ਪੰਜਾਬ

punjab

ETV Bharat / sports

RCB Player Hasaranga Marriage: ਸ਼੍ਰੀਲੰਕਾਈ ਕ੍ਰਿਕਟਰ ਹਸਰੰਗਾ ਨੇ ਆਪਣੀ ਪ੍ਰੇਮਿਕਾ ਨਾਲ ਕਰਵਾਇਆ ਵਿਆਹ - ਵਿੰਦਿਆ ਨਾਲ ਵਨਿੰਦੁ ਹਸਾਰੰਗਾ ਦਾ ਵਿਆਹ

ਸ਼੍ਰੀਲੰਕਾ ਦੇ ਆਲਰਾਊਂਡਰ ਵਨਿੰਦੂ ਹਸਾਰੰਗਾ ਆਪਣੀ ਪ੍ਰੇਮਿਕਾ ਵਿੰਧਿਆ ਨਾਲ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਉਨ੍ਹਾਂ ਦੇ ਵਿਆਹ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਅਤੇ ਪ੍ਰਸ਼ੰਸਕ ਉਸ ਨੂੰ ਵਧਾਈ ਦੇ ਰਹੇ ਹਨ।

Sri Lankan cricketer or RCB player Wanindu Hasaranga Marriage with Vindya photo
RCB Player Hasaranga Marriage: ਸ਼੍ਰੀਲੰਕਾਈ ਕ੍ਰਿਕਟਰ ਹਸਰੰਗਾ ਨੇ ਆਪਣੀ ਪ੍ਰੇਮਿਕਾ ਨਾਲ ਕਰਵਾਇਆ ਵਿਆਹ

By

Published : Mar 9, 2023, 2:35 PM IST

ਨਵੀਂ ਦਿੱਲੀ: ਸ਼੍ਰੀਲੰਕਾਈ ਕ੍ਰਿਕਟਰ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਸਟਾਰ ਸਪਿਨਰ ਵਨਿੰਦੂ ਹਸਾਰੰਗਾ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਉਸ ਦਾ ਵਿਆਹ ਆਪਣੀ ਪ੍ਰੇਮਿਕਾ ਵਿੰਧਿਆ ਨਾਲ ਹੋਇਆ ਹੈ। ਹਸਰੰਗਾ ਅਤੇ ਵਿੰਧਿਆ ਦੇ ਵਿਆਹ ਦੀ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਹਸਾਰੰਗਾ ਦੀ ਗਰਲਫਰੈਂਡ ਵਿੰਧਿਆ ਪਦਮਪੇਰੁਮਾ ਨਾਲ ਲੰਬੇ ਸਮੇਂ ਤੋਂ ਰਿਲੇਸ਼ਨਸ਼ਿਪ 'ਚ ਸੀ। ਹਸਰੰਗਾ ਦੇ ਪ੍ਰਸ਼ੰਸਕ ਲਗਾਤਾਰ ਉਨ੍ਹਾਂ ਦੀ ਫੋਟੋ 'ਤੇ ਕੁਮੈਂਟ ਕਰਕੇ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ। ਇਸ ਜੋੜੇ ਦੀ ਫੋਟੋ ਇੰਟਰਨੈੱਟ 'ਤੇ ਕਾਫੀ ਟ੍ਰੈਂਡ ਕਰ ਰਹੀ ਹੈ ਅਤੇ ਲੋਕ ਇਸ ਫੋਟੋ ਨੂੰ ਕਾਫੀ ਪਸੰਦ ਕਰ ਰਹੇ ਹਨ।

ਸਟਾਰ ਜੋੜੇ ਨੇ ਵਿਆਹ ਕਰਵਾ ਲਿਆ: ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਆਪਣੇ ਟਵਿੱਟਰ ਹੈਂਡਲ ਤੋਂ ਸਟਾਰ ਸਪਿਨਰ ਵਨਿੰਦੂ ਹਸਰੰਗਾ ਦੀ ਦੁਲਹਨ ਨਾਲ ਇੱਕ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ 'ਚ ਹਸਾਰੰਗਾ ਨਾਲ ਉਨ੍ਹਾਂ ਦੀ ਪਤਨੀ ਵਿੰਧਿਆ ਪਦਮਪੇਰੁਮਾ ਨਜ਼ਰ ਆ ਰਹੀ ਹੈ। ਹਸਰੰਗਾ ਲੰਬੇ ਸਮੇਂ ਤੋਂ ਵਿੰਧਿਆ ਨੂੰ ਡੇਟ ਕਰ ਰਿਹਾ ਸੀ। ਹੁਣ ਇਸ ਸਟਾਰ ਜੋੜੇ ਨੇ ਵਿਆਹ ਕਰਵਾ ਲਿਆ ਹੈ ਅਤੇ ਇਸ ਖਾਸ ਮੌਕੇ 'ਤੇ, ਦਿੱਗਜ ਕ੍ਰਿਕਟਰ ਅਤੇ ਉਨ੍ਹਾਂ ਦੇ ਪ੍ਰਸ਼ੰਸਕ ਵਨਿਦੂ ਹਸਾਰੰਗਾ-ਵਿੰਧਿਆ ਪਦਮਪੇਰੁਮਾ ਦੇ ਵਿਆਹ ਦੀਆਂ ਸ਼ੁਭਕਾਮਨਾਵਾਂ ਦੇ ਰਹੇ ਹਨ। ਕਈ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਦੱਸ ਦੇਈਏ ਕਿ ਵਿਆਹ ਤੋਂ ਬਾਅਦ ਹਸਰੰਗਾ ਨੇ ਆਪਣੀ ਪਤਨੀ ਨਾਲ ਫੋਟੋਸ਼ੂਟ ਵੀ ਕਰਵਾਇਆ ਹੈ। ਕ੍ਰਿਕਟਰ ਹਸਰੰਗਾ ਅਤੇ ਆਰਸੀਬੀ ਨੇ ਖੁਸ਼ੀਆਂ ਦੀ ਤਸਵੀਰ ਸਾਂਝੀ ਕੀਤੀ ਹੈ।

ਹਸਰੰਗਾ ਆਈਪੀਐਲ ਟੀਮ ਆਰਸੀਬੀ ਲਈ ਖੇਡਦਾ: ਹਸਰੰਗਾ ਦਾ ਕਰੀਅਰ ਹਸਰੰਗਾ ਨੇ ਆਪਣੇ ਕ੍ਰਿਕਟ ਕਰੀਅਰ 'ਚ 55 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਉਨ੍ਹਾਂ ਨੇ ਇਨ੍ਹਾਂ ਮੈਚਾਂ ਦੀਆਂ 46 ਪਾਰੀਆਂ 'ਚ 503 ਦੌੜਾਂ ਬਣਾਈਆਂ ਹਨ। ਇਸ ਟੀ-20 ਅੰਤਰਰਾਸ਼ਟਰੀ ਕ੍ਰਿਕਟ 'ਚ ਉਨ੍ਹਾਂ ਨੇ 54 ਚੌਕੇ ਅਤੇ 5 ਛੱਕੇ ਵੀ ਲਗਾਏ ਹਨ। ਵਨਡੇ ਫਾਰਮੈਟ 'ਚ ਉਸ ਨੇ 37 ਮੈਚਾਂ ਦੀਆਂ 34 ਪਾਰੀਆਂ 'ਚ 710 ਦੌੜਾਂ ਬਣਾਈਆਂ ਹਨ। ਵਨਡੇ 'ਚ ਉਸ ਦਾ ਸਰਵੋਤਮ ਸਕੋਰ 80 ਦੌੜਾਂ ਹੈ, ਇਸ ਦੇ ਨਾਲ ਹੀ ਉਨ੍ਹਾਂ ਨੇ 136 ਟੀ-20 ਮੈਚਾਂ 'ਚ 1418 ਦੌੜਾਂ ਬਣਾਈਆਂ ਹਨ। ਉਸ ਨੇ ਟੀ-20 'ਚ 5 ਅਰਧ ਸੈਂਕੜੇ ਵੀ ਲਗਾਏ ਹਨ। ਹਸਰੰਗਾ ਆਈਪੀਐਲ ਟੀਮ ਆਰਸੀਬੀ ਲਈ ਖੇਡਦਾ ਹੈ। ਦੱਸ ਦਈਏ ਵਨਿੰਦੂ ਹਸਰੰਗਾ ਸ੍ਰਲੰਕਾ ਦੇ ਆਫ ਸਪਿੰਨ ਗੇਂਦਬਾਜ਼ ਨੇ ਅਤੇ ਉਹ ਬੱਲੇਬਾਜ਼ੀ ਦੌਰਾਨ ਵੀ ਸ਼੍ਰੀਲੰਕਾ ਲਈ ਹਮੇਸ਼ਾ ਲਾਹੇਵੰਦ ਸਾਬਿਤ ਹੁੰਦੇ ਹਨ। ਬੀਤੇ ਸਾਲ ਹੋਏ ਏਸ਼ੀਆ ਕੱਪ ਦੌਰਾਨ ਵਨਿੰਦੂ ਹਸਰੰਗਾ ਨੇ ਆਲਰਾਊਂਡ ਪ੍ਰਦਰਸ਼ਨ ਕਰਦਿਆਂ ਆਪਣੀ ਟੀਮ ਨੂੰ ਏਸ਼ੀਆ ਦਾ ਚੈਂਪੀਅਨ ਬਣਾਇਆ ਸੀ।

ਇਹ ਵੀ ਪੜ੍ਹੋ:Ind vs Aus Test: PM ਮੋਦੀ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨਾਲ ਰੱਥ 'ਤੇ ਸਵਾਰ ਹੋ ਕੇ ਲਗਾਇਆ ਸਟੇਡੀਅਮ ਦਾ ਚੱਕਰ

ABOUT THE AUTHOR

...view details