ਨਵੀਂ ਦਿੱਲੀ: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚੌਥੇ ਟੈਸਟ ਮੈਚ ਦਾ ਖੇਡ ਚੱਲ ਰਿਹਾ ਹੈ। ਬਾਰਡਰ ਗਾਵਸਕਰ ਸੀਰੀਜ਼ ਵਿੱਚ ਟੀਮ ਇੰਡੀਆ ਨੇ ਟੈਸਟ ਮੈਚ ਦੇ ਤੀਜੇ ਦਿਨ ਰੋਹਿਤ ਸ਼ਰਮਾ ਦੇ ਰੂਪ 'ਚ ਆਪਣਾ ਪਹਿਲਾ ਵਿਕਟ ਗੁਆ ਦਿੱਤਾ। ਇਸ ਪਾਰੀ ਵਿੱਚ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਨੇ ਓਪਨਿੰਗ ਕੀਤੀ, ਰੋਹਿਤ ਸ਼ਰਮਾ 35 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ ਅਤੇ ਫਿਰ ਸ਼ੁਭਮਨ ਗਿੱਲ ਨੇ ਟੀਮ ਦੀ ਵਾਗਡੋਰ ਸੰਭਾਲੀ, ਸ਼ੁਭਮਨ ਗਿੱਲ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਅੱਜ ਚੌਥੇ ਦਿਨ ਆਪਣਾ ਸੈਂਕੜਾ ਪੂਰਾ ਕਰ ਲਿਆ ਹੈ। ਗਿੱਲ 197 ਗੇਂਦਾਂ ਵਿੱਚ 103 ਦੌੜਾਂ ਬਣਾ ਕੇ ਅਜੇਤੂ ਹੈ। ਇਹ ਗਿੱਲ ਦਾ ਟੈਸਟ 'ਚ ਦੂਜਾ ਸੈਂਕੜਾ ਹੈ।
ਸ਼ੁਭਮਨ ਗਿੱਲ ਮੈਦਾਨ 'ਤੇ ਸਪਿਨਰਾਂ ਦੇ ਖਿਲਾਫ ਬਹੁਤ ਸਾਵਧਾਨੀ ਨਾਲ ਖੇਡ ਰਹੇ ਹਨ ਜਦਕਿ ਗਿੱਲ ਨੇ ਤੇਜ਼ ਗੇਂਦਬਾਜ਼ਾਂ 'ਤੇ ਦਬਦਬਾ ਬਣਾਇਆ ਹੈ। ਚੇਤੇਸ਼ਵਰ ਪੁਜਾਰਾ ਕ੍ਰੀਜ਼ 'ਤੇ ਗਿੱਲ ਦਾ ਸਾਥ ਦੇ ਰਹੇ ਸਨ ਜੋ ਕਿ ਆਊਟ ਹੋ ਗਏ ਹਨ ਤੇ ਹੁਣ ਵਿਰਾਟ ਕੋਹਲੀ ਉਹਨਾਂ ਦਾ ਸਾਥ ਦੇ ਰਹੇ ਹਨ।
ਇਹ ਵੀ ਪੜ੍ਹੋ:-IND vs AUS 4th Test Match: ਭਾਰਤ ਬਨਾਮ ਆਸਟ੍ਰੇਲੀਆ, ਭਾਰਤੀ ਖਿਡਾਰੀਆਂ ਦੀ ਮਜ਼ਬੂਤ ਸ਼ੁਰੂਆਤ
ਦੱਸ ਦਈਏ ਕਿ ਬੀਤੇ ਦਿਨਟੀਮ ਇੰਡੀਆ ਨੇ ਇਸ ਪਾਰੀ ਦੇ 21ਵੇਂ ਓਵਰ ਵਿੱਚ ਕਪਤਾਨ ਰੋਹਿਤ ਸ਼ਰਮਾ ਦੇ ਰੂਪ ਵਿੱਚ ਆਪਣਾ ਇੱਕ ਵਿਕਟ ਗੁਆ ਦਿੱਤਾ ਸੀ। ਰੋਹਿਤ ਸ਼ਰਮਾ ਆਸਟ੍ਰੇਲੀਆਈ ਗੇਂਦਬਾਜ਼ ਮੈਥਿਊ ਕੁਹਨਮੈਨ ਦੀ ਗੇਂਦ 'ਤੇ ਬੈਕਫੁੱਟ ਪੰਚ ਮਾਰਨ ਦੀ ਕੋਸ਼ਿਸ਼ 'ਚ ਸ਼ਾਰਟ ਐਕਸਟਰਾ ਕਵਰ 'ਤੇ ਕੈਚ ਹੋ ਗਿਆ ਅਤੇ ਰੋਹਿਤ 35 ਦੌੜਾਂ ਬਣਾ ਕੇ ਆਊਟ ਹੋ ਗਿਆ ਸੀ। ਰੋਹਿਤ ਨੇ ਇਸ ਪਾਰੀ ਵਿੱਚ ਤਿੰਨ ਚੌਕੇ ਅਤੇ ਇੱਕ ਛੱਕਾ ਲਗਾਇਆ ਸੀ।
ਸਚਿਨ ਅਤੇ ਕੋਹਲੀ ਦੇ ਕਲੱਬ 'ਚ ਰੋਹਿਤ ਸ਼ਰਮਾ ਦੀ ਐਂਟਰੀ:ਚੌਥੇ ਟੈਸਟ ਦੇ ਤੀਜੇ ਦਿਨ ਰੋਹਿਤ ਸ਼ਰਮਾ ਨੇ 21 ਦੌੜਾਂ ਬਣਾ ਕੇ ਅੰਤਰਰਾਸ਼ਟਰੀ ਕ੍ਰਿਕਟ 'ਚ ਆਪਣੀਆਂ 17 ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ ਹਨ। ਰੋਹਿਤ ਸ਼ਰਮਾ ਅਜਿਹਾ ਕਰਨ ਵਾਲੇ 7ਵੇਂ ਭਾਰਤੀ ਖਿਡਾਰੀ ਬਣ ਗਏ ਹਨ। ਇਸ ਤੋਂ ਪਹਿਲਾਂ ਕ੍ਰਿਕਟ ਦੇ ਅੰਤਰਰਾਸ਼ਟਰੀ ਫਾਰਮੈਟ 'ਚ ਵਿਰਾਟ ਕੋਹਲੀ ਸਮੇਤ ਸਾਬਕਾ ਭਾਰਤੀ ਅਤੇ ਦਿੱਗਜ ਕ੍ਰਿਕਟਰ ਸਚਿਨ ਤੇਂਦੁਲਕਰ, ਰਾਹੁਲ ਦ੍ਰਾਵਿੜ, ਸੌਰਵ ਗਾਂਗੁਲੀ, ਵਰਿੰਦਰ ਸਹਿਵਾਗ ਅਤੇ ਮਹਿੰਦਰ ਸਿੰਘ ਧੋਨੀ 17 ਹਜ਼ਾਰ ਦੇ ਅੰਕੜੇ ਨੂੰ ਛੂਹ ਚੁੱਕੇ ਹਨ। ਪਰ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਵੱਧ 34357 ਦੌੜਾਂ ਬਣਾਉਣ ਦਾ ਰਿਕਾਰਡ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੇ ਨਾਂ ਹੈ। ਹੁਣ ਇਸ ਲਿਸਟ 'ਚ ਰੋਹਿਤ ਸ਼ਰਮਾ ਵੀ ਸ਼ਾਮਲ ਹੋ ਗਿਆ ਹੈ।