ ਇੱਕ ਹੋਰ ਦੀ ਲੋੜ ਪੈ ਸਕਦੀ ਹੈ।
ਭੁਵਨੇਸ਼ਵਰ ਕੁਮਾਰ ਨੇ ਇੰਗਲੈਂਡ ਦੇ ਖਿਲਾਫ ਵਿਕਟ ਲਈ ਸੀ, ਪਰ ਜਸਪ੍ਰੀਤ ਬੁਮਰਾਹ ਆਪਣੀ ਸਰਬੋਤਮ ਫਾਰਮ ਵਿੱਚ ਸਨ। ਮੁਹੰਮਦ ਸ਼ਮੀ ਨੇ ਤਿੰਨ ਵਿਕਟਾਂ ਲਈਆਂ ਪਰ ਮਹਿੰਗੇ ਸਾਬਤ ਹੋਏ। ਰਾਹੁਲ ਚਾਹਰ ਵੀ ਬੇਹਦ ਮਹਿੰਗੇ ਰਹੇ।