ਪੰਜਾਬ

punjab

ETV Bharat / sports

ਸਮ੍ਰਿਤੀ ਮੰਧਾਨਾ ਨੇ ਬੰਗਲਾਦੇਸ਼ ਖਿਲਾਫ ਮਿਲੀ ਵੱਡੀ ਉਪਲੱਬਧੀ - India vs Bangladesh

ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ (Smriti Mandhana) ਨੇ ਆਈਸੀਸੀ ਮਹਿਲਾ ਵਿਸ਼ਵ ਕੱਪ 2022 (ICC Women’s World Cup) ਦੇ ਤਹਿਤ ਖੇਡੇ ਜਾ ਰਹੇ ਮੈਚ ਵਿੱਚ ਬੰਗਲਾਦੇਸ਼ (India vs Bangladesh) ਦੇ ਖ਼ਿਲਾਫ ਇੱਕ ਵੱਡੀ ਉਪਲਬਧੀ ਦਰਜ ਕੀਤੀ ਹੈ।

ਸਮ੍ਰਿਤੀ ਮੰਧਾਨਾ ਨੇ ਬੰਗਲਾਦੇਸ਼ ਖਿਲਾਫ ਮਿਲੀ ਵੱਡੀ ਉਪਲੱਬਧੀ
ਸਮ੍ਰਿਤੀ ਮੰਧਾਨਾ ਨੇ ਬੰਗਲਾਦੇਸ਼ ਖਿਲਾਫ ਮਿਲੀ ਵੱਡੀ ਉਪਲੱਬਧੀ

By

Published : Mar 22, 2022, 12:13 PM IST

ਨਵੀਂ ਦਿੱਲੀ: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ (Smriti Mandhana) ਨੇ ਆਈਸੀਸੀ ਮਹਿਲਾ ਵਿਸ਼ਵ ਕੱਪ 2022 (ICC Women’s World Cup) ਦੇ ਤਹਿਤ ਖੇਡੇ ਜਾ ਰਹੇ ਮੈਚ ਵਿੱਚ ਬੰਗਲਾਦੇਸ਼ (India vs Bangladesh) ਦੇ ਖ਼ਿਲਾਫ ਇੱਕ ਵੱਡੀ ਉਪਲਬਧੀ ਦਰਜ ਕੀਤੀ ਹੈ।

ਖੱਬੇ ਹੱਥ ਦੀ ਸਲਾਮੀ ਬੱਲੇਬਾਜ਼ ਮੰਧਾਨਾ ਨੇ ਇਸ ਮੈਚ 'ਚ 17 ਵੀਂ ਦੌੜਾਂ ਬਣਾਉਂਦੇ ਹੀ ਕੌਮਾਂਤਰੀ ਕ੍ਰਿਕਟ 'ਚ ਆਪਣੀਆਂ 5000 ਦੌੜਾਂ ਪੂਰੀਆਂ ਕਰ ਲਈਆਂ। ਮੰਧਾਨਾ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਇਹ ਉਪਲਬਧੀ ਹਾਸਲ ਕਰਨ ਵਾਲੀ ਭਾਰਤ ਦੀ ਤੀਜੀ ਮਹਿਲਾ ਹੈ। ਇਸ ਤੋਂ ਪਹਿਲਾਂ ਕਪਤਾਨ ਮਿਤਾਲੀ ਰਾਜ ਅਤੇ ਹਰਮਨਪ੍ਰੀਤ ਕੌਰ ਪੰਜ ਹਜ਼ਾਰ ਦਾ ਅੰਕੜਾ ਪਾਰ ਕਰ ਚੁੱਕੀਆਂ ਹਨ।

ਹੈਮਿਲਟਨ ਦੇ ਸੇਡਨ ਪਾਰਕ ਵਿੱਚ ਜਾਰੀ ਮਹਿਲਾ ਵਿਸ਼ਵ ਕੱਪ 2022 (Women’s World Cup) ਦੇ 22ਵੇਂ ਮੈਚ ਵਿੱਚ ਸਮ੍ਰਿਤੀ ਮੰਧਾਨਾ ਨੇ 51 ਗੇਂਦਾਂ ਵਿੱਚ 30 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਨੇ 3 ਚੌਕੇ ਲਗਾਏ। ਭਾਰਤੀ ਕਪਤਾਨ ਮਿਤਾਲੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਸਮ੍ਰਿਤੀ ਅਤੇ ਸ਼ੈਫਾਲੀ ਵਰਮਾ ਨੇ ਭਾਰਤ ਨੂੰ ਚੰਗੀ ਸ਼ੁਰੂਆਤ ਦਿਵਾਈ।

ਦੋਵਾਂ ਨੇ ਪਹਿਲੀ ਵਿਕਟ ਲਈ 74 ਦੌੜਾਂ ਦੀ ਸਾਂਝੇਦਾਰੀ ਕੀਤੀ। ਸ਼ੈਫਾਲੀ 8 ਦੌੜਾਂ ਨਾਲ ਆਪਣਾ ਅਰਧ ਸੈਂਕੜਾ ਬਣਾਉਣ ਤੋਂ ਖੁੰਝ ਗਈ। ਉਸ ਨੇ 42 ਗੇਂਦਾਂ ਵਿੱਚ 6 ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 42 ਦੌੜਾਂ ਬਣਾਈਆਂ। ਮਿਤਾਲੀ ਰਾਜ ਖਾਤਾ ਵੀ ਨਹੀਂ ਖੋਲ੍ਹ ਸਕੀ।

25 ਸਾਲਾ ਸਮ੍ਰਿਤੀ ਮੰਧਾਨਾ ਦੇ ਨਾਂ ਹੁਣ 70 ਵਨਡੇ ਮੈਚਾਂ 'ਚ ਕੁੱਲ 2717 ਦੌੜਾਂ ਹਨ। ਜਦਕਿ ਮੰਧਾਨਾ ਦੇ ਨਾਂ 4 ਟੈਸਟ ਮੈਚਾਂ 'ਚ 325 ਦੌੜਾਂ ਹਨ। 84 ਟੀ-20 ਅੰਤਰਰਾਸ਼ਟਰੀ ਮੈਚਾਂ 'ਚ ਇਸ ਅਨੁਭਵੀ ਸਲਾਮੀ ਬੱਲੇਬਾਜ਼ ਨੇ 1971 ਦੌੜਾਂ ਬਣਾਈਆਂ ਹਨ। ਮੰਧਾਨਾ ਨੇ ਵਨਡੇ ਵਿੱਚ ਕੁੱਲ 6 ਅਤੇ ਟੈਸਟ ਵਿੱਚ ਇੱਕ ਸੈਂਕੜਾ ਲਗਾਇਆ ਹੈ। ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਉਸਦਾ ਸਰਵੋਤਮ ਸਕੋਰ 86 ਦੌੜਾਂ ਰਿਹਾ ਹੈ।

ਇਹ ਵੀ ਪੜੋ:-ICC Women's World Cup: ਯਸਤਿਕਾ ਨੇ ਲਗਾਇਆ ਅਰਧ ਸੈਂਕੜਾ, ਬੰਗਲਾਦੇਸ਼ ਲਈ 230 ਦੌੜਾਂ ਦਾ ਟੀਚਾ

ABOUT THE AUTHOR

...view details