ਮੁੰਬਈ: ਭਾਰਤੀ ਕ੍ਰਿਕਟ ਟੀਮ ਸੋਮਵਾਰ (Indian cricket team) ਨੂੰ ਸ਼੍ਰੀਲੰਕਾ ਲਈ ਰਵਾਨਾ ਹੋ ਗਈ ਹੈ, ਅਤੇ ਕੋਵਿਡ -19 ਪ੍ਰੋਟੋਕੋਲ ਦੇ ਅਨੁਸਾਰ ਕੁਆਰੰਟੀਨ 'ਚ ਦਾਖਲ ਹੋ ਗਈ ਹੈ। ਭਾਰਤੀ ਟੀਮ ਨੇ ਸ਼੍ਰੀਲੰਕਾ ਖ਼ਿਲਾਫ਼ ਸੀਮਤ ਓਵਰਾਂ ਦੀ ਸੀਰੀਜ਼ ਖੇਡਣੀ ਹੈ। ਟੀਮ ਵਿੱਚ 20 ਖਿਡਾਰੀ ਹਨ। ਜਿਨ੍ਹਾਂ ਵਿੱਚ ਨੈੱਟ 5 ਗੇਂਦਬਾਜ਼ ਵੀ ਸ਼ਾਮਲ ਹਨ। ਸ੍ਰੀਲੰਕਾ ਕ੍ਰਿਕਟ (ਐੱਸ.ਐੱਲ.ਸੀ.) ਅਧਿਕਾਰੀ ਦੀ ਪੁਸ਼ਟੀ ਕਰਦਿਆਂ ਕਿਹਾ, "ਭਾਰਤੀ ਟੀਮ 4 ਵਜੇ ਤੋਂ ਬਾਅਦ ਸ਼੍ਰੀਲੰਕਾ ਦੇ ਕੋਲੰਬੋ ਪਹੁੰਚੀ।
ਸ਼ਿਖਰ ਧਵਨ ਦੀ ਕਪਤਾਨੀ ਅਤੇ ਕੋਚ ਰਾਹੁਲ ਦ੍ਰਾਵਿੜ ਦੀ ਅਗਵਾਈ ਵਿੱਚ ਟੀਮ ਇੰਡੀਆ ਅਗਲੇ ਮਹੀਨੇ ਸ਼੍ਰੀਲੰਕਾ ਨਾਲ ਤਿੰਨ ਵਨ-ਡੇ ਅਤੇ ਤਿੰਨ ਟੀ -20 ਮੈਚ ਖੇਡੇਗੀ। ਐੱਸ.ਐੱਲ.ਸੀ. ਦੇ ਇੱਕ ਬਿਆਨ ਅਨੁਸਾਰ ਟੀਮ 29 ਜੂਨ ਤੋਂ 1 ਜੁਲਾਈ ਤੱਕ ਤਾਜ ਹੋਟਲ ਦੇ ਕਮਰੇ ਵਿੱਚ ਅਲੱਗ ਰੱਖੀ ਜਾਵੇਗੀ। ਇਸ ਦੇ ਬਾਅਦ ਉਨ੍ਹਾਂ ਨੂੰ 2 ਤੋਂ 4 ਜੁਲਾਈ ਤੱਕ ਕੁਆਰੰਟੀਨ ਵਿੱਚ ਅਭਿਆਸ ਕਰਨ ਦੀ ਆਗਿਆ ਦਿੱਤੀ ਜਾਏਗੀ। 5 ਜੁਲਾਈ ਤੋਂ ਬਾਅਦ ਖਿਡਾਰੀ ਕੁਆਰੰਟੀਨ ਤੋਂ ਬਾਹਰ ਹੋ ਆਉਣਗੇ, ਪਰ ਉਨ੍ਹਾਂ ਹੋਟਲ ਦੇ ਅੰਦਰ ਹੀ ਰਹਿਣਾ ਹੋਵੇਗਾ, ਤੇ ਟੀਮ ਪ੍ਰਬੰਧਨ ਦੀ ਇੱਛਾ ਅਨੁਸਾਰ ਅਭਿਆਸ ਜਾਂ ਆਰਾਮ ਕਰਨਗੇ।
ਇਹ ਵੀ ਪੜ੍ਹੋ:ਮਹਿਲਾ ਕ੍ਰਿਕਟ: ਇੰਗਲੈਂਡ ਨੇ ਪਹਿਲੇ ਵਨਡੇ ਮੈਚ ਵਿਚ ਭਾਰਤ ਨੂੰ 8 ਵਿਕਟਾਂ ਨਾਲ ਹਰਾਇਆ
ਬਿਆਨ ਦੇ ਅਨੁਸਾਰ, ਸੀਰੀਜ਼ ਦੀ ਸ਼ੁਰੂਆਤ ਤੋਂ ਪਹਿਲਾਂ ਭਾਰਤੀ ਟੀਮ ਦਾ ਕਾਰਜਕਾਲ:
29 ਜੂਨ ਤੋਂ 1 ਜੁਲਾਈ 2021 ਤੱਕ ਦੇ ਹੋਟਲ ਵਿੱਚ ਕੁਆਰੰਟੀਨ
ਕੁਆਰੰਟੀਨ / ਕਸਰਤ 2 ਤੋਂ 04 ਜੁਲਾਈ 2021 ਤੱਕ ਅਭਿਆਸ