ਪੰਜਾਬ

punjab

ETV Bharat / sports

Asia Cup 2023: ਸ਼ੁਭਮਨ ਗਿੱਲ Yo-Yo ਟੈਸਟ 'ਚ ਮੋਹਰੀ, ਇਸ ਡਰ ਕਾਰਨ ਕੇਐੱਲ ਰਾਹੁਲ ਦਾ ਨਹੀਂ ਹੋਇਆ ਟੈਸਟ

ਏਸ਼ੀਆ ਕੱਪ ਸਿਰ ਉੱਤੇ ਹੈ ਅਤੇ ਇਸ ਦੇ ਮੱਦੇਨਜ਼ਰ ਸਾਰੇ ਖਿਡਾਰੀਆਂ ਦਾ ਯੋ-ਯੋ ਟੈਸਟ ਕੀਤਾ ਜਾ ਰਿਹਾ ਹੈ। ਸ਼ੁਭਮਨ ਗਿੱਲ ਨੇ Yo-Yo ਟੈਸਟ ਦੌਰਾਨ ਮਿਲੇ ਸਕੋਰ 'ਚ ਸਾਰੇ ਦਿੱਗਜ ਖਿਡਾਰੀਆਂ ਨੂੰ ਪਛਾੜ ਦਿੱਤਾ ਹੈ। (Indian Cricket Team )

SHUBMAN GILL LEADS IN YO YO TEST INDIAN CRICKET TEAM CAMP FOR ASIA CUP 2023
Asia Cup 2023: ਸ਼ੁਭਮਨ ਗਿੱਲ Yo-Yo ਟੈਸਟ 'ਚ ਮੋਹਰੀ, ਇਸ ਡਰ ਕਾਰਨ ਕੇਐੱਲ ਰਾਹੁਲ ਦਾ ਨਹੀਂ ਹੋਇਆ ਟੈਸਟ

By ETV Bharat Punjabi Team

Published : Aug 26, 2023, 1:46 PM IST

ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਏਸ਼ੀਆ ਕੱਪ 2023 ਖੇਡਣ ਤੋਂ ਪਹਿਲਾਂ ਅਲੂਰ 'ਚ ਆਯੋਜਿਤ ਇੱਕ ਵਿਸ਼ੇਸ਼ ਕੈਂਪ 'ਚ ਸ਼ਿਰਕਤ ਕਰ ਰਹੀ ਹੈ। ਸਾਰੇ ਖਿਡਾਰੀਆਂ ਨੂੰ ਫਿੱਟ ਅਤੇ ਤੇਜ਼ ਬਣਾਉਣ ਲਈ ਇੱਥੇ Yo-Yo ਟੈਸਟ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨਾਲ ਕੁਝ ਵਿਸ਼ੇਸ਼ ਸੈਸ਼ਨ ਆਯੋਜਿਤ ਕਰਕੇ ਵਿਸ਼ਵ ਕੱਪ ਤੱਕ ਉਨ੍ਹਾਂ ਨੂੰ ਫਿੱਟ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਜੋ ਕੋਈ ਵੀ ਖਿਡਾਰੀ ਬਿਨਾਂ ਵਜ੍ਹਾ ਜ਼ਖਮੀ ਨਾ ਹੋਵੇ ਪਰ ਜ਼ਖਮੀ ਕੇਐੱਲ ਰਾਹੁਲ ਦਾ ਅਜੇ ਤੱਕ ਯੋ-ਯੋ ਟੈਸਟ ਨਹੀਂ ਕੀਤਾ ਗਿਆ ਹੈ।

ਦਿੱਗਜ ਖਿਡਾਰੀਆਂ ਨੂੰ ਪਿੱਛੇ ਛੱਡਿਆ: ਮੀਡੀਆ ਰਿਪੋਰਟਾਂ 'ਚ ਦੱਸਿਆ ਜਾ ਰਿਹਾ ਹੈ ਕਿ ਸੈਸ਼ਨ ਦੇ ਪਹਿਲੇ ਦੂਜੇ ਦਿਨ ਸਾਰੇ ਖਿਡਾਰੀਆਂ ਦਾ Yo-Yo ਟੈਸਟ ਕੀਤਾ ਗਿਆ। ਟੈਸਟ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ Yo-Yo ਟੈਸਟ 'ਚ ਮਿਲੇ ਸਕੋਰ 'ਚ ਸ਼ੁਭਮਨ ਗਿੱਲ ਨੇ ਸਾਰੇ ਦਿੱਗਜ ਖਿਡਾਰੀਆਂ ਨੂੰ ਪਛਾੜਦਿਆਂ ਸਾਰਿਆਂ 'ਤੇ ਬੜ੍ਹਤ ਹਾਸਲ ਕੀਤੀ ਹੈ। ਮੀਡੀਆ ਰਿਪੋਰਟਾਂ 'ਚ ਇਹ ਵੀ ਕਿਹਾ ਗਿਆ ਹੈ ਕਿ ਇਸ ਯੋ-ਯੋ ਟੈਸਟ 'ਚ ਸ਼ੁਭਮਨ ਗਿੱਲ ਨੇ ਅੱਗੇ ਵਧ ਕੇ ਆਪਣੀ ਫਿਟਨੈੱਸ ਨੂੰ ਬਿਹਤਰੀਨ ਸਾਬਤ ਕਰਦੇ ਹੋਏ ਕਪਤਾਨ ਰੋਹਿਤ ਸ਼ਰਮਾ, ਸਾਬਕਾ ਕਪਤਾਨ ਵਿਰਾਟ ਕੋਹਲੀ ਅਤੇ ਆਲਰਾਊਂਡਰ ਹਾਰਦਿਕ ਪੰਡਯਾ ਵਰਗੇ ਦਿੱਗਜ ਖਿਡਾਰੀਆਂ ਨੂੰ ਪਿੱਛੇ ਛੱਡ ਦਿੱਤਾ ਹੈ।

ਕੇਐੱਲ ਰਾਹੁਲ ਨੇ ਨਹੀਂ ਲਿਆ ਹਿੱਸਾ: ਜਾਣਕਾਰੀ ਮੁਤਾਬਕ ਸ਼ੁਭਮਨ ਗਿੱਲ ਦੇ ਯੋ-ਯੋ ਟੈਸਟ ਦਾ ਸਕੋਰ ਸਾਹਮਣੇ ਆਇਆ ਹੈ। ਉਸ ਨੇ 18.7 ਦਾ ਸਕੋਰ ਹਾਸਲ ਕੀਤਾ ਹੈ, ਜਦੋਂ ਕਿ ਸਭ ਤੋਂ ਫਿੱਟ ਮੰਨੇ ਜਾਣ ਵਾਲੇ ਵਿਰਾਟ ਕੋਹਲੀ ਨੂੰ ਸਿਰਫ 17.2 ਦਾ ਸਕੋਰ ਮਿਲਿਆ ਹੈ। ਜਿਸ ਨੂੰ ਖੁਦ ਕੋਹਲੀ ਨੇ ਸ਼ੇਅਰ ਕੀਤਾ ਸੀ। ਤੁਹਾਨੂੰ ਦੱਸ ਦੇਈਏ ਕਿ Yo-Yo ਟੈਸਟ ਵਿੱਚ ਪਾਸਿੰਗ ਸਕੋਰ 16.5 ਹੈ। ਖੇਡ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕੇਐੱਲ ਰਾਹੁਲ ਵੀ ਦੂਜੇ ਦਿਨ ਦੇ ਸੈਸ਼ਨ 'ਚ ਫਿਟਨੈੱਸ ਟਰੇਨਿੰਗ ਦਾ ਹਿੱਸਾ ਸਨ ਪਰ ਉਨ੍ਹਾਂ ਨੇ ਯੋ-ਯੋ ਟੈਸਟ 'ਚ ਹਿੱਸਾ ਨਹੀਂ ਲਿਆ।

ABOUT THE AUTHOR

...view details