ਨਵੀਂ ਦਿੱਲੀ:ਅਹਿਮਦਾਬਾਦ 'ਚ ਚੱਲ ਰਹੇ ਚੌਥੇ ਟੈਸਟ ਮੈਚ ਤੋਂ ਭਾਰਤ ਲਈ ਬੁਰੀ ਖਬਰ ਆਈ ਹੈ। ਸ਼੍ਰੇਅਸ ਅਈਅਰ ਦੀ ਪਿੱਠ 'ਚ ਅਚਾਨਕ ਦਰਦ ਹੋ ਗਿਆ ਹੈ। ਜਿਸ ਕਾਰਨ ਉਹ ਬੱਲੇਬਾਜ਼ੀ ਲਈ ਮੈਦਾਨ 'ਤੇ ਨਹੀਂ ਆਏ। ਰਵਿੰਦਰ ਜਡੇਜਾ ਦੇ ਆਊਟ ਹੋਣ ਤੋਂ ਬਾਅਦ ਸ਼੍ਰੇਅਸ ਨੂੰ ਬੱਲੇਬਾਜ਼ੀ ਲਈ ਆਉਣਾ ਪਿਆ ਪਰ ਉਸ ਦੀ ਜਗ੍ਹਾ ਭਰਤ ਮੈਦਾਨ 'ਤੇ ਆਇਆ।
ਅਈਅਰ ਨੂੰ ਪਿੱਠ ਦੇ ਦਰਦ ਕਾਰਨ ਜਨਵਰੀ ਵਿੱਚ ਨਿਊਜ਼ੀਲੈਂਡ ਦੇ ਖਿਲਾਫ ਵਨਡੇ ਸੀਰੀਜ਼ ਤੋਂ ਬਾਹਰ ਕਰ ਦਿੱਤਾ ਗਿਆ ਸੀ। ਉਸ ਨੂੰ ਸਾਵਧਾਨੀ ਵਜੋਂ ਨੈਸ਼ਨਲ ਕ੍ਰਿਕਟ ਅਕੈਡਮੀ ਬੈਂਗਲੁਰੂ ਭੇਜਿਆ ਗਿਆ ਸੀ। ਫਿਲਹਾਲ ਵਿਰਾਟ ਕੋਹਲੀ ਅਤੇ ਕੇਐਸ ਭਰਤ ਭਾਰਤੀ ਪਾਰੀ ਦੀ ਅਗਵਾਈ ਕਰ ਰਹੇ ਹਨ। ਖ਼ਬਰ ਲਿਖੇ ਜਾਣ ਤੱਕ ਵਿਰਾਟ ਨੇ 88 ਦੌੜਾਂ ਅਤੇ ਭਰਤ ਨੇ 24 ਦੌੜਾਂ ਬਣਾਈਆਂ ਸਨ।
ਆਸਟ੍ਰੇਲੀਆ ਨੇ ਪਹਿਲੀ ਪਾਰੀ ਵਿੱਚ 480 ਦੌੜਾਂ ਬਣਾਈਆਂ ਹਨ। ਉਸਮਾਨ ਖਵਾਜਾ ਅਤੇ ਕੈਮਰੂਨ ਗ੍ਰੀਨ ਨੇ ਸੈਂਕੜੇ ਲਗਾਏ। ਅਸ਼ਵਿਨ ਨੇ ਪਹਿਲੀ ਪਾਰੀ 'ਚ ਆਸਟ੍ਰੇਲੀਆ ਦੀਆਂ 6 ਵਿਕਟਾਂ ਲਈਆਂ। ਸ਼ੁਭਮਨ ਗਿੱਲ ਨੇ ਵੀ ਚੌਥੇ ਟੈਸਟ ਵਿੱਚ ਸੈਂਕੜਾ ਲਗਾ ਕੇ ਆਪਣੀ ਚੋਣ ਨੂੰ ਸਹੀ ਸਾਬਤ ਕੀਤਾ। ਇਹ ਗਿੱਲ ਦਾ ਟੈਸਟ 'ਚ ਦੂਜਾ ਸੈਂਕੜਾ ਹੈ। ਸ਼ੁਭਮਨ ਨੂੰ ਤੀਜੇ ਟੈਸਟ ਵਿੱਚ ਕੇਐਲ ਰਾਹੁਲ ਦੀ ਥਾਂ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ। ਤੀਜਾ ਟੈਸਟ ਮੈਚ ਇੰਦੌਰ 'ਚ ਖੇਡਿਆ ਗਿਆ ਜਿਸ 'ਚ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਟੈਸਟ ਸੀਰੀਜ਼ ਤੋਂ ਬਾਅਦ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਤਿੰਨ ਵਨਡੇ ਮੈਚਾਂ ਦੀ ਸੀਰੀਜ਼ ਖੇਡੀ ਜਾਵੇਗੀ। ਸੀਰੀਜ਼ ਦਾ ਪਹਿਲਾ ਮੈਚ 17 ਮਾਰਚ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡਿਆ ਜਾਵੇਗਾ। ਦੂਜਾ ਮੈਚ ਵਿਸ਼ਾਖਾਪਟਨਮ ਵਿੱਚ 19 ਮਾਰਚ ਨੂੰ ਅਤੇ ਤੀਜਾ ਮੈਚ 22 ਮਾਰਚ ਨੂੰ ਚੇਨਈ ਵਿੱਚ ਖੇਡਿਆ ਜਾਵੇਗਾ।
ਦੱਸ ਦੇਈਏ ਕਿ ਹਾਲ ਹੀ 'ਚ ਅਈਅਰ ਫਿੱਟ ਹੋਣ ਤੋਂ ਬਾਅਦ ਟੀਮ ਇੰਡੀਆ 'ਚ ਵਾਪਸੀ ਕੀਤੀ ਸੀ। ਸੱਟ ਕਾਰਨ ਅਈਅਰ ਨਿਊਜ਼ੀਲੈਂਡ ਖਿਲਾਫ ਵਨਡੇ ਸੀਰੀਜ਼ ਵੀ ਨਹੀਂ ਖੇਡ ਸਕੇ ਸਨ। ਟੈਸਟ ਸੀਰੀਜ਼ ਤੋਂ ਬਾਅਦ ਭਾਰਤ ਨੂੰ ਆਸਟ੍ਰੇਲੀਆ ਖਿਲਾਫ ਵਨਡੇ ਸੀਰੀਜ਼ ਵੀ ਖੇਡਣੀ ਹੈ। ਅਜਿਹੇ 'ਚ ਅਈਅਰ ਦੇ ਵਾਰ-ਵਾਰ ਸੱਟ ਲੱਗਣ ਨਾਲ ਟੀਮ ਇੰਡੀਆ ਲਈ ਆਉਣ ਵਾਲੀ ਸੀਰੀਜ਼ 'ਚ ਮੁਸ਼ਕਲ ਹੋ ਸਕਦੀ ਹੈ। ਜਸਪ੍ਰੀਤ ਬੁਮਰਾਹ ਪਹਿਲਾਂ ਹੀ ਟੀਮ ਇੰਡੀਆ ਤੋਂ ਬਾਹਰ ਹਨ। ਭਾਰਤ ਨੇ ਇਸ ਸਾਲ ਵਿਸ਼ਵ ਕੱਪ ਵੀ ਖੇਡਣਾ ਹੈ। ਅਜਿਹੇ 'ਚ ਅਈਅਰ ਦਾ ਇਕ ਵਾਰ ਫਿਰ ਜ਼ਖਮੀ ਹੋਣਾ ਭਾਰਤ ਲਈ ਵੱਡਾ ਝਟਕਾ ਹੈ।
ਟੈਸਟ ਮੈਚ ਦੀ ਗੱਲ ਕਰੀਏ, ਤਾਂ ਆਸਟ੍ਰੇਲੀਆ ਨੇ ਪਹਿਲੀ ਪਾਰੀ 'ਚ 480 ਦੌੜਾਂ ਬਣਾਈਆਂ ਸਨ। ਆਸਟ੍ਰੇਲੀਆ ਲਈ ਉਸਮਾਨ ਖਵਾਜਾ ਨੇ 180 ਦੌੜਾਂ ਦੀ ਪਾਰੀ ਖੇਡੀ। ਇਸ ਦੇ ਨਾਲ ਹੀ ਭਾਰਤ ਦੀ ਪਾਰੀ ਦੌਰਾਨ ਸ਼ੁਭਮਨ ਗਿੱਲ ਨੇ 128 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਹ ਸ਼ੁਭਮਨ ਦਾ ਟੈਸਟ 'ਚ ਦੂਜਾ ਸੈਂਕੜਾ ਹੈ।
ਇਹ ਵੀ ਪੜ੍ਹੋ :-IND vs AUS 4th Test Match : ਵਿਰਾਟ ਕੋਹਲੀ ਨੇ ਤਿੰਨ ਸਾਲ ਬਾਅਦ ਜੜਿਆ ਸੈਂਕੜਾ, ਟੈਸਟ ਕਰੀਅਰ ਦਾ 28ਵਾਂ ਸੈਂਕੜਾ