ਨਵੀਂ ਦਿੱਲੀ: ਦੱਖਣੀ ਅਫਰੀਕਾ ਕ੍ਰਿਕਟ ਬੋਰਡ ਨੇ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਟੀ-20, ਵਨਡੇ ਅਤੇ ਟੈਸਟ ਸੀਰੀਜ਼ ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਸੀਰੀਜ਼ ਲਈ ਦੱਖਣੀ ਅਫਰੀਕਾ ਨੇ ਟੇਂਬਾ ਬਾਵੁਮਾ ਨੂੰ ਟੀ-20 ਅਤੇ ਵਨਡੇ ਦੀ ਕਪਤਾਨੀ ਤੋਂ ਹਟਾ ਕੇ ਏਡਨ ਮਾਰਕਰਮ ਨੂੰ ਕਮਾਨ ਸੌਂਪ ਕੇ ਹੈਰਾਨੀਜਨਕ ਫੈਸਲਾ ਲਿਆ ਹੈ, ਜਦਕਿ ਬਾਵੁਮਾ ਟੈਸਟ ਦੀ ਕਪਤਾਨੀ ਕਰਦੇ ਨਜ਼ਰ ਆਉਣਗੇ। ਇਹ ਦੌਰਾ 10 ਦਸੰਬਰ ਤੋਂ 7 ਜਨਵਰੀ ਤੱਕ ਜਾਰੀ ਰਹੇਗਾ।
ਭਾਰਤੀ ਟੀਮ ਦਾ ਦੱਖਣੀ ਅਫਰੀਕਾ ਦੌਰਾ 10 ਦਸੰਬਰ ਤੋਂ ਸ਼ੁਰੂ ਹੋਵੇਗਾ। ਸਭ ਤੋਂ ਪਹਿਲਾਂ ਇਸ ਦੌਰੇ 'ਤੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਖੇਡੀ ਜਾਵੇਗੀ, ਜੋ 10 ਤੋਂ 14 ਦਸੰਬਰ ਤੱਕ ਆਯੋਜਿਤ ਹੋਣ ਜਾ ਰਹੀ ਹੈ। ਇਸ ਤੋਂ ਬਾਅਦ ਤਿੰਨ ਵਨਡੇ ਮੈਚਾਂ ਦੀ ਲੜੀ ਹੋਵੇਗੀ, ਜੋ 17 ਤੋਂ 21 ਦਸੰਬਰ ਤੱਕ ਹੋਵੇਗੀ। ਇਸ ਦੌਰੇ ਦਾ ਅੰਤ ਦੋ ਟੈਸਟ ਮੈਚਾਂ ਦੀ ਲੜੀ ਨਾਲ ਹੋਵੇਗਾ। ਇਹ ਦੋਵੇਂ ਟੈਸਟ ਮੈਚ 26 ਦਸੰਬਰ ਤੋਂ 7 ਜਨਵਰੀ ਤੱਕ ਖੇਡੇ ਜਾਣਗੇ।
ਦੱਖਣੀ ਅਫਰੀਕਾ ਦੀ ਟੀ-20 ਟੀਮ:ਏਡਨ ਮਾਰਕਰਮ (ਕਪਤਾਨ), ਓਟਨਿਲ ਬਾਰਟਮੈਨ, ਮੈਥਿਊ ਬ੍ਰਿਟਜ਼ਕੇ, ਨੰਦਰੇ ਬਰਗਰ, ਜੈਰਾਲਡ ਕੋਏਟਜ਼ੀ, ਡੋਨੋਵਨ ਫਰੇਰਾ, ਰੀਜ਼ਾ ਹੈਂਡਰਿਕਸ, ਮਾਰਕੋ ਜੈਨਸਨ, ਹੇਨਰਿਕ ਕਲਾਸੇਨ, ਕੇਸ਼ਵ ਮਹਾਰਾਜ, ਡੇਵਿਡ ਮਿਲਰ, ਲੁੰਗੀ ਨਗੀਦੀ, ਅੰਦਿਲੇ ਫੇਲੁਕਵਾਯੋ, ਤਾਰੇਜ ਸ਼ਮਸੀ, ਟ੍ਰਿਸਟਨ ਸਟੱਬਸ, ਲਿਜ਼ਾਡ ਵਿਲੀਅਮਜ਼।
ਦੱਖਣੀ ਅਫਰੀਕਾ ਦੀ ODI ਟੀਮ:ਏਡਨ ਮਾਰਕਰਮ (ਕਪਤਾਨ), ਓਟਨਿਲ ਬਾਰਟਮੈਨ, ਨੰਦਰੇ ਬਰਗਰ, ਟੋਨੀ ਡੀਜੋਰਜ਼ੀ, ਰੀਜ਼ਾ ਹੈਂਡਰਿਕਸ, ਹੇਨਰਿਕ ਕਲਾਸੇਨ, ਕੇਸ਼ਵ ਮਹਾਰਾਜ, ਮਿਹਲਾਲੀ ਮਪੋਂਗਵਾਨਾ, ਡੇਵਿਡ ਮਿਲਰ, ਵਿਆਨ ਮਲਡਰ, ਅੰਦਿਲੇ ਫੇਲੁਕਵਾਯੋ, ਤਾਰੇਜ ਸ਼ਮਸੀ, ਰਾਸੀ ਵੈਨ ਡੇਰ ਡੁਸਨ, ਕਾਇਲ ਵੇਰਿਨ, ਲਿਜ਼ਾਡ ਵਿਲੀਅਮਜ਼।