ਨਵੀਂ ਦਿੱਲੀ:ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਮੰਗਲਵਾਰ ਨੂੰ ਇੱਕ ਟਵੀਟ ਰਾਹੀਂ ਇੰਗਲੈਂਡ ਦੇ ਖਿਲਾਫ ਚੌਥੇ ਟੈਸਟ ਮੈਚ ਵਿੱਚ ਭਾਰਤੀ ਟੀਮ ਦੀ ਸ਼ਾਨਦਾਰ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਇੱਕ ਵੀਡੀਓ ਸਾਂਝਾ ਕੀਤਾ। ਭਾਰਤੀ ਟੀਮ ਨੇ ਮੇਜ਼ਬਾਨ ਟੀਮ ਨੂੰ 157 ਦੌੜਾਂ ਨਾਲ ਹਰਾ ਕੇ 5 ਮੈਚਾਂ ਦੀ ਲੜੀ ਵਿੱਚ 2-1 ਦੀ ਬੜ੍ਹਤ ਬਣਾ ਲਈ ਹੈ।
ਵੀਡੀਓ ਨੂੰ ਸਾਂਝਾ ਕਰਦੇ ਹੋਏ ਬੀਸੀਸੀਆਈ ਨੇ ਕੈਪਸ਼ਨ ਵਿੱਚ ਲਿਖਿਆ ਕਿ ਅਸੀਂ ਤੁਹਾਡੇ ਨਾਲ ਦ ਓਵਲ ਵਿੱਚ ਭਾਰਤੀ ਟੀਮ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਕੁਝ ਅਣਦੇਖੇ ਵਿਚਾਰ ਅਤੇ ਪ੍ਰਤੀਕਰਮ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ।
ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਕਿਹਾ ਅਸੀਂ ਬਹੁਤ ਖੁਸ਼ ਹਾਂ। ਜਦੋਂ ਤੁਸੀਂ ਇੰਗਲੈਂਡ ਵਰਗੀ ਜਗ੍ਹਾ 'ਤੇ ਖੇਡ ਰਹੇ ਹੋ ਅਤੇ ਤੁਸੀਂ ਸੀਰੀਜ਼' ਚ 2-1 ਨਾਲ ਅੱਗੇ ਹੋ ਤਾਂ ਇਸ ਤੋਂ ਵੱਡੀ ਖੁਸ਼ੀ ਦੀ ਕੋਈ ਗੱਲ ਨਹੀਂ ਹੋ ਸਕਦੀ।
ਇਸੇ ਦੌਰਾਨ ਤੇਜ਼ ਗੇਂਦਬਾਜ਼ ਉਮੇਸ਼ ਯਾਦਵ (Umesh Yadav) ਨੇ ਕਿਹਾ ਸਾਨੂੰ ਪਤਾ ਸੀ ਕਿ ਪੰਜਵੇਂ ਦਿਨ ਪਿੱਚ ਸਮਤਲ ਸੀ ਅਤੇ ਸਾਨੂੰ ਸਖ਼ਤ ਮਿਹਨਤ ਕਰਨ ਦੀ ਲੋੜ ਸੀ। ਅਸੀਂ ਸਹੀ ਲੰਬਾਈ ਦੀ ਗੇਂਦਬਾਜ਼ੀ ਕੀਤੀ ਕਿਉਂਕਿ ਸਾਨੂੰ ਪਤਾ ਸੀ ਕਿ ਅਸੀਂ ਵਿਕਟਾਂ ਲੈਣ ਜਾ ਰਹੇ ਹਾਂ।
ਉਮੇਸ਼ ਨੇ ਹਰ ਪਾਰੀ ਵਿੱਚ ਤਿੰਨ-ਤਿੰਨ ਵਿਕਟ ਆਪਣੇ ਨਾਮ ਕਰ ਲਏ। ਸ਼ਾਰਦੁਲ ਠਾਕੁਰ (Shardul Thakur) ਨੇ ਕਿਹਾ ਜਿਸ ਦਿਨ ਮੈਨੂੰ ਪਤਾ ਲੱਗਾ ਕਿ ਮੈਂ ਇਹ ਮੈਚ ਖੇਡ ਰਿਹਾ ਹਾਂ, ਉਸੇ ਦਿਨ ਤੋਂ ਮੈਂ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ। ਮੈਂ ਟੀਮ ਦੀ ਜਿੱਤ ਵਿੱਚ ਮਹੱਤਵਪੂਰਨ ਯੋਗਦਾਨ ਪਾਉਣਾ ਚਾਹੁੰਦਾ ਸੀ, ਜਿਸ ਨਾਲ ਟੀਮ ਨੂੰ ਮੈਚ ਜਿੱਤਣ ਵਿੱਚ ਮਦਦ ਮਿਲੇਗੀ।
ਸ਼ਾਰਦੁਲ ਨੇ ਟੈਸਟ ਦੀਆਂ ਦੋਵੇਂ ਪਾਰੀਆਂ ਵਿੱਚ ਅਰਧ ਸੈਂਕੜੇ ਲਗਾਏ ਅਤੇ ਦੂਜੀ ਪਾਰੀ ਵਿੱਚ ਦੋ ਮਹੱਤਵਪੂਰਨ ਵਿਕਟਾਂ ਵੀ ਲਈਆਂ। ਜਿਸ ਵਿੱਚ ਇੰਗਲੈਂਡ ਦੇ ਕਪਤਾਨ ਜੋ ਰੂਟ ਦਾ ਵਿਕਟ ਸ਼ਾਮਲ ਸੀ। ਹੁਣ ਸੀਰੀਜ਼ ਦਾ ਆਖਰੀ ਅਤੇ ਪੰਜਵਾਂ ਟੈਸਟ ਦੋਨਾਂ ਟੀਮਾਂ ਦੇ ਵਿੱਚ ਮੈਨਚੈਸਟਰ ਵਿੱਚ ਖੇਡਿਆ ਜਾਵੇਗਾ।
ਇਹ ਵੀ ਪੜ੍ਹੋ:Ind Vs Eng: ਓਵਲ ਟੈਸਟ ਮੈਚ ’ਚ ਭਾਰਤ ਦੀ ਜਿੱਤ, ਇੰਗਲੈਂਡ ਦੀ ਹੋਈ ਕਰਾਰੀ ਹਾਰ