ਲੰਡਨ: ਭਾਵੇਂ ਕਈ ਖਿਡਾਰੀਆਂ ਨੇ ਆਪਣੇ ਅੰਤਰਰਾਸ਼ਟਰੀ ਟੈਸਟ ਕ੍ਰਿਕਟ ਕਰੀਅਰ 'ਚ ਕਈ ਰਿਕਾਰਡ ਆਪਣੇ ਨਾਂ ਕੀਤੇ ਹਨ ਪਰ ਇੰਗਲੈਂਡ ਦੇ ਗੇਂਦਬਾਜ਼ ਸਟੂਅਰਟ ਬ੍ਰਾਡ ਨੇ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿੰਦੇ ਹੋਏ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੀ ਆਪਣੀ ਆਖਰੀ ਪਾਰੀ 'ਚ ਅਜਿਹਾ ਰਿਕਾਰਡ ਬਣਾਇਆ ਹੈ, ਜੋ ਟੈਸਟ ਕ੍ਰਿਕਟ ਦੇ 146 ਸਾਲ ਦੇ ਇਤਿਹਾਸ ਦੌਰਾਨ ਨਹੀਂ ਹੋਇਆ। ਇਤਿਹਾਸ ਵਿੱਚ ਕੋਈ ਹੋਰ ਕ੍ਰਿਕਟਰ ਅਜਿਹਾ ਨਹੀਂ ਕਰ ਸਕਿਆ ਹੈ। ਇੰਗਲੈਂਡ ਅਤੇ ਆਸਟ੍ਰੇਲੀਆ ਵਿਚਾਲੇ ਖੇਡੇ ਗਏ ਏਸ਼ੇਜ਼ ਦੇ ਆਖਰੀ ਟੈਸਟ ਮੈਚ 'ਚ ਇੰਗਲੈਂਡ ਦੇ ਗੇਂਦਬਾਜ਼ ਸਟੂਅਰਟ ਬ੍ਰਾਡ ਨੇ ਇਹ ਕਾਰਨਾਮਾ ਕੀਤਾ।
ਆਖਰੀ ਗੇਂਦ 'ਤੇ ਸ਼ਾਨਦਾਰ ਛੱਕਾ ਜੜਿਆ: ਆਪਣੇ ਆਖਰੀ ਟੈਸਟ ਮੈਚ ਦੀ ਆਖਰੀ ਪਾਰੀ 'ਚ ਬੱਲੇਬਾਜ਼ੀ ਕਰਦੇ ਹੋਏ ਸਟੂਅਰਟ ਬ੍ਰਾਡ ਨੇ ਆਖਰੀ ਗੇਂਦ 'ਤੇ ਸ਼ਾਨਦਾਰ ਛੱਕਾ ਜੜਿਆ ਸੀ ਅਤੇ ਗੇਂਦਬਾਜ਼ੀ ਦੌਰਾਨ ਆਪਣੇ ਆਖਰੀ ਟੈਸਟ ਮੈਚ ਦੀ ਆਖਰੀ ਪਾਰੀ 'ਚ ਆਖਰੀ ਗੇਂਦ 'ਤੇ ਵਿਕਟ ਵੀ ਹਾਸਲ ਕੀਤੀ ਸੀ। ਜੇਕਰ ਇਸ ਤਰ੍ਹਾਂ ਦੇਖਿਆ ਜਾਵੇ ਤਾਂ ਪਹਿਲੀ ਵਾਰ ਕਿਸੇ ਖਿਡਾਰੀ ਨੇ ਆਪਣੇ ਅੰਤਰਰਾਸ਼ਟਰੀ ਕ੍ਰਿਕਟ ਕਰੀਅਰ ਦੀ ਆਖਰੀ ਗੇਂਦ 'ਤੇ ਛੱਕਾ ਜੜ ਕੇ ਆਖਰੀ ਗੇਂਦ 'ਤੇ ਵਿਕਟ ਲੈਣ ਦਾ ਕ੍ਰਿਸ਼ਮਾ ਕੀਤਾ ਹੈ। ਸਟੂਅਰਟ ਬ੍ਰਾਡ ਨੇ ਮਿਸ਼ੇਲ ਸਟਾਰਕ ਦੀ ਆਖਰੀ ਗੇਂਦ 'ਤੇ ਛੱਕਾ ਮਾਰਿਆ, ਗੇਂਦਬਾਜ਼ੀ ਕਰਦੇ ਹੋਏ ਉਨ੍ਹਾਂ ਨੇ ਐਲੇਕਸ ਕੈਰੀ ਨੂੰ ਆਊਟ ਕਰਕੇ ਇਹ ਕਾਰਨਾਮਾ ਕੀਤਾ ਹੈ।