ਨਵੀਂ ਦਿੱਲੀ: ਟੀ20 ਵਿਸ਼ਵ ਕੱਪ (T20 World Cup) ਦਾ 42ਵਾਂ ਮੈਚ ਭਾਰਤ ਅਤੇ ਜ਼ਿੰਬਾਬਵੇ ਵਿਚਾਲੇ ਮੈਲਬੋਰਨ ਵਿੱਚ ਖੇਡਿਆ ਗਿਆ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਇਹ ਸੁਪਰ-12 ਦੌਰ ਦਾ ਆਖਰੀ ਮੈਚ ਸੀ। ਭਾਰਤ ਨੇ ਜ਼ਿੰਬਾਬਵੇ ਨੂੰ 187 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ ਵਿੱਚ ਜ਼ਿੰਬਾਬਵੇ ਦੀ ਟੀਮ 115 ਦੌੜਾਂ ਹੀ ਬਣਾ ਸਕੀ।
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਟੀਮ ਇੰਡੀਆ ਨੇ 20 ਓਵਰਾਂ 'ਚ ਪੰਜ ਵਿਕਟਾਂ ਦੇ ਨੁਕਸਾਨ 'ਤੇ 186 ਦੌੜਾਂ ਬਣਾਈਆਂ। ਕੇਐਲ ਰਾਹੁਲ ਨੇ ਸ਼ੁਰੂਆਤ ਵਿੱਚ ਅਤੇ ਸੂਰਿਆਕੁਮਾਰ ਯਾਦਵ ਨੇ ਅੰਤ ਵਿੱਚ ਸ਼ਾਨਦਾਰ ਪਾਰੀ ਖੇਡੀ। ਦੋਵਾਂ ਨੇ ਅਰਧ ਸੈਂਕੜੇ ਲਗਾਏ। ਰਾਹੁਲ ਨੇ 35 ਗੇਂਦਾਂ ਵਿੱਚ 51 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਸੂਰਿਆਕੁਮਾਰ ਨੇ 25 ਗੇਂਦਾਂ 'ਤੇ 61 ਦੌੜਾਂ ਦੀ ਅਜੇਤੂ ਪਾਰੀ ਖੇਡੀ।
ਸੂਰਿਆਕੁਮਾਰ ਇਸ ਸਮੇਂ ਟੀ-20 'ਚ ਨੰਬਰ ਇਕ ਬੱਲੇਬਾਜ਼ ਹਨ। ਉਸ ਨੇ ਹਾਲ ਹੀ ਵਿੱਚ ਪਾਕਿਸਤਾਨ ਦੇ ਮੁਹੰਮਦ ਰਿਜ਼ਵਾਨ ਨੂੰ ਪਿੱਛੇ ਛੱਡਦੇ ਹੋਏ ਇਹ ਦਰਜਾਬੰਦੀ ਹਾਸਲ ਕੀਤੀ ਹੈ। ਉਸ ਨੇ ਜ਼ਿੰਬਾਬਵੇ ਖਿਲਾਫ 35 ਦੌੜਾਂ ਬਣਾ ਕੇ ਵੱਡਾ ਰਿਕਾਰਡ ਬਣਾਇਆ। ਸੂਰਿਆਕੁਮਾਰ ਇੱਕ ਕੈਲੰਡਰ ਸਾਲ ਯਾਨੀ ਇੱਕ ਸਾਲ (2022) ਵਿੱਚ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਹਜ਼ਾਰਾਂ ਦੌੜਾਂ ਬਣਾਉਣ ਵਾਲੇ ਭਾਰਤ ਦੇ ਪਹਿਲੇ ਬੱਲੇਬਾਜ਼ ਬਣ ਗਏ ਹਨ। ਸੂਰਿਆਕੁਮਾਰ ਨੇ ਸਾਲ 2022 'ਚ 28 ਟੀ-20 ਮੈਚਾਂ ਦੀਆਂ 28 ਪਾਰੀਆਂ 'ਚ 44.60 ਦੀ ਔਸਤ ਅਤੇ 186.54 ਦੀ ਸ਼ਾਨਦਾਰ ਸਟ੍ਰਾਈਕ ਰੇਟ ਨਾਲ 1026 ਦੌੜਾਂ ਬਣਾਈਆਂ ਹਨ। ਉਹ ਇਸ ਸਾਲ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਹੈ।
ਸੂਰਿਆਕੁਮਾਰ ਤੋਂ ਪਹਿਲਾਂ ਮੁਹੰਮਦ ਰਿਜ਼ਵਾਨ ਇਕਲੌਤਾ ਬੱਲੇਬਾਜ਼ ਹੈ ਜਿਸ ਨੇ ਇਕ ਸਾਲ (2021 ਵਿਚ 1326 ਦੌੜਾਂ) ਵਿਚ ਇਹ ਉਪਲਬਧੀ ਹਾਸਲ ਕੀਤੀ ਹੈ। ਸੂਰਿਆਕੁਮਾਰ ਯਾਦਵ ਹੁਣ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਇੱਕ ਸਾਲ (A Calendar Year) ਵਿੱਚ 1000 ਦੌੜਾਂ ਬਣਾਉਣ ਵਾਲੇ ਭਾਰਤ ਦੇ ਪਹਿਲੇ ਬੱਲੇਬਾਜ਼ ਬਣ ਗਏ ਹਨ। ਉਸ ਤੋਂ ਪਹਿਲਾਂ ਕਿਸੇ ਹੋਰ ਬੱਲੇਬਾਜ਼ ਨੇ ਇੱਕ ਸਾਲ ਵਿੱਚ ਭਾਰਤ ਲਈ ਅਜਿਹਾ ਕਾਰਨਾਮਾ ਨਹੀਂ ਕੀਤਾ ਸੀ।
ਖਿਡਾਰੀ | ਦੇਸ਼ | ਸਾਲ | ਮੈਚ | ਰਨ |
ਮੁਹੰਮਦ ਰਿਜ਼ਵਾਨ | ਪਾਕਿਸਤਾਨ | 2021 | 29 | 1326 |
ਸੂਰਿਆਕੁਮਾਰ ਯਾਦਵ | ਭਾਰਤ | 2022 | 28 | 1026 |
ਬਾਬਰ ਆਜ਼ਮ | ਪਾਕਿਸਤਾਨ | 2021 | 29 | 939 |
ਮੁਹੰਮਦ ਰਿਜ਼ਵਾਨ | ਪਾਕਿਸਤਾਨ | 2022 | 23 | 924 |
ਪਾਲ ਸਟਰਲਿੰਗ | ਆਇਰਲੈਂਡ | 2019 | 20 | 748 |
ਇਹ ਵੀ ਪੜ੍ਹੋ:T20 World Cup: ਸੈਮੀਫਾਈਨਲ ਦੀਆਂ ਚਾਰ ਟੀਮਾਂ ਦਾ ਫੈਸਲਾ, ਭਾਰਤ ਇਸ ਟੀਮ ਨਾਲ ਭਿੜੇਗਾ