ਪਣਜੀ: ਭਾਰਤੀ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤੀ ਕ੍ਰਿਕਟ ਟੀਮ ਨੂੰ ਜਿਸ ਤਰ੍ਹਾਂ ਦਾ ਸਮਰਥਨ ਮਿਲਦਾ ਹੈ, ਦੁਨੀਆ ਦੀ ਕਿਸੇ ਵੀ ਖੇਡ ਟੀਮ ਨੂੰ ਨਹੀਂ ਮਿਲਦਾ।
ਗਾਂਗੁਲੀ ਆਈਸੀਸੀ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਮੁਹਿੰਮ ਦੀ ਸ਼ੁਰੂਆਤ ਕਰਨ ਲਈ ਫੈਂਟੇਸੀ ਪਲੇਟਫਾਰਮ ਮਾਈ 11 ਸਰਕਲ 'ਤੇ ਗੇਮਸ 24 ਇੰਟੂ 7 ਦੁਆਰਾ ਆਯੋਜਿਤ ਇੱਕ ਆਨਲਾਈਨ ਕਾਨਫਰੰਸ ਵਿੱਚ ਬੋਲ ਰਹੇ ਸਨ। ਗਾਂਗੁਲੀ ਮਾਈ 11 ਸਰਕਲ ਦੇ ਬ੍ਰਾਂਡ ਅੰਬੈਸਡਰ ਹਨ।
ਗਾਂਗੁਲੀ ਨੇ ਆਨਲਾਈਨ ਕਾਨਫਰੰਸ ਵਿੱਚ ਕਿਹਾ, "ਜੇਕਰ ਕ੍ਰਿਕਟ ਭਾਰਤ ਵਿੱਚ ਇੱਕ ਧਰਮ ਹੈ, ਤਾਂ ਪ੍ਰਸ਼ੰਸਕ ਸਭ ਤੋਂ ਵੱਡੇ ਸ਼ਰਧਾਲੂ ਹਨ। ਉਨ੍ਹਾਂ ਦਾ ਨਿਰੰਤਰ ਸਮਰਥਨ ਅਤੇ ਉਤਸ਼ਾਹ ਜਿਸ ਨਾਲ ਉਹ ਆਪਣੀ ਟੀਮ ਅਤੇ ਮਨਪਸੰਦ ਕ੍ਰਿਕਟਰਾਂ ਦੀ ਪਾਲਣਾ ਕਰਦੇ ਹਨ,ਇਹ ਕ੍ਰਿਕਟ ਨੂੰ ਇੱਕ ਰਾਸ਼ਟਰੀ ਜਨੂੰਨ 'ਚ ਸਭ ਤੋਂ ਮਹੱਤਵਪੂਰਨ ਫੈਕਟਰ ਰਿਹਾ ਹੈ ਜੋ ਸਾਡੇ ਦੇਸ਼ ਨੂੰ ਇਕਜੁੱਟ ਕਰਦਾ ਹੈ।"
ਉਨ੍ਹਾਂ ਕਿਹਾ, "ਇੱਕ ਖਿਡਾਰੀ ਅਤੇ ਭਾਰਤੀ ਟੀਮ ਦਾ ਕਪਤਾਨ ਹੋਣ ਦੇ ਨਾਤੇ, ਮੈਂ ਦੱਸ ਸਕਦਾ ਹਾਂ ਕਿ ਭਾਰਤੀ ਕ੍ਰਿਕਟ ਟੀਮ ਨੂੰ ਜਿਸ ਤਰ੍ਹਾਂ ਦਾ ਸਮਰਥਨ ਮਿਲਦਾ ਹੈ, ਉਹ ਦੁਨੀਆ ਭਰ ਦੀ ਕਿਸੇ ਵੀ ਖੇਡ ਟੀਮ ਲਈ ਬੇਮਿਸਾਲ ਹੈ।"
ਇਹ ਵੀ ਪੜ੍ਹੋ:ਅੱਜ ਤੋਂ ਟੀ-20 ਵਿਸ਼ਵ ਕੱਪ ਦੀ ਸ਼ੁਰੂਆਤ, ਜਾਣੋ ਪੂਰਾ ਕਾਰਜਕ੍ਰਮ