ਹੈਦਰਾਬਾਦ: ਟੀਮ ਇੰਡੀਆ ਦੇ ਸਾਬਕਾ ਕ੍ਰਿਕਟਰ ਅਤੇ ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੂੰ ਲੈ ਕੇ ਨਵੀਆਂ ਕਿਆਸਅਰਾਈਆਂ ਲੱਗ ਗਈਆਂ ਹਨ। ਅਜਿਹੀ ਚਰਚਾ ਹੈ ਕਿ ਸੌਰਵ ਬੀਸੀਸੀਆਈ ਪ੍ਰਧਾਨ ਦਾ ਅਹੁਦਾ ਛੱਡ ਸਕਦੇ ਹਨ। ਇਹ ਅਟਕਲਾਂ ਸੌਰਵ ਦੇ ਇੱਕ ਟਵਿੱਟਰ ਪੋਸਟ ਤੋਂ ਬਾਅਦ ਲਗਾਈਆਂ ਜਾ ਰਹੀਆਂ ਹਨ, ਜਿਸ ਵਿੱਚ ਉਸਨੇ ਲਿਖਿਆ ਹੈ ਕਿ ਮੈਂ ਕੁਝ ਅਜਿਹਾ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹਾਂ ਜੋ ਮੈਨੂੰ ਲੱਗਦਾ ਹੈ ਕਿ ਸ਼ਾਇਦ ਬਹੁਤ ਸਾਰੇ ਲੋਕਾਂ ਨੂੰ ਮਦਦ ਮਿਲੇਗੀ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਮੇਰੇ ਜੀਵਨ ਦੇ ਇਸ ਅਧਿਆਏ ਵਿੱਚ ਦਾਖਲ ਹੋਣ 'ਤੇ ਮੇਰਾ ਸਮਰਥਨ ਕਰਨਾ ਜਾਰੀ ਰੱਖੋਗੇ।
ਸੌਰਵ ਗਾਂਗੁਲੀ ਦੇ ਇਸ ਟਵੀਟ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਅਸਤੀਫੇ ਦੀ ਚਰਚਾ ਸ਼ੁਰੂ ਹੋ ਗਈ ਹੈ। ਹਾਲਾਂਕਿ ਇਸ ਬਾਰੇ ਕਿਤੇ ਵੀ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ ਹੈ। ਹਾਲਾਂਕਿ ਬੀਸੀਸੀਆਈ ਸਕੱਤਰ ਨੇ ਸੌਰਵ ਗਾਂਗੁਲੀ ਦੇ ਅਸਤੀਫ਼ੇ ਤੋਂ ਸਾਫ਼ ਇਨਕਾਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ, ਗੱਗੂਲੀ ਨੇ ਅਸਤੀਫਾ ਨਹੀਂ ਦਿੱਤਾ ਹੈ।
ਗਾਂਗੁਲੀ ਨੇ ਟਵੀਟ ਕਰਦੇ ਹੋਏ ਲਿਖਿਆ, ਮੈਂ ਆਪਣਾ ਸਫਰ ਸਾਲ 1992 'ਚ ਸ਼ੁਰੂ ਕੀਤਾ ਸੀ। ਸਾਲ 2022 ਮੇਰੇ ਕ੍ਰਿਕਟ ਕਰੀਅਰ ਦੇ 30 ਸਾਲ ਪੂਰੇ ਕਰਨ ਦਾ ਸਾਲ ਹੈ। ਉਦੋਂ ਤੋਂ ਕ੍ਰਿਕਟ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ। ਸਭ ਤੋਂ ਮਹੱਤਵਪੂਰਨ, ਇਸ ਨੇ ਮੈਨੂੰ ਤੁਹਾਡੇ ਸਾਰਿਆਂ ਦਾ ਸਮਰਥਨ ਦਿੱਤਾ ਹੈ। ਮੈਂ ਹਰ ਉਸ ਸਮਰਥਕ ਦਾ ਧੰਨਵਾਦ ਕਰਨਾ ਚਾਹਾਂਗਾ ਜਿਸਨੇ ਮੇਰੀ ਇਸ ਯਾਤਰਾ ਵਿੱਚ ਹਿੱਸਾ ਲਿਆ ਅਤੇ ਮੈਨੂੰ ਅੱਜ ਜਿੱਥੇ ਮੈਂ ਹਾਂ ਉੱਥੇ ਪਹੁੰਚਾਇਆ।